ਪੂਰਬੀ ਚੀਨ ਸਾਗਰ ’ਚ ਅਮਰੀਕਾ, ਜਾਪਾਨ ਤੇ ਦੱਖਣੀ ਕੋਰੀਆ ਦਾ ਸਾਂਝਾ ਅਭਿਆਸ ਸ਼ੁਰੂ

Friday, Jun 28, 2024 - 05:19 PM (IST)

ਪੂਰਬੀ ਚੀਨ ਸਾਗਰ ’ਚ ਅਮਰੀਕਾ, ਜਾਪਾਨ ਤੇ ਦੱਖਣੀ ਕੋਰੀਆ ਦਾ ਸਾਂਝਾ ਅਭਿਆਸ ਸ਼ੁਰੂ

ਵਾਸ਼ਿੰਗਟਨ (ਏ. ਐੱਨ. ਆਈ.)-  ਜਾਪਾਨ, ਅਮਰੀਕਾ ਅਤੇ ਦੱਖਣੀ ਕੋਰੀਆ ਵਿਚਾਲੇ ਪਹਿਲਾ ਸਾਂਝਾ ਬਹੁ-ਡੋਮੇਨ ਅਭਿਆਸ (ਫ੍ਰੀਡਮ ਐੱਜ) ਵੀਰਵਾਰ ਪੂਰਬੀ ਚੀਨ ਸਾਗਰ ਵਿਚ ਸ਼ੁਰੂ ਹੋ ਗਿਆ ਅਤੇ ਇਹ 3 ਦਿਨ ਚੱਲੇਗਾ। ਅਮਰੀਕਾ ਇੰਡੋ-ਪੈਸੀਫਿਕ ਕਮਾਂਡ ਨੇ ਇਹ ਐਲਾਨ ਕੀਤਾ ਹੈ।

ਕਮਾਂਡ ਨੇ ਇਕ ਬਿਆਨ ਵਿਚ ਕਿਹਾ ਕਿ ਜਾਪਾਨ, ਕੋਰੀਆ ਗਣਰਾਜ ਅਤੇ ਸੰਯੁਕਤ ਰਾਜ ਅਮਰੀਕਾ ਨੇ 27 ਤੋਂ 29 ਜੂਨ ਤਕ ਇਕ ਤਿਕੋਣੀ ਬਹੁ-ਡੋਮੇਨ ਅਭਿਆਸ 'ਐਕਸਸਰਾਈਜ਼ ਫ੍ਰੀਡਮ ਐੱਜ' ਦੀ ਸ਼ੁਰੂਆਤ ਕੀਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ 3 ਦਿਨਾ ਅਭਿਆਸ ਵਿਚ ਅਮਰੀਕੀ ਏਅਰਕ੍ਰਾਫਟ ਕੈਰੀਅਰ ਥੂਓਡੋਰ ਰੂਜ਼ਵਾਲਟ ਦੇ ਨਾਲ-ਨਾਲ ਲੜਾਕੂ ਅਤੇ ਗਸ਼ਤੀ ਜਹਾਜ਼ਾਂ ਸਮੇਤ ਕੁੱਲ 7 ਜੰਗੀ ਜਹਾਜ਼ ਹਿੱਸਾ ਲੈਣਗੇ। ਕਮਾਂਡ ਨੇ ਕਿਹਾ ਕਿ ਮਿਜ਼ਾਈਲ , ਪਣਡੁੱਬੀ ਤੇ ਸਾਈਬਰ ਹਮਲਿਆਂ ਨੂੰ ਨਾਕਾਮ ਕਰਨ ਦਾ ਅਭਿਆਸ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ, ਬਾਰਿਸ਼ ਦਾ ਅਲਰਟ ਜਾਰੀ, ਜਾਣੋ ਅਗਲੇ ਦਿਨਾਂ ਦਾ ਹਾਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News