ਪਾਕਿ ਮੂਲ ਦੇ ਅਸੰਤੁਸ਼ਟ ਨਾਗਰਿਕਾਂ ਵੱਲੋਂ ਵਾਸ਼ਿੰਗਟਨ ''ਚ ਸੰਮੇਲਨ ਆਯੋਜਿਤ

01/05/2020 11:33:11 AM

ਵਾਸ਼ਿੰਗਟਨ (ਭਾਸ਼ਾ): ਵਿਭਿੰਨ ਦੇਸ਼ਾਂ ਵਿਚ ਰਹਿ ਰਹੇ ਅਸੰਤੁਸ਼ਟ ਪਾਕਿਸਤਾਨੀ ਨਾਗਰਿਕਾਂ ਨੇ ਵਾਸ਼ਿੰਗਟਨ ਵਿਚ ਇਕ ਸੰਮੇਲਨ ਆਯੋਜਿਤ ਕੀਤਾ। ਸੰਮੇਲਨ ਵਿਚ ਪਾਕਿਸਤਾਨ ਵਿਚ ਪ੍ਰਗਟਾਵੇ ਦੀ ਆਜ਼ਾਦੀ ਦੇ ਘੱਟ ਹੋਣ ਦੀ ਸਥਿਤੀ ਵਿਚ ਉੱਥੇ ਮਨੁੱਖੀ ਅਧਿਕਾਰਾਂ, ਬਹੁਲਵਾਦੀ ਵਿਚਾਰਾਂ ਅਤੇ ਲੋਕਤੰਤਰ ਨੂੰ ਸਮਰਥਨ ਦੇਣ ਦੇ ਵਿਭਿੰਨ ਤਰੀਕਿਆਂ ਦੇ ਬਾਰੇ ਵਿਚ ਚਰਚਾ ਕੀਤੀ ਗਈ। ਇਕ ਬਿਆਨ ਵਿਚ ਕਿਹਾ ਗਿਆ ਕਿ 2 ਦਿਨ ਤੱਕ ਚੱਲੀ ਇਸ ਚਰਚਾ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਕੀਤੀ ਅਤੇ ਇਹ ਸੰਮੇਲਨ ਐਤਵਾਰ ਨੂੰ ਖਤਮ ਹੋਵੇਗਾ। ਉਦਾਰਵਾਦੀਆਂ ਅਤੇ ਬਲੋਚ, ਸਿੰਧੀ, ਪਸ਼ਤੂਨ ਅਤੇ ਸੇਰਾਕੀ ਸਮੇਤ ਕਈ ਭਾਈਚਾਰਿਆਂ ਨਾਲ ਜੁੜੇ ਭਾਗੀਦਾਰਾਂ ਨੇ ਇਸ ਵਿਚ ਹਿੱਸਾ ਲਿਆ ਅਤੇ ਪਾਕਿਸਤਾਨ ਦੀ ਮੌਜੂਦਾ ਸਥਿਤੀ ਨੂੰ ਮਾਰਸ਼ਲ ਲਾਅ ਲਾਗੂ ਹੋਣ ਜਿਹਾ ਦੱਸਿਆ। 

ਇਸ ਸੰਮੇਲਨ ਵਿਚ ਵਿਦਵਾਨ, ਪੱਤਰਕਾਰ, ਬਲਾਗਰਜ਼ ਅਤੇ ਸੋਸ਼ਲ ਮੀਡੀਆ ਵਿਚ ਸਰਗਰਮ ਰਹਿਣ ਵਾਲੇ ਲੋਕਾਂ ਨੇ ਹਿੱਸਾ ਲਿਆ, ਜਿਹਨਾਂ ਵਿਚ ਕਈ ਜਲਾਵਤਨੀ ਜੀਵਨ ਬਤੀਤ ਕਰ ਰਹੇ ਹਨ। ਇਹ ਸੰਮੇਲਨ ਪਾਕਿਸਤਾਨੀਆਂ ਦੇ ਇਕ ਸਮੂਹ ਸਾਊਥ ਏਸ਼ੀਅਨਜ਼ ਅਗੇਨਸਟ ਟੇਰੇਰਿਜ਼ਮ ਐਂਡ ਫੌਰ ਹਿਊਮਨ ਰਾਈਟਸ (ਸਾਥ) ਵੱਲੋਂ ਚੌਥੀ ਵਾਰ ਆਯੋਜਿਤ ਕੀਤਾ ਗਿਆ। ਸੰਮੇਲਨ ਵਿਚ ਹਿੱਸਾ ਲੈਣ ਵਾਲੇ ਪ੍ਰਮੁੱਖ ਭਾਗੀਦਾਰਾਂ ਵਿਚ ਸਾਬਕਾ ਸੈਨੇਟਰ ਅਫਰਾਸਿਯਾਬ ਖੱਟਕ, ਸਾਬਕਾ ਰਾਜਦੂਤ ਕਾਮਰਾਨ ਸ਼ਫੀ, ਡੇਲੀ ਟਾਈਮਜ਼ ਦੇ ਸਾਬਕਾ ਸੰਪਾਦਕ ਰਾਸ਼ਿਦ ਰਹਿਮਾਨ, ਪੱਤਰਕਾਰ ਤਾਹਾ ਸਿੱਦੀਕੀ, ਗੁਲ ਬੁਖਾਰੀ, ਮਾਰਵੀ ਸਰਮੇਡ ਅਤੇ ਕਾਰਕੁੰਨ ਗੁਲਾਲਾਈ ਇਸਮਾਈਲ ਸ਼ਾਮਲ ਸਨ। ਇਸ ਤੋਂ ਪਹਿਲਾਂ ਸਾਥ ਸੰਮੇਲਨ ਦਾ ਆਯੋਜਨ ਸਾਲ 2016 ਤੇ 2017 ਵਿਚ ਲੰਡਨ ਵਿਚ ਅਤੇ 2018 ਵਿਚ ਵਾਸ਼ਿੰਗਟਨ ਡੀ.ਸੀ. ਵਿਚ ਕੀਤਾ ਗਿਆ ਸੀ।


Vandana

Content Editor

Related News