ਚੀਨ ਨੂੰ ਮਰਜ਼ੀਆਂ ਨਹੀਂ ਕਰਨ ਦੇਣਗੇ ਜਾਪਾਨ ਤੇ ਅਮਰੀਕਾ, ਮਿਲ ਕੇ ਕਰਨਗੇ ਵਿਰੋਧ

8/30/2020 3:12:23 PM

ਟੋਕੀਓ- ਦੱਖਣੀ ਤੇ ਪੂਰਬੀ ਚੀਨ ਸਾਗਰ ਦੇ ਅਹਿਮ ਜਲ ਮਾਰਗਾਂ ਦੀ ਸਥਿਤੀ ਨੂੰ ਬਦਲਣ ਦੀ ਕਿਸੇ ਵੀ ਇਕਪਾਸੜ ਕੋਸ਼ਿਸ਼ ਦਾ ਜਾਪਾਨ ਤੇ ਅਮਰੀਕਾ ਮਿਲ ਕੇ ਵਿਰੋਧ ਕਰਨਗੇ। ਦੋਹਾਂ ਦੇਸ਼ਾਂ ਨੂੰ ਉਮੀਦ ਹੈ ਕਿ ਇਸ ਮਾਮਲੇ ਵਿਚ ਕੌਮਾਂਤਰੀ ਭਾਈਚਾਰਾ ਵੀ ਉਨ੍ਹਾਂ ਦਾ ਸਾਥ ਦੇਵੇਗਾ। 

ਜਾਪਾਨੀ ਰੱਖਿਆ ਮੰਤਰੀ ਤਾਰੋ ਕੋਨੋ ਨੇ ਇਸ ਮੁੱਦੇ 'ਤੇ ਆਪਣੇ ਅਮਰੀਕੀ ਹਮਰੁਤਬਾ ਮਾਰਕ ਐਸਪਰ ਨਾਲ ਆਪਣੀ ਰਾਇ ਸਾਂਝੀ ਕੀਤੀ। ਇਹ ਗੱਲਬਾਤ ਤਦ ਹੋਈ ਹੈ, ਜਦ ਅਮਰੀਕਾ ਤੇ ਚੀਨ ਵਿਚਕਾਰ ਕਈ ਮੁੱਦਿਆਂ ਨੂੰ ਲੈ ਕੇ ਬਹਿਸ ਹੋ ਰਹੀ ਹੈ। ਜਿਵੇਂ ਅਮਰੀਕੀ ਟਰੇਡ ਵਿਚ ਚੋਰੀ, ਚੀਨ ਵਿਚ ਮਨੁੱਖੀ ਅਧਿਕਾਰਾਂ ਦਾ ਦਮਨ ਅਤੇ ਵਿਵਾਦਤ ਦੱਖਣੀ ਚੀਨ ਸਾਗਰ ਵਿਚ ਡ੍ਰੈਗਨ ਦੀਆਂ ਫ਼ੌਜੀ ਗਤੀਵਿਧੀਆਂ। 

ਚੀਨ ਤੇ ਜਾਪਾਨ ਦੇ ਰਿਸ਼ਤਿਆਂ ਵਿਚ ਤਲਖੀ ਦਾ ਵੱਡਾ ਕਾਰਨ ਪੂਰਬੀ ਚੀਨ ਸਾਗਰ ਵਿਚ ਸਥਿਤ ਕੁਝ ਛੋਟੇ ਟਾਪੂਆਂ 'ਤੇ ਜਾਪਾਨ ਦਾ ਕੰਟਰੋਲ ਹੋਣਾ ਹੈ। ਚੀਨ ਇਨ੍ਹਾਂ ਟਾਪੂਆਂ ਨੂੰ ਆਪਣਾ ਦੱਸਦਾ ਹੈ। ਬਕੌਲ ਕੋਨੋ, ਐਸਪਰ ਨੇ ਕਿਹਾ ਕਿ ਅਮਰੀਕਾ-ਜਾਪਾਨ ਸੁਰੱਖਿਆ ਸੰਧੀ ਇਨ੍ਹਾਂ ਟਾਪੂਆਂ ਨੂੰ ਵੀ ਕਵਰ ਕਰਦੀ ਹੈ। ਅਮਰੀਕਾ ਲੰਬੇ ਸਮੇਂ ਤੋਂ ਇਸ ਖੇਤਰ ਵਿਚ ਚੀਨ ਦੀ ਦਬੰਗਈ ਦਾ ਵਿਰੋਧ ਕਰ ਰਿਹਾ ਹੈ ਤੇ ਨਿਯਮਿਤ ਰੂਪ ਨਾਲ ਆਪਣੇ ਜੰਗੀ ਜਹਾਜ਼ ਭੇਜਦਾ ਰਹਿੰਦਾ ਹੈ।  
 


Sanjeev

Content Editor Sanjeev