ਭਾਰਤੀ ਮੂਲ ਦੇ ਵਿਗਿਆਨੀ ਨੇ ਥ੍ਰੀ-ਡੀ ਪ੍ਰੀਟਿੰਗ ਨਾਲ ਤਿਆਰ ਕੀਤੀ ''ਸਜੀਵ ਸਕਿਨ''

11/06/2019 1:59:35 PM

ਵਾਸ਼ਿੰਗਟਨ (ਬਿਊਰੋ): ਭਾਰਤੀ ਮੂਲ ਦੇ ਵਿਗਿਆਨੀ ਪੰਕਜ ਕਰਾਂਦੇ ਨੇ ਪਹਿਲੀ ਵਾਰ ਖੂਨ ਦੀਆਂ ਨਾੜੀਆਂ (blood vessel) ਵਾਲੀ ਸਕਿਨ ਨੂੰ ਥੀ-ਡੀ ਪ੍ਰੀਟਿੰਗ ਨਾਲ ਵਿਕਸਿਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਨੂੰ ਬਾਇਓਪ੍ਰੀਟਿੰਗ ਖੇਤਰ ਵਿਚ ਮਹੱਤਵਪੂਰਨ ਖੋਜ ਮੰਨਿਆ ਜਾ ਰਿਹਾ ਹੈ। ਯੇਲ ਸਕੂਲ ਆਫ ਮੈਡੀਸਨ ਦੇ ਸ਼ੋਧ ਕਰਤਾ ਪੰਕਡ ਕਰਾਂਦੇ ਨੇ ਕਿਹਾ ਕਿ ਬਾਜ਼ਾਰ ਵਿਚ ਉਪਲਬਧ ਕਲੀਨੀਕਲ ਉਤਪਾਦ ਜ਼ਖਮ ਭਰਨ ਦੇ ਬਾਅਦ ਸੁੱਕ ਜਾਂਦੇ ਹਨ। ਇਸ ਤਰ੍ਹਾਂ ਦੇ ਉਤਪਾਦ ਸਰੀਰ 'ਤੇ ਵੱਖਰੇ ਦਿਖਾਈ ਦਿੰਦੇ ਹਨ। ਅਜਿਹੇ ਉਤਪਾਦ ਸੁੱਕ ਕੇ ਸਰੀਰ ਤੋਂ ਵੱਖਰੇ ਹੋ ਜਾਂਦੇ ਹਨ ਪਰ ਉਨ੍ਹਾਂ ਦੀ ਨਵੀਂ ਖੋਜ ਵਿਚ ਖੂਨ ਦੀਆਂ ਨਾੜੀਆਂ ਦੀ ਸਰੀਰ ਨਾਲ ਸਾਂਝ ਬਹੁਤ ਕੁਦਰਤੀ ਹੋਵੇਗੀ। ਇਸ ਨਾਲ ਇਹ ਪਛਾਨਣਾ ਮੁਸ਼ਕਲ ਹੋਵੇਗਾ ਕਿ ਜ਼ਖਮ 'ਤੇ ਲਗਾਈ ਗਈ ਸਕਿਨ ਥ੍ਰੀ-ਡੀ ਪ੍ਰੀਟਿੰਡ ਹੈ। 

ਮੌਜੂਦਾ ਆਮ ਥ੍ਰੀ-ਡੀ ਪ੍ਰੀਟਿੰਡ ਸੈੱਲ ਦਾ ਸਰੀਰ ਵਿਚ ਮੌਜੂਦ ਖੂਨ ਦੀ ਮਦਦ ਨਾਲ ਪੋਸ਼ਕ ਤੱਤ ਦਾ ਪ੍ਰਵਾਹ ਸਕਿਨ ਵਿਚ ਨਹੀਂ ਹੋ ਪਾਉਂਦਾ ਸੀ ਜਦਕਿ ਪੰਕਜ ਵੱਲੋਂ ਖੋਜੀ ਤਕਨੀਕ ਵਿਚ ਥ੍ਰੀ-ਡੀ ਪ੍ਰੀਟਿੰਡ ਸਕਿਨ ਵਿਚ ਖੂਨ ਦਾ ਪ੍ਰਵਾਹ ਸੰਭਵ ਹੈ। ਇਸ ਨਾਲ ਇਹ ਜ਼ਿੰਦਾ ਰਹਿ ਸਕੇਗੀ। ਯੇਲ ਸਕੂਲ ਆਫ ਮੈਡੀਸਨ ਦੇ ਸ਼ੋਧ ਕਰਤਾਵਾਂ ਦੀ ਇਕ ਟੀਮ ਨੇ ਜਦੋਂ ਇਸ ਬਣਾਵਟ ਨੂੰ ਇਕ ਵਿਸ਼ੇਸ਼ ਤਰ੍ਹਾਂ ਦੇ ਚੂਹਿਆਂ ਵਿਚ ਲਗਾਇਆ ਤਾਂ ਥ੍ਰੀ-ਡੀ ਪਿੰ੍ਰਟ ਵਾਲੀ ਸਕਿਨ ਦੇ ਸੈੱਲ ਸੰਵੇਦਨਸ਼ੀਲ ਹੋ ਗਏ ਅਤੇ ਚੂਹਿਆਂ ਦੇ ਸੈੱਲ ਨਾਲ ਜੁੜਨ ਲੱਗੇ ਸਨ। ਪੰਕਜ ਦੀ ਬਣਾਈ ਥ੍ਰੀ-ਡੀ ਸਕਿਨ ਵਿਚ ਮੌਜੂਦ ਖੂਨ ਦੀਆਂ ਨਾੜੀਆਂ ਤੋਂ ਪੋਸ਼ਕ ਤੱਤ ਆਉਣ ਲੱਗੇ ਸਨ। ਇਹ ਉਸ ਸਕਿਨ ਨੂੰ ਜਿਉਂਦੇ ਰੱਖਣ ਵਿਚ ਮਦਦ ਕਰਦੇ ਹਨ। 

ਅਮਰੀਕਾ ਸਥਿਤ ਰੈਂਸੇਲਰ ਪਾਲੀਟੈਕਨਿਕ ਇੰਸਟੀਚਿਊਟ ਦੇ ਪ੍ਰੋਫੈਸਰ ਪੰਕਜ ਨੇ ਦੱਸਿਆ ਕਿ ਭਵਿੱਖ ਵਿਚ ਉਹ ਅੱਗ ਨਾਲ ਝੁਲਸੇ ਰੋਗੀਆਂ ਦੀਆਂ ਨਾੜੀਆਂ ਖਤਮ ਹੋ ਜਾਣ ਜਿਹੀਆਂ ਚੁਣੌਤੀਆਂ ਦੇ ਹੱਲ 'ਤੇ ਕੰਮ ਕਰਨਗੇ।

1598 ਬੱਚਿਆਂ ਨੇ ਹਿੱਸਾ ਲੈ ਕੇ ਬਣਾਇਆ ਵਰਲਡ ਰਿਕਾਰਡ
ਕੋਲਕਾਤਾ ਵਿਚ ਮੰਗਲਵਾਰ ਤੋਂ ਸ਼ੁਰੂ ਹੋਏ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਿਚ 1598 ਸਕੂਲੀ ਬੱਚਿਆਂ ਨੇ ਸਭ ਤੋਂ ਵੱਡੀ ਐਸਟ੍ਰੋਫਿਜੀਕਸ ਦੀ ਕਲਾਸ ਦਾ ਹਿੱਸਾ ਬਣ ਕੇ ਨਵਾਂ ਗਿਨੀਜ਼ ਰਿਕਾਰਡ ਬਣਾਇਆ। ਸਾਇੰਸ ਸਿਟੀ ਵਿਚ ਆਯੋਜਿਤ ਵਿਸ਼ੇਸ਼ ਸਮਾਰੋਹ ਵਿਚ ਪੱਛਮੀ ਬੰਗਾਲ ਤੋਂ ਕਰੀਬ 2000 ਤੋਂ ਵੱਧ ਬੱਚਿਆਂ ਨੇ ਇਸ ਸਭ ਤੋਂ ਵੱਡੀ ਕਲਾਸ ਵਿਚ ਹਿੱਸਾ ਲਿਆ। ਜਿਹੜੇ ਬੱਚੇ ਹਾਲ ਵਿਚ ਸਟੇਜ ਦੇ ਸਾਹਮਣੇ ਬੈਠੇ ਸਨ ਸਿਰਫ ਉਨ੍ਹਾਂ ਨੂੰ ਹੀ ਗਿਣੇ ਜਾਣ ਨਾਲ ਇਹ ਗਿਣਤੀ 1598 ਤੱਕ ਪਹੁੰਚ ਗਈ। ਗਿਨੀਜ਼ ਪ੍ਰਤੀਨਿਧੀ ਨੇ ਬਾਲਕੋਨੀ ਵਿਚ ਬੈਠੇ ਵਿਦਿਆਰਥੀਆਂ ਨੂੰ ਗਿਣਨ ਦੀ ਇਜਾਜ਼ਤ ਨਹੀਂ ਦਿੱਤੀ। ਗਿਨੀਜ਼ ਪ੍ਰਤੀਨਿਧੀ ਨੇ ਦੱਸਿਆ ਕਿ ਸਭ ਤੋਂ ਵੱਡਾ ਐਸਟ੍ਰੋਫਿਜੀਕਸ ਲੈਸਨ ਆਪਣੇ ਕਿਸਮ ਦਾ ਨਵਾਂ ਰਿਕਾਰਡ ਹੈ।


Vandana

Content Editor

Related News