ਅਮਰੀਕਾ : ਕੋਵਿਡ-19 ਕੇਸਾਂ ਦੀ ਹਫ਼ਤਾਵਾਰੀ ਔਸਤ ਅਤੇ ਹਸਪਤਾਲ ''ਚ ਭਰਤੀ 15% ਪ੍ਰਤੀਸ਼ਤ ਘਟੀ

Sunday, Oct 03, 2021 - 10:40 AM (IST)

ਅਮਰੀਕਾ : ਕੋਵਿਡ-19 ਕੇਸਾਂ ਦੀ ਹਫ਼ਤਾਵਾਰੀ ਔਸਤ ਅਤੇ ਹਸਪਤਾਲ ''ਚ ਭਰਤੀ 15% ਪ੍ਰਤੀਸ਼ਤ ਘਟੀ

ਵਾਸ਼ਿੰਗਟਨ (ਰਾਜ ਗੋਗਨਾ): ਯੂਐਸ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੀ ਡਾਇਰੈਕਟਰ ਡਾ. ਰੋਸ਼ੇਲ ਵਾਲੈਂਸਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਯੁਕਤ ਰਾਜ ਵਿੱਚ ਹਫ਼ਤਾਵਾਰੀ ਕੋਵਿਡ-19 ਦੇ ਕੇਸ ਅਤੇ ਹਸਪਤਾਲ ਵਿੱਚ ਭਰਤੀ ਪਿਛਲੇ ਹਫ਼ਤੇ ਦੇ ਮੁਕਾਬਲੇ ਹੁਣ 15% ਪ੍ਰਤੀਸ਼ਤ ਘੱਟ ਹਨ।ਵੈਲਨਸਕੀ ਨੇ ਵ੍ਹਾਈਟ ਹਾਊਸ  ਦੀ ਇੱਕ ਬ੍ਰੀਫਿੰਗ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਸੰਯੁਕਤ ਰਾਜ ਵਿੱਚ ਰੋਜ਼ਾਨਾ ਔਸਤਨ 106,400 ਕੋਵਿਡ-19 ਦੇ ਕੇਸ ਸਨ। ਜਿੰਨਾਂ ਵਿਚ 8300 ਹਸਪਤਾਲ ਵਿੱਚ ਦਾਖਲ ਹੋਏ ਅਤੇ 1,476 ਤੋਂ ਵੱਧ ਮੌਤਾਂ ਹੋਈਆਂ ਸਨ।  

18 ਮਾਰਚ, 2021 ਨੂੰ ਵਾਸ਼ਿੰਗਟਨ, ਯੂਐਸਏ ਵਿੱਚ ਕੈਪੀਟਲ ਹਿੱਲ ਤੇ ਯੂਐਸ ਸੈਨੇਟ ਦੀ ਸਿਹਤ, ਸਿੱਖਿਆ, ਲੇਬਰ ਅਤੇ ਪੈਨਸ਼ਨ ਕਮੇਟੀ ਦੀ ਸੁਣਵਾਈ ਦੌਰਾਨ ਯੂਐਸ ਸੇਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਇਰੈਕਟਰ, ਡਾ. ਰੋਸ਼ੇਲ ਵਾਲੈਂਸਕੀ ਨੇ ਜਾਣਕਾਰੀ ਦਿੱਤੀ।ਵ੍ਹਾਈਟ ਹਾਊਦ ਦੇ ਕੋਰੋਨਾ ਵਾਇਰਸ ਰਿਸਪਾਂਸ ਕੋਆਰਡੀਨੇਟਰ ਜੈਫ ਜ਼ੀਏਂਟਸ ਨੇ ਕਿਹਾ ਕਿ ਯੂਐਸਏ ਵਿਚ ਅਗਲੇ 60 ਸਾਲਾਂ ਵਿੱਚ ਬਾਜ਼ਾਰ ਵਿੱਚ ਕੋਵਿਡ-19 ਰੈਪਿਡ ਸਕੇਲ ਟੈਸਟਾਂ ਦੀ ਸੰਖਿਆ ਨੂੰ ਹੁਣ ਦੁੱਗਣਾ ਕਰਨ ਦੇ ਰਾਹ 'ਤੇ ਹੈ। 

ਪੜ੍ਹੋ ਇਹ ਅਹਿਮ ਖ਼ਬਰ- UAE : ਬੁਰਜ ਖਲੀਫਾ 'ਤੇ ਦਿਸੀ ਮਹਾਤਮਾ ਗਾਂਧੀ ਦੀ ਝਲਕ, ਵੀਡੀਓ ਵਾਇਰਲ

ਸਿਹਤ ਅਧਿਕਾਰੀਆਂ ਨੇ ਇਸ ਜਾਣਕਾਰੀ ਦਾ ਸਵਾਗਤ ਕੀਤਾ ਹੈ ਕਿ ਅਮਰੀਕੀ ਦਵਾਈ ਨਿਰਮਾਤਾ ਮਰਕ (ਐਮਆਰਕੇਐਨ) ਦੁਆਰਾ ਵਿਕਸਤ ਕੀਤੀ ਗਈ ਗੋਲੀ ਉਨ੍ਹਾਂ ਲੋਕਾਂ ਲਈ ਮਰਨ ਜਾਂ ਹਸਪਤਾਲ ਵਿੱਚ ਦਾਖਲ ਹੋਣ ਦੀ ਸੰਭਾਵਨਾ ਨੂੰ ਘੱਟ ਕਰ ਸਕਦੀ ਹੈ ਜੋ ਗੰਭੀਰ ਕੋਵਿਡ-19 ਦੇ ਸੰਕਰਮਣ ਦੇ ਜੋਖਮ ਤੇ ਹਨ ਪਰ ਇਹ ਕਦੋਂ ਮਨਜ਼ੂਰ ਕੀਤੀ ਜਾ ਸਕਦੀ ਹੈ ਇਸਦੀ ਸਮਾਂਰੇਖਾ ਪ੍ਰਦਾਨ ਨਹੀਂ। ਡਾ: ਐਂਥਨੀ ਫੌਸੀ ਨੇ ਕਿਹਾ, "ਇਸ ਵਿਸ਼ੇਸ਼ ਐਂਟੀਵਾਇਰਲ ਦੀ ਪ੍ਰਭਾਵਸ਼ੀਲਤਾ ਦੀ ਖਬਰ ਸਪੱਸ਼ਟ ਤੌਰ 'ਤੇ ਬਹੁਤ ਚੰਗੀ ਖ਼ਬਰ ਹੈ। ਕੰਪਨੀ ਨੇ ਜਦੋਂ ਉਨ੍ਹਾਂ ਨੂੰ ਬੀਤੀ ਰਾਤ ਸਾਨੂੰ ਜਾਣਕਾਰੀ ਦਿੱਤੀ ਸੀ, ਨੇ ਜ਼ਿਕਰ ਕੀਤਾ ਸੀ ਕਿ ਉਹ ਤੁਰੰਤ ਆਪਣਾ ਡੇਟਾ ਐਫ ਡੀ ਏ ਨੂੰ ਸੌਂਪਣਗੇ।


author

Vandana

Content Editor

Related News