ਚੀਨ ਨਾਲ ਟਕਰਾਅ ਵਿਚਕਾਰ ਅਮਰੀਕਾ, ਜਾਪਾਨ, ਫਿਲੀਪੀਨ ਨੇ ਦੱਖਣੀ ਚੀਨ ਸਾਗਰ ’ਚ ਕੀਤੀ ਗਸ਼ਤ

Saturday, Dec 07, 2024 - 06:36 PM (IST)

ਮਨੀਲਾ (ਏਜੰਸੀ)- ਵਿਵਾਦਿਤ ਦੱਖਣੀ ਚੀਨ ਸਾਗਰ ’ਚ ਸ਼ੁੱਕਰਵਾਰ ਨੂੰ ਸਾਂਝੀ ਗਸ਼ਤ ’ਚ ਅਮਰੀਕਾ ਨੇ ਇਕ ਜਾਸੂਸੀ ਜਹਾਜ਼ ਤਾਇਨਾਤ ਕੀਤਾ, ਜਦਕਿ ਜਾਪਾਨ ਤੇ ਫਿਲੀਪੀਨਜ਼ ਨੇ ਸਮੁੰਦਰੀ ਫੌਜ ਦੇ ਜਹਾਜ਼ ਭੇਜੇ। ਦੋ ਦਿਨ ਪਹਿਲਾਂ ਹੀ ਮਿੱਤਰ ਦੇਸ਼ਾਂ ਦੀਆਂ ਫੌਜਾਂ ਨੇ ਫਿਲੀਪੀਨਜ਼ ਦੇ ਗਸ਼ਤੀ ਜਹਾਜ਼ਾਂ ਖਿਲਾਫ ਚੀਨੀ ਕੋਸਟ ਗਾਰਡ ਜਹਾਜ਼ਾਂ ਦੀ ਕਾਰਵਾਈ ਦੀ ਨਿੰਦਾ ਕੀਤੀ ਸੀ।

ਇਹ ਵੀ ਪੜ੍ਹੋ: ਕਾਰ ਨਾਲ ਟੱਕਰ ਮਗਰੋਂ ਪਲਟੀ ਸਵਾਰੀਆਂ ਨਾਲ ਭਰੀ ਬੱਸ, 16 ਲੋਕਾਂ ਦੀ ਦਰਦਨਾਕ ਮੌਤ

ਯੂ. ਐੱਸ. ਇੰਡੋ-ਪੈਸੀਫਿਕ ਕਮਾਂਡ ਨੇ ਕਿਹਾ ਕਿ ਫਿਲੀਪੀਨਜ਼ ਦੇ ਵਿਸ਼ੇਸ਼ ਆਰਥਿਕ ਖੇਤਰ ’ਚ ਮਿੱਤਰ ਦੇਸ਼ਾਂ ਅਤੇ ਸਹਿਯੋਗੀਆਂ ਵੱਲੋਂ ਨੈਵੀਗੇਸ਼ਨ ਅਤੇ ਓਵਰਫਲਾਈਟ ਦੀ ਸੁਤੰਤਰਤਾ ਦੇ ਅਧਿਕਾਰ ਨੂੰ ਬਣਾਈ ਰੱਖਣ ਅਤੇ ਸਮੁੰਦਰ ਤੇ ਅੰਤਰਰਾਸ਼ਟਰੀ ਹਵਾਈ ਖੇਤਰ ਦੀ ਹੋਰ ਜਾਇਜ਼ ਵਰਤੋਂ ਲਈ ਸਾਂਝੀ ਗਸ਼ਤ ਆਯੋਜਿਤ ਕੀਤੀ ਗਈ ਸੀ। ਫਿਲੀਪੀਨਜ਼ ਦੇ ਦੋ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਗਸ਼ਤ ਸਕਾਰਬੋਰੋ ਸ਼ੋਲ ਤੋਂ ਲੱਗਭਗ 40 ਸਮੁੰਦਰੀ ਮੀਲ (74 ਕਿਲੋਮੀਟਰ) ਦੀ ਦੂਰੀ ’ਤੇ ਆਯੋਜਿਤ ਕੀਤੀ ਗਈ ਸੀ, ਜੋ ਉੱਤਰੀ ਪੱਛਮੀ ਫਿਲੀਪੀਨਜ਼ ਤੋਂ ਦੂਰ ਬੀਜਿੰਗ ਅਤੇ ਮਨੀਲਾ ਵਿਚਕਾਰ ਵਿਵਾਦਪੂਰਨ ਮੱਛੀ ਫੜਨ ਵਾਲਾ ਖੇਤਰ ਹੈ।

ਇਹ ਵੀ ਪੜ੍ਹੋ: ਹਾਲ-ਏ-ਪਾਕਿਸਤਾਨ! ਉਡਾਣ ਭਰਨ ਲਈ ਤਿਆਰ ਜਹਾਜ਼ ਦੇ ਬਾਹਰ ਸੂਟਾ ਖਿੱਚਦੇ ਦਿਖੇ ਯਾਤਰੀ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News