ਅਮਰੀਕਾ ''ਚ ਟਕਰਾਈਆਂ 130 ਤੋਂ ਵੱਧ ਗੱਡੀਆਂ, 6 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ (ਵੀਡੀਓ ਤੇ ਤਸਵੀਰਾਂ)

Friday, Feb 12, 2021 - 06:11 PM (IST)

ਅਮਰੀਕਾ ''ਚ ਟਕਰਾਈਆਂ 130 ਤੋਂ ਵੱਧ ਗੱਡੀਆਂ, 6 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ (ਵੀਡੀਓ ਤੇ ਤਸਵੀਰਾਂ)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਟੈਕਸਾਸ ਵਿਚ ਇਕ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਵਿਚ 130 ਤੋਂ ਵੱਧ ਗੱਡੀਆਂ ਨੁਕਸਾਨੀਆਂ ਗਈਆਂ। ਇਹ ਹਾਦਸਾ ਸੜਕ 'ਤੇ ਤਿਲਕਣ ਕਾਰਨ ਵਾਪਰਿਆ। ਅਮਰੀਕਾ ਦੇ ਕਈ ਹਿੱਸਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਹੋਈ ਹੈ, ਜਿਸ ਕਾਰਨ ਹਰ ਪਾਸੇ ਤਿਲਕਣ ਦੀ ਸਥਿਤੀ ਬਣੀ ਹੋਈ ਹੈ। 

PunjabKesari

ਫੋਰਟ ਵਰਥ ਦੇ ਦਮਕਲ ਵਿਭਾਗ ਦੇ ਪ੍ਰਮੁੱਖ ਜਿਸ ਡੇਵਿਸ ਨੇ ਕਿਹਾ,''ਕਈ ਲੋਕ ਆਪਣੀਆਂ ਗੱਡੀਆਂ ਅੰਦਰ ਫਸ ਗਏ ਸਨ ਅਤੇ ਉਹਨਾਂ ਨੂੰ ਬਾਹਰ ਕੱਢਣ ਲਈ 'ਹਾਈਡ੍ਰੋਲਿਕ' ਉਪਕਰਨਾਂ ਦੀ ਵਰਤੋਂ ਕਰਨੀ ਪਈ।''

PunjabKesari

ਇਲਾਕੇ ਵਿਚ ਐਂਬੁਲੈਂਸ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ 'ਮੇਡਸਟਾਰ' ਦੇ ਬੁਲਾਰੇ ਮੈਟ ਜਵਾਜਸਕਾਏ ਨੇ ਦੱਸਿਆ ਕਿ ਘੱਟੋ-ਘੱਟ 65 ਲੋਕਾਂ ਦਾ ਹਸਪਤਾਲ ਵਿਚ ਇਲਾਜ ਕੀਤਾ ਗਿਆ, ਜਿਹਨਾਂ ਵਿਚੋਂ 35 ਲੋਕਾਂ ਨੂੰ ਘਟਨਾਸਥਲ ਤੋਂ ਐਂਬੁਲੈਂਸ ਲਿਜਾਇਆ ਗਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਕਿਸਾਨ ਸਹਾਇਤਾ ਕਮੇਟੀ ਆਸਟ੍ਰੇਲੀਆ ਵੱਲੋਂ ਨੌਦੀਪ ਕੌਰ ਨੂੰ ਰਿਹਾਅ ਕਰਨ ਦੀ ਮੰਗ 

ਕਈ ਲੋਕਾਂ ਨੂੰ ਘਟਨਾਸਥਲ 'ਤੇ ਹੀ ਮੁੱਢਲਾ ਇਲਾਜ ਮੁਹੱਈਆ ਕਰਾਇਆ ਗਿਆ ਅਤੇ ਫਿਰ ਘਰ ਭੇਜ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 6 ਵਜੇ ਵਾਪਰਿਆ। ਜਵਾਡਸਕਾਏ ਨੇ ਦੱਸਿਆ ਕਿ ਸੜਕ 'ਤੇ ਬਰਫ ਹੋਣ ਕਾਰਨ ਬਚਾਅ ਕਰਮੀਆਂ ਨੂੰ ਸ਼ੁਰੂਆਤ ਵਿਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

 

ਨੋਟ- ਅਮਰੀਕਾ ਵਿਚਵਾਪਰੇ ਭਿਆਨਕ ਸੜਕ ਹਾਦਸੇ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News