ਅਮਰੀਕੀ ਸਾਂਸਦਾਂ ਨੇ ਦਿੱਤੀਆਂ ਹੋਲੀ ਦੀਆਂ ਸ਼ੁੱਭਕਾਮਨਾਵਾਂ

Tuesday, Mar 10, 2020 - 02:07 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਪ੍ਰਮੁੱਖ ਸਾਂਸਦਾਂ ਨੇ ਰੰਗਾਂ ਦੇ ਤਿਉਹਾਰ ਹੋਲੀ ਦੇ ਮੌਕੇ 'ਤੇ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਆਪਣੇ ਸੰਦੇਸ਼ ਵਿਚ ਉਹਨਾਂ ਨੇ ਇਸ ਤਿਉਹਾਰ ਨੂੰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੱਸਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਸਕਾਟ ਮੌਰਿਸਨ ਨੇ ਦਿੱਤੀ ਭਾਰਤਵਾਸੀਆਂ ਨੂੰ ਹੋਲੀ ਦੀ ਵਧਾਈ (ਵੀਡੀਓ)

ਸਾਂਸਦ ਡਾਯਨੇ ਫੀਨਸਟੀਨ ਨੇ ਕਿਹਾ,''ਕੈਲੀਫੋਰਨੀਆ ਅਤੇ ਦੁਨੀਆ ਭਰ ਵਿਚ ਹੋਲੀ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਸ਼ੁੱਭਕਾਮਨਾਵਾਂ। ਮੈਨੂੰ ਆਸ ਹੈ ਕਿ ਰੰਗਾਂ ਦਾ ਤਿਉਹਾਰ ਸਾਰਿਆਂ ਲਈ ਖੁਸ਼ੀਆਂ ਲਿਆਵੇਗਾ।'' ਸਾਂਸਦ ਲਿੰਡਾ ਸੇਂਚੇਜ ਨੇ ਹੋਲੀ ਨੂੰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਦੱਸਿਆ। ਇਸ ਦੇ ਇਲਾਵਾ ਸਾਂਸਦਾਂ ਬਾਰਬਰਾਲੀ, ਸਕਾਟ ਪੀਟਰ, ਟਾਮ ਸਾਊਜੀ, ਬੇਨ ਰੇ ਲੁਜਨ ਅਤੇ ਬ੍ਰਾਇਨ ਫਿਟਜ਼ਪੈਟ੍ਰਿਕ ਨੇ ਵੀ ਹੋਲੀ ਦੀਆਂ ਸੁੱਭਕਾਮਨਾਵਾਂ ਦਿੱਤੀਆਂ।


Vandana

Content Editor

Related News