ਅਮਰੀਕਾ : ਵੀਜ਼ਾ ਧੋਖਾਧੜੀ ਮਾਮਲੇ ''ਚ ਦੋਸ਼ੀ ਨਿਕਲਿਆ ਭਾਰਤੀ, ਗ੍ਰਿਫਤਾਰ

03/15/2019 9:39:26 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਰਹਿ ਰਹੇ ਭਾਰਤੀ ਰਵੀ ਬਾਬੂ ਕੋਲਾ (47) ਨੂੰ ਫਰਜ਼ੀ ਵਿਆਹਾਂ ਦਾ ਰੈਕੇਟ ਚਲਾਉਣ ਅਤੇ ਵੀਜ਼ਾ ਫਰਾਡ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਕੋਲਾ 'ਤੇ ਨਾਜਾਇਜ਼ ਪ੍ਰਵਾਸੀਆਂ ਖਾਸ ਕਰਕੇ ਭਾਰਤੀਆਂ ਦੀ ਅਮਰੀਕੀ ਨਾਗਰਿਕਾਂ ਨਾਲ ਨਕਲੀ ਵਿਆਹ ਕਰਨ ਵਿਚ ਮਦਦ ਕਰਨ ਦਾ ਦੋਸ਼ ਸੀ। ਨਕਲੀ ਵਿਆਹ ਦੇ ਚਲਦੇ ਨਾਜਾਇਜ਼ ਪ੍ਰਵਾਸੀਆਂ ਨੂੰ ਇਥੇ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਸੀ। ਦੋਸ਼ੀ ਪਾਏ ਜਾਣ ਤੋਂ ਬਾਅਦ ਕੋਲਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। 22 ਮਈ ਨੂੰ ਟੇਲਹੇਸੀ ਦੇ ਕੋਰਟ ਹਾਊਸ ਵਿਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਨਕਲੀ ਵਿਆਹ ਅਤੇ ਵੀਜ਼ਾ ਧੋਖਾਧੜੀ ਲਈ ਉਸ ਨੂੰ ਪੰਜ ਸਾਲ ਦੀ ਕੈਦ ਹੋ ਸਕਦੀ ਹੈ। ਇਸ ਤੋਂ ਇਲਾਵਾ ਮਨੀ ਲਾਂਡਰਿੰਗ ਸਬੰਧੀ ਹੋਰ ਮਾਮਲੇ ਵਿਚ ਉਸ ਨੂੰ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਇਸਤਗਾਸਾ ਧਿਰ ਦਾ ਕਹਿਣਾ ਹੈ ਕਿ ਫਲੋਰੀਡਾ ਦੇ ਪਨਾਮਾ ਸਿਟੀ ਵਿਚ ਰਹਿਣ ਵਾਲਾ ਕੋਲਾ ਫਰਵਰੀ 2017 ਤੋਂ ਅਗਸਤ 2018 ਵਿਚਾਲੇ ਨਕਲੀ ਵਿਆਹਾਂ ਦਾ ਰੈਕੇਟ ਚਲਾ ਰਿਹਾ ਸੀ। ਭਾਰਤੀ ਪ੍ਰਵਾਸੀਆਂ ਨਾਲ ਵਿਆਹ ਕਰਵਾਉਣ ਲਈ ਉਸ ਨੇ ਕਈ ਅਮਰੀਕੀਆਂ ਨੂੰ ਭਰਤੀ ਕੀਤਾ ਗਿਆ ਸੀ। ਨਿਆ ਵਿਭਾਗ ਦਾ ਕਹਿਣਾ ਹੈ ਕਿ ਉਸ ਦੀ ਸਕੀਮ ਤਹਿਤ ਅਲਬਾਮਾ ਵਿਚ 80 ਫਰਜ਼ੀ ਵਿਆਹ ਹੋਏ ਸਨ। ਰਵੀ ਦੇ ਨਾਲ ਇਸ ਫਰਾਡ ਵਿਚ ਸ਼ਾਮਲ ਅਮਰੀਕੀ ਕ੍ਰਿਸਟਲ ਕਲਾਊਡ (40) ਨੂੰ ਪਹਿਲਾਂ ਹੀ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਸ ਨੂੰ ਬੀਤੇ ਸਾਲ ਦਸੰਬਰ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਨਕਲੀ ਵਿਆਹ ਕਰਵਾਉਣ ਲਈ ਉਸ ਨੇ ਹੀ 10 ਤੋਂ ਜ਼ਿਆਦਾ ਅਮਰੀਕੀਆਂ ਨੂੰ ਭਰਤੀ ਕੀਤਾ ਸੀ।


Sunny Mehra

Content Editor

Related News