ਕਸ਼ਮੀਰੀ ਪੰਡਤਾਂ ਨੇ ਕਸ਼ਮੀਰ ਦੀ ਸਥਿਤੀ ਬਾਰੇ ਅਮਰੀਕੀ ਸਾਂਸਦਾਂ ਨੂੰ ਦੱਸਿਆ

Friday, Oct 18, 2019 - 05:04 PM (IST)

ਕਸ਼ਮੀਰੀ ਪੰਡਤਾਂ ਨੇ ਕਸ਼ਮੀਰ ਦੀ ਸਥਿਤੀ ਬਾਰੇ ਅਮਰੀਕੀ ਸਾਂਸਦਾਂ ਨੂੰ ਦੱਸਿਆ

ਵਾਸ਼ਿੰਗਟਨ (ਭਾਸ਼ਾ)— ਦੱਖਣੀ ਏਸ਼ੀਆ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ 'ਤੇ ਅਗਲੇ ਹਫਤੇ ਹੋਣ ਵਾਲੀ ਕਾਂਗਰਸ ਦੀ ਸੁਣਵਾਈ ਤੋਂ ਪਹਿਲਾਂ ਅਮਰੀਕਾ ਦੇ ਵਿਭਿੰਨ ਹਿੱਸਿਆਂ ਵਿਚ ਰਹਿਣ ਵਾਲੇ ਕਸ਼ਮੀਰੀ ਪੰਡਤਾਂ ਨੇ ਅਮਰੀਕੀ ਸਾਂਸਦਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਘਾਟੀ ਹੀ ਹਕੀਕਤ ਬਾਰੇ ਦੱਸਿਆ। ਇਸ ਦੇ ਨਾਲ ਹੀ ਪਿਛਲੇ ਕੁਝ ਦਹਾਕਿਆਂ ਤੋਂ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਭਾਰਤੀ ਮੂਲ ਦੇ ਸਾਂਸਦ ਰੋ ਖੰਨਾ, ਸਾਂਸਦ ਮਾਈਕ ਥਾਮਪਸਨ, ਜੋ ਲੋਫਗ੍ਰੇਨ, ਮਾਰਕ ਡੇਸੂਲਨੀਰ ਅਤੇ ਡੋਰਿਸ ਮਤਸੁਈ ਦੇ ਨਾਲ ਹੀ ਸਦਨ ਦੀ ਵਿਦੇਸ਼ ਸੰਬੰਧੀ ਕਮੇਟੀ ਦੇ ਪ੍ਰਧਾਨ ਐਲੀਅਟ ਇੰਗਲੇ ਬੁੱਧਵਾਰ ਨੂੰ ਕੈਪੀਟੋਲ ਹਿੱਲ ਵਿਚ ਕਾਂਗਰਸ ਦੀ ਸੁਣਵਾਈ ਵਿਚ ਹਾਜ਼ਰ ਹੋਏ। 

ਮਹਿਲਾ ਸਾਂਸਦ ਐਨਾ ਇਸ਼ੂ ਨੇ ਆਪਣੇ ਸ਼ੁਰੂਆਤੀ ਸੰਬੋਧਨ ਵਿਚ ਜ਼ੋਰ ਦਿੱਤਾ ਕਿ ਦੁਨੀਆ ਵਿਚ ਦੋ ਵੱਡੇ ਲੋਕਤੰਤਰੀ ਦੇਸ਼ਾਂ ਮਤਲਬ ਭਾਰਤ ਅਤੇ ਅਮਰੀਕਾ ਨੂੰ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਇੰਡੋ-ਅਮਰੀਕਨ ਕਮਿਊਨਿਟੀ ਫੈਡਰੇਸ਼ਨ ਨੇ ਕਸ਼ਮੀਰੀ ਓਵਰਸੀਜ਼ ਐਸੋਸੀਏਸ਼ਨ (ਕੇ.ਓ.ਏ.) ਅਤੇ ਯੂ.ਐੱਸ.-ਇੰਡੀਆ ਪੌਲੀਟੀਕਲ ਐਕਸ਼ਨ ਕਮੇਟੀ (ਯੂ.ਐੱਸ.ਆਈ.ਐੱਨ.ਪੀ.ਏ.ਸੀ.) ਦੇ ਨਾਲ 'ਕਸ਼ਮੀਰ ਅੱਗੇ ਦਾ ਰਸਤਾ' ਪ੍ਰੋਗਰਾਮ ਦਾ ਆਯੋਜਨ ਕੀਤਾ। ਵਿਦੇਸ਼ ਮਾਮਲਿਆਂ ਦੀ ਸਦਨ ਦੀ ਕਮੇਟੀ ਦੀ ਏਸ਼ੀਆ ਪ੍ਰਸ਼ਾਂਤ ਅਤੇ ਗੈਰ ਪ੍ਰਸਾਰ ਉਪ ਕਮੇਟੀ 22 ਅਕਤੂਬਰ ਨੂੰ ਕਸ਼ਮੀਰ ਤੇ ਦੱਖਣੀ ਏਸ਼ੀਆ ਦੇ ਹੋਰ ਹਿੱਸਿਆਂ ਵਿਚ ਮਨੁੱਖੀ ਅਧਿਕਾਰ 'ਤੇ ਸੁਣਵਾਈ ਕਰਨ ਵਾਲੀ ਹੈ। 

ਕੇ.ਓ.ਏ. ਦੇ ਪ੍ਰਧਾਨ ਸ਼ਕੁਨ ਮਲਿਕ ਨੇ ਕਸ਼ਮੀਰੀ ਪੰਡਤਾਂ ਦੀ ਹਾਲਤ ਅਤੇ ਧਾਰਾ 370 ਤੇ 35ਏ ਕਾਰਨ ਸਮਾਜ ਦੇ ਕਮਜ਼ੋਰ ਵਰਗਾਂ, ਘੱਟ ਗਿਣਤੀਆਂ, ਕਸ਼ਮੀਰੀ ਔਰਤਾਂ ਦੇ ਨਾਲ ਹੋਏ ਭੇਦਭਾਵ ਦੇ ਬਾਰੇ ਵਿਚ ਚਰਚਾ ਕੀਤੀ। ਸਰਕਾਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਦਿਆਂ ਇਸ ਨੂੰ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿਚ ਵੰਡਣ ਦਾ ਫੈਸਲਾ ਲਿਆ ਸੀ। ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਵਾਲੇ ਕੈਲੀਫੋਰਨੀਆ ਦੇ ਜੀਵਨ ਗੁੱਥੀ ਨੇ ਕਿਹਾ ਕਿ ਕਸ਼ਮੀਰ ਲਈ ਅੱਗੇ ਦਾ ਰਸਤਾ ਇਹ ਯਕੀਨੀ ਕਰਨਾ ਹੈ ਕਿ ਕਸ਼ਮੀਰ ਵਿਚ ਸਾਰੇ ਧਰਮਾਂ ਦੇ ਲੋਕ ਸ਼ਾਂਤੀ ਨਾਲ ਰਹਿ ਸਕਣ। ਆਯੋਜਨ ਦੌਰਾਨ ਇਕ ਵੀਡੀਓ ਵੀ ਦਿਖਾਇਆ ਗਿਆ ਜਿਸ ਵਿਚ ਕਸਮੀਰ ਵਿਚ ਹੌਲੀ-ਹੌਲੀ ਸਧਾਰਨ ਹੁੰਦੇ ਹਾਲਾਤ ਦਾ ਜ਼ਿਕਰ ਕੀਤਾ ਗਿਆ ਹੈ।


author

Vandana

Content Editor

Related News