ਅਮਰੀਕਾ ਨੇ ਪਾਕਿਸਤਾਨ ਨੂੰ 100 ਵੈਂਟੀਲੇਟ ਕੀਤੇ ਦਾਨ

07/03/2020 5:21:52 PM

ਇਸਲਾਮਾਬਾਦ (ਭਾਸ਼ਾ) : ਕੋਵਿਡ-19 ਦੇ ਵੱਧਦੇ ਮਾਮਲਿਆਂ ਨਾਲ ਨਜਿੱਠਣ ਦੀ ਜੱਦੋ-ਜਹਿਦ ਵਿਚ ਲੱਗੇ ਪਾਕਿਸਤਾਨ ਨੂੰ ਅਮਰੀਕਾ ਨੇ 30 ਲੱਖ ਡਾਲਰ ਮੁੱਲ ਦੇ 100 ਵੈਂਟੀਲੇਟਰ ਦਿੱਤੇ ਹਨ। ਪਾਕਿਸਤਾਨ ਵਿਚ ਅਮਰੀਕੀ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਅੰਤਰਰਾਸ਼ਟਰੀ ਵਿਕਾਸ ਦੀ ਅਮਰੀਕੀ ਏਜੰਸੀ (ਯੂ.ਐਸ.ਏ.ਆਈ.ਡੀ.) ਜ਼ਰੀਏ ਪਾਕਿਸਤਾਨ ਨੂੰ 'ਇੱਕਦਮ ਨਵੇਂ ਅਤੇ ਅਤਿਆਧੁਨਿਕ ਵੈਂਟੀਲੇਟਰ ਦਾਨ' ਦਿੱਤੇ ਹਨ। ਵੈਂਟੀਲੇਟ 2 ਜੁਲਾਈ ਨੂੰ ਕਰਾਚੀ ਪੁੱਜੇ, ਜਿਨ੍ਹਾਂ ਨੂੰ ਪਾਕਿਸਤਾਨ ਵਿਚ ਵੱਖ-ਵੱਖ ਹਸਪਤਾਲਾਂ ਵਿਚ ਭੇਜਿਆ ਜਾਵੇਗਾ।



ਦੂਤਾਵਾਸ ਨੇ ਕਿਹਾ, 'ਇਹ ਦਾਨ ਅਤਿਅੰਤ ਜ਼ਰੂਰੀ ਆਪੂਰਤੀਆਂ ਉਪਲੱਬਧ ਕਰਾਉਣ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਦਾਰ ਪੇਸ਼ਕਸ਼ ਦੇ ਤਹਿਤ ਦਿੱਤਾ ਗਿਆ ਹੈ ਅਤੇ ਇਹ ਗਲੋਬਲ ਮਹਾਮਾਰੀ ਨਾਲ ਨਜਿੱਠਣ ਲਈ ਤੁਰੰਤ ਕਦਮ ਚੁੱਕਣ ਵਿੱਚ ਪਾਕਿਸਤਾਨ ਦੀ ਮਦਦ ਕਰਦਾ ਹੈ। ਉਸ ਨੇ ਕਿਹਾ ਕਿ ਅਮਰੀਕਾ ਵਿਚ ਬਣੇ ਇਨ੍ਹਾਂ ਵੈਂਟੀਲੇਟਰਾਂ ਦੀ ਕੀਮਤ ਕਰੀਬ 30 ਲੱਖ ਅਮਰੀਕੀ ਡਾਲਰ ਹੈ ਅਤੇ ਇਹ ਅਤਿਆਧੁਨਿਕ ਤਕਨੀਕ ਨਾਲ ਲੈਸ ਹਨ। ਇਹ ਪਾਕਿਸਤਾਨ ਵਿਚ ਕੋਵਿਡ-19 ਦੇ ਮਰੀਜਾਂ ਦਾ ਇਲਾਜ ਕਰਨ ਵਿਚ ਸਮਰਥਾਵਾਨ ਹੋਣਗੇ।

ਦੂਤਾਵਾਸ ਨੇ ਕਿਹਾ ਕਿ ਅਮਰੀਕਾ-ਪਾਕਿਸਤਾਨ ਸਿਹਤ ਸਾਂਝੇਦਾਰੀ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ, ਪ੍ਰਯੋਗਸ਼ਾਲਾ ਪ੍ਰੀਖਣ ਵਧਾਉਣ ਆਦਿ ਵਿਚ ਮਦਦ ਕਰ ਰਹੀ ਹੈ। ਅਮਰੀਕਾ ਹਰ ਦਿਨ ਬਿਹਤਰ ਹੋ ਰਹੀ ਇਸ ਮਹੱਤਵਪੂਰਣ ਸਾਂਝੇਦਾਰੀ ਲਈ ਹੁਣ ਤੱਕ ਕਰੀਬ 2.7 ਕਰੋੜ ਡਾਲਰ ਦੇ ਚੁੱਕਾ ਹੈ। ਰਾਜਦੂਤ ਪਾਲ ਜਾਂਸ ਨੇ ਕਿਹਾ, ' ਅਮਰੀਕਾ ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਪਾਕਿਸਤਾਨ ਨਾਲ ਖੜਾ ਹੈ। ਦੇਸ਼ ਵਿਚ ਵੈਂਟੀਲੇਟਰ ਬਣਾਉਣ ਦੀ ਪਾਕਿਸਤਾਨ ਦੀ ਘੋਸ਼ਣਾ ਦੇ ਕੁੱਝ ਦਿਨ ਬਾਅਦ ਹੀ ਇਹ ਜਾਣਕਾਰੀ ਦਿੱਤੀ ਗਈ ਹੈ।  ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਨਾਲ 78 ਹੋਰ ਲੋਕਾਂ ਦੀ ਜਾਨ ਜਾਣ ਦੇ ਬਾਅਦ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 4,551 ਹੋ ਗਈ ਹੈ। ਉਥੇ ਹੀ ਦੇਸ਼ ਵਿਚ ਕੁੱਲ 2,21,896 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 1,13,623 ਮਰੀਜ਼ ਠੀਕ ਹੋ ਚੁੱਕੇ ਹਨ। ਦੇਸ਼ ਵਿਚ ਪਹਿਲੀ ਵਾਰ ਠੀਕ ਹੋਏ ਲੋਕਾਂ ਦੀ ਗਿਣਤੀ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਤੋਂ ਜ਼ਿਆਦਾ ਹੈ ।


cherry

Content Editor

Related News