ਅਮਰੀਕਾ : ਭਾਰਤੀ ਮੂਲ ਦਾ ਵਿਅਕਤੀ ਧੋਖਾਧੜੀ ਦੇ ਦੋਸ਼ ''ਚ ਗ੍ਰਿਫਤਾਰ

Tuesday, Jul 30, 2019 - 11:13 AM (IST)

ਅਮਰੀਕਾ : ਭਾਰਤੀ ਮੂਲ ਦਾ ਵਿਅਕਤੀ ਧੋਖਾਧੜੀ ਦੇ ਦੋਸ਼ ''ਚ ਗ੍ਰਿਫਤਾਰ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਭਾਰਤੀ ਮੂਲ ਦਾ 39 ਸਾਲਾ ਸ਼ਿਵਾਨੰਦ ਮਹਾਰਾਜ ਆਈ.ਟੀ. ਸਲਾਹਕਾਰ ਧੋਖਾਧੜੀ ਵਾਲੀ ਮਲਟੀਮਿਲੀਅਨ-ਡਾਲਰ ਯੋਜਨਾ ਚਲਾਉਣ ਦਾ ਦੋਸ਼ੀ ਪਾਇਆ ਗਿਆ। ਨਿਊਜਰਸੀ ਦੇ ਰਹਿਣ ਵਾਲੇ ਵਾਲੇ ਸ਼ਿਵਾਨੰਦ ਮਹਾਰਾਜ ਧੋਖਾਧੜੀ ਕਰਨ ਅਤੇ ਕਰਮਚਾਰੀ ਲਾਭ ਯੋਜਨਾ ਦੇ ਸੰਚਾਲਨ ਨੂੰ ਪ੍ਰਭਾਵਿਤ ਕਰਨ ਦੇ ਦੋਸ਼ੀ ਪਾਏ ਗਏ ਹਨ, ਜਿਸ ਵਿਚ 25 ਸਾਲ ਤੱਕ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ। ਅਮਰੀਕਾ ਵਿਚ ਨਿਊਯਾਰਕ ਦੇ ਉੱਤਰੀ ਜ਼ਿਲੇ ਦੇ ਅਟਾਰਨੀ ਜਿਓਫ੍ਰੀ ਬਰਮਨ ਨੇ ਕਿਹਾ ਕਿ ਦੋਸ਼ੀ ਨੂੰ ਦਸੰਬਰ ਵਿਚ ਸਜ਼ਾ ਸੁਣਾਈ ਜਾਵੇਗੀ। 

ਟ੍ਰਾਇਲ ਦੇ ਬਾਅਦ ਸ਼ਿਵਾਨੰਦ ਮਹਾਰਾਜ ਦਾ ਸਹਿਯੋਗੀ ਐਨਰਿਕੋ ਰੂਬਾਨੋ ਵੀ ਦੋਸ਼ੀ ਪਾਇਆ ਗਿਆ। ਬਰਮਨ ਨੇ ਦੱਸਿਆ,''ਕਈ ਸਾਲ ਤੱਕ ਸ਼ਿਵਾਨੰਦ ਮਹਾਰਾਜ ਨੇ ਸੂਚਨਾ ਤਕਨਾਲੋਜੀ ਦੇ ਕੰਮ ਲਈ ਸੈਂਕੜੇ ਇਨਵੋਇਸ ਨੂੰ ਮਨਜ਼ੂਰੀ ਦੇਣ ਲਈ ਪੈਨਸ਼ਨ ਅਤੇ ਸਿਹਤ ਫੰਡ ਵਿਚ ਅੰਦਰੂਨੀ ਪੱਧਰ 'ਤੇ ਭ੍ਰਿਸ਼ਟਾਚਾਰ ਕੀਤਾ। ਇਸ ਕਾਰਨ ਬਹੁਤ ਸਾਰੇ ਮਿਹਨਤੀ ਲੋਕਾਂ ਨੂੰ ਸਿਹਤ ਅਤੇ ਰਿਟਾਇਰਮੈਂਟ ਲਾਭ ਤੋਂ ਵਾਂਝੇ ਹੋਣਾ ਪਿਆ।''

ਮੈਨਹੱਟਨ ਫੈਡਰਲ ਅਦਾਲਤ ਵਿਚ ਮੁਕੱਦਮੇ ਦੌਰਾਨ ਪੇਸ਼ ਦੋਸ਼ ਅਤੇ ਸਬੂਤ ਵਿਚ ਸ਼ਾਮਲ ਦੋਸ਼ਾਂ ਮੁਤਾਬਕ 2009 ਤੋਂ 2015 ਤੱਕ ਰੂਬਾਨੋ ਫੰਡ ਲਈ ਸੂਚਨਾ ਤਕਨਾਲੋਜੀ ਦਾ ਸਹਿ-ਪ੍ਰਮੁੱਖ ਸੀ, ਜੋ ਤੀਜੇ ਪੱਖ ਦੀ ਵੀ ਮਦਦ ਲੈਂਦਾ ਸੀ। 2009 ਦੇ ਸ਼ੁਰੂ ਵਿਚ ਅਤੇ 2015 ਦੌਰਾਨ ਮਹਾਰਾਜ ਅਤੇ ਰੂਬਾਨੋ ਨੇ ਇਕ ਅਜਿਹੀ ਯੋਜਨਾ ਤਿਆਰ ਕੀਤੀ ਜਿਸ ਵਿਚ ਤਿੰਨ ਵੱਖ-ਵੱਖ ਕੰਪਨੀਆਂ ਦੀ ਮਲਕੀਅਤ ਸੀ। ਇਨਾਂ ਦੋਹਾਂ ਨੇ ਵੱਖ-ਵੱਖ ਮਾਧਿਅਮਾਂ ਨਾਲ ਲੱਖਾਂ ਲੋਕਾਂ ਨੂੰ ਠੱਗਿਆ।


author

Vandana

Content Editor

Related News