ਕੋਲੋਰਾਡੋ 'ਚ ਸੋਨੇ ਦੀ ਖਾਨ 'ਚ ਫਸੇ ਇੱਕ ਵਿਅਕਤੀ ਦੀ ਮੌਤ, 12 ਹੋਰਾਂ ਨੂੰ ਬਚਾਇਆ ਗਿਆ

Friday, Oct 11, 2024 - 12:33 PM (IST)

ਡੈਨਵਰ/ਅਮਰੀਕਾ (ਏਜੰਸੀ)- ਅਮਰੀਕਾ ਦੇ ਕੋਲੋਰਾਡੋ ਵਿੱਚ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਵਜੋਂ ਵਰਤੀ ਜਾ ਰਹੀ ਇੱਕ ਪੁਰਾਣੀ ਸੋਨੇ ਦੀ ਖਾਨ ਵਿੱਚ ਲਿਫਟ ਖ਼ਰਾਬ ਹੋਣ ਕਾਰਨ ਕਈ ਘੰਟਿਆਂ ਤੱਕ ਜ਼ਮੀਨ ਦੇ ਹੇਠਾਂ ਫਸੇ 12 ਲੋਕਾਂ ਨੂੰ ਵੀਰਵਾਰ ਰਾਤ ਸੁਰੱਖਿਅਤ ਕੱਢ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਹਾਲਾਂਕਿ ਇੱਕ ਵਿਅਕਤੀ ਦੀ ਮੌਤ ਹੋ ਗਈ। ਟੇਲਰ ਕਾਉਂਟੀ ਦੇ ਸ਼ੈਰਿਫ ਜੇਸਨ ਮਾਈਕਸੇਲ ਨੇ ਇੱਕ ਨਿਊਜ਼ ਕਾਨਫਰੰਸ ਵਿਚ ਦੱਸਿਆ ਕਿ ਕ੍ਰਿਪਲ ਕ੍ਰੀਕ ਸ਼ਹਿਰ ਨੇੜੇ 'ਮੌਲੀ ਕੈਥਲੀਨ ਗੋਲਡ ਮਾਈਨ' ਵਿੱਚ ਲਿਫਟ ਹੇਠਾਂ ਜਾ ਰਹੀ ਸੀ, ਪਰ ਸਤ੍ਹਾ ਤੋਂ ਲਗਭਗ 500 ਫੁੱਟ (150 ਮੀਟਰ) ਹੇਠਾਂ ਇਸ ਵਿਚ ਮਕੈਨੀਕਲ ਸਮੱਸਿਆ ਪੈਦਾ ਹੋ ਗਈ, ਜਿਸ ਕਾਰਨ ਲਿਫਟ ਵਿਚ ਮੌਜੂਦ ਲੋਕ ਫਸ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਦਰਦਨਾਕ;ਸੜਕ ਤੋਂ ਉਤਰ ਕੇ ਨਹਿਰ 'ਚ ਡਿੱਗੀ ਕਾਰ, 4 ਬੱਚਿਆਂ ਸਣੇ 8 ਹਲਾਕ

ਮਾਈਕਸੇਲ ਨੇ ਕਿਹਾ ਕਿ ਲਿਫਟ ਵਿੱਚ ਫਸੇ 12 ਬਾਲਗ ਜ਼ਮੀਨ ਤੋਂ ਲਗਭਗ 1,000 ਫੁੱਟ (305 ਮੀਟਰ) ਹੇਠਾਂ ਸਨ। ਮਾਈਕਸੇਲ ਨੇ ਰਾਤ  ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਅਧਿਕਾਰੀਆਂ ਨੂੰ ਅਜੇ ਵੀ ਨਹੀਂ ਪਤਾ ਕਿ ਲਿਫਟ ਕਿਵੇਂ ਖ਼ਰਾਬ ਹੋਈ। ਇੰਜੀਨੀਅਰਾਂ ਨੇ ਫਸੇ ਲੋਕਾਂ ਨੂੰ ਵਾਪਸ ਉੱਪਰ ਲਿਆਉਣ ਤੋਂ ਪਹਿਲਾਂ ਇਹ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਕਿ ਲਿਫਟ ਫਿਰ ਤੋਂ ਸੁਰੱਖਿਅਤ ਢੰਗ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਮਾਈਕਸੇਲ ਨੇ ਮ੍ਰਿਤਕਾਂ ਦੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲਿਫਟ ਵਿੱਚ ਮੌਜੂਦ 11 ਲੋਕਾਂ ਨੂੰ ਬਚਾਅ ਲਿਆ ਗਿਆ, ਜਿਨ੍ਹਾਂ ਵਿੱਚੋਂ 4 ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਖਾਨ 1800 ਦੇ ਦਹਾਕੇ ਵਿੱਚ ਖੁੱਲੀ ਅਤੇ 1961 ਵਿੱਚ ਬੰਦ ਹੋ ਗਈ, ਪਰ ਅਜੇ ਵੀ ਇਸ ਦੀ ਵਰਤੋਂ ਸੈਰ-ਸਪਾਟੇ ਲਈ ਹੁੰਦੀ ਹੈ ਅਤੇ ਸੈਲਾਨੀਆਂ ਨੂੰ ਖਾਨ ਦੇ ਅੰਦਰ ਘੁੰਮਾਉਣ ਲਈ ਲਿਜਾਣ ਦੀ ਸੁਵਧਾ ਹੈ। ਇਸ ਦੌਰਾਨ ਸੈਲਾਨੀ ਖਾਨ 'ਚ 1000 ਫੁੱਟ ਤੱਕ ਹੇਠਾਂ ਜਾ ਸਕਦੇ ਹਨ।

ਇਹ ਵੀ ਪੜ੍ਹੋ: ਖ਼ੁਦ ਨੂੰ ਗਰਭਵਤੀ ਸਮਝ ਰਹੀ ਸੀ ਔਰਤ, ਹਸਪਤਾਲ ਗਈ ਤਾਂ ਸੱਚਾਈ ਜਾਣ ਪੈਰਾਂ ਹੇਠੋਂ ਖਿਸਕੀ ਜ਼ਮੀਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News