ਅਮਰੀਕਾ ਨੇ ਫਰਜ਼ੀ ਪਾਸਪੋਰਟ ਨਾਲ ਯਾਤਰਾ ਕਰ ਰਹੇ ਭਾਰਤੀ ਨੂੰ ਭੇਜਿਆ ਵਾਪਸ

09/18/2019 10:42:56 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ 28 ਸਾਲਾ ਭਾਰਤੀ ਨੌਜਵਾਨ ਨੂੰ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਉਸ ਕੋਲ ਜਰਮਨੀ ਦਾ ਜਿਹੜਾ ਪਾਸਪੋਰਟ ਸੀ ਉਹ ਜਾਂਚ ਵਿਚ ਫਰਜ਼ੀ ਪਾਇਆ ਗਿਆ। ਅਮਰੀਕਾ ਦੇ ਕਸਟਮ ਅਤੇ ਬਾਰਡਰ ਸੁਰੱਖਿਆ (ਸੀ.ਬੀ.ਪੀ.) ਅਧਿਕਾਰੀਆਂ ਨੇ ਸੋਮਵਾਰ ਨੂੰ ਵਾਸ਼ਿੰਗਟਨ ਦੇ ਡਲੇਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਭਾਰਤੀ ਨਾਗਰਿਕ ਨੂੰ ਰੋਕਿਆ ਸੀ। 

ਸੀ.ਬੀ.ਪੀ. ਦੇ ਬਿਆਨ ਮੁਤਾਬਕ ਅਧਿਕਾਰੀਆਂ ਨੇ ਨੌਜਵਾਨ 'ਤੇ ਕੋਈ ਅਪਰਾਧਿਕ ਦੋਸ਼ ਨਹੀਂ ਲਗਾਏ ਹਨ। ਨਿੱਜਤਾ ਕਾਨੂੰਨ ਕਾਰਨ ਉਸ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਭਾਰਤੀ ਨੌਜਵਾਨ ਘਾਨਾ ਤੋਂ ਆਇਆ ਸੀ ਅਤੇ ਜਾਂਚ ਦੌਰਾਨ ਉਸ ਨੇ ਸੀ.ਬੀ.ਪੀ. ਅਧਿਕਾਰੀ ਨੂੰ ਆਪਣਾ ਪਾਸਪੋਰਟ ਸੌਂਪਿਆ ਸੀ। ਅਧਿਕਾਰੀ ਨੂੰ ਪਾਸਪੋਰਟ ਵਿਚ ਫਰਕ ਦਿਖਾਈ ਦਿੱਤਾ। ਇਸ ਦੇ ਨਾਲ ਹੀ ਪਾਸਪੋਰਟ ਦੇ ਬਾਰੇ ਵਿਚ ਸ਼ੱਕ ਪੈਦਾ ਹੋਇਆ ਅਤੇ ਅਖੀਰ ਨੌਜਵਾਨ ਨੂੰ ਦੇਸ਼ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।


Vandana

Content Editor

Related News