ਅਮਰੀਕਾ : ਤੂਫਾਨ ''ਇਡਾ ਨੇ ਮਚਾਈ ਤਬਾਹੀ, 45 ਲੋਕਾਂ ਦੀ ਮੌਤ, ਲੱਖਾਂ ਘਰਾਂ ''ਚ ਬਿਜਲੀ ਸਪਲਾਈ ਠੱਪ

Friday, Sep 03, 2021 - 10:41 AM (IST)

ਅਮਰੀਕਾ : ਤੂਫਾਨ ''ਇਡਾ ਨੇ ਮਚਾਈ ਤਬਾਹੀ, 45 ਲੋਕਾਂ ਦੀ ਮੌਤ, ਲੱਖਾਂ ਘਰਾਂ ''ਚ ਬਿਜਲੀ ਸਪਲਾਈ ਠੱਪ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਚਾਰ ਪੂਰਬੀ-ਉੱਤਰੀ ਰਾਜ ਚੱਕਰਵਾਤੀ ਤੂਫਾਨ 'ਇਡਾ' ਕਾਰਨ ਤੇਜ਼ ਮੀਂਹ ਅਤੇ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਹੇ ਹਨ। ਤੂਫਾਨ ਇਡਾ ਨੇ ਨਿਊਯਾਰਕ ਵਿਚ ਵੀ ਤਬਾਹੀ ਮਚਾਈ ਹੈ। ਅਮਰੀਕਾ ਵਿਚ ਆਈ ਇਸ ਤਬਾਹੀ ਵਿਚ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ। ਲਗਾਤਾਰ ਪੈ ਰਹੇ ਮੀਂਹ ਦੇ ਬਾਅਦ ਆਏ ਹੜ੍ਹ ਵਿਚ ਕਈ ਕਾਰਾਂ ਰੁੜ੍ਹ ਗਈਆਂ, ਉੱਥੇ ਨਿਊਯਾਰਕ ਸ਼ਹਿਰ ਦੀ ਮੈਟਰੋ ਲਾਈਨਾਂ ਅਤੇ ਗ੍ਰਾਊਂਡ ਏਅਰਲਾਈਨ ਵਿਚ ਪਾਣੀ ਭਰ ਗਿਆ।

PunjabKesari

ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਨਿਊਯਾਰਕ, ਨਿਊ ਜਰਸੀ, ਪੈੱਨਸਿਲਵੇਨੀਆ ਅਤੇ ਕਨੈਕਟੀਕਟ ਦੇ ਕਈ ਇਲਾਕਿਆਂ ਵਿਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਲੋਕ ਕਿਤੇ ਬੇਸਮੈਂਟ ਵਿਚ ਪਾਣੀ ਭਰਨ ਨਾਲ ਪਰੇਸ਼ਾਨ ਹਨ ਤਾਂ ਕਿਤੇ ਬਿਜਲੀ ਸਪਲਾਈ ਠੱਪ ਹੈ। ਹੜ੍ਹ ਕਾਰਨ ਪਰੇਸ਼ਾਨ ਲੋਕ ਬਾਹਰ ਨਿਕਲਣ ਲਈ ਆਪਣੇ ਕਰੀਬੀਆਂ ਨੂੰ ਫੋਨ ਕਰਦੇ ਰਹੇ। ਪ੍ਰਬੰਧਕੀ ਮਦਦ ਮੰਗਦੇ ਰਹੇ। ਅਮਰੀਕਾ ਵਿਚ ਆਏ ਇਸ ਤੂਫਾਨ ਕਾਰਨ 1 ਲੱਖ 70 ਹਜ਼ਾਰ ਘਰਾਂ ਵਿਚ ਬਿਜਲੀ ਸੇਵਾਵਾਂ ਹਾਲੇ ਤੱਕ ਠੱਪ ਹਨ।

PunjabKesari

ਵੈਸਟ ਚੈਸਟਰ ਕਾਊਂਟੀ ਵਿਚ 3, ਨਿਊਯਾਰਕ ਸ਼ਹਿਰ ਵਿਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਉੱਥੇ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਮੁਤਾਬਕ ਉੱਥੇ ਘੱਟੋ-ਘੱਟ 23 ਲੋਕ ਤੂਫਾਨ ਵਿਚ ਮਾਰੇ ਗਏ ਹਨ। ਨਿਊਯਾਰਕ ਦੇ ਇਕ ਬੇਸਮੈਂਟ ਵਿਚ 3 ਲੋਕ ਮ੍ਰਿਤਕ ਪਾਏ ਗਏ ਜਦਕਿ ਐਲੀਜ਼ਾਬੇਥ, ਨਿਊ ਜਰਸੀ ਦੇ 4 ਵਸਨੀਕਾਂ ਦੀ ਮੌਤ 8 ਫੁੱਟ ਤੱਕ ਪਾਣੀ ਨਾਲ ਭਰੇ ਜਨਤਕ ਰਿਹਾਇਸ਼ ਕੰਪਲੈਕਸ ਵਿਚ ਹੋ ਗਈ।

PunjabKesari

ਸੜਕਾਂ 'ਤੇ ਰੁੜ੍ਹਦੀਆਂ ਨਜ਼ਰ ਆਈਆਂ ਗੱਡੀਆਂ
ਬੁੱਧਵਾਰ ਰਾਤ ਪਏ ਮੋਹਲੇਧਾਰ ਮੀਂਹ ਕਾਰਨ ਸੜਕ 'ਤੇ ਸੈਲਾਬ ਆ ਗਿਆ। ਸੜਕਾਂ ਨਦੀਆਂ ਵਿਚ ਤਬਦੀਲ ਹੋ ਗਈਆਂ। ਇਸ ਤਬਾਹੀ ਵਿਚ ਵੱਧਦੇ ਤੇਜ਼ ਪਾਣੀ ਕਾਰਨ ਕਈ ਲੋਕ ਫਸ ਗਏ ਹਨ। ਉੱਥੇ ਵੀਰਵਾਰ ਨੂੰ ਸੜਕ 'ਤੇ ਸੈਂਕੜੇ ਗੱਡੀਆਂ ਪਾਣੀ ਵਿਚ ਰੁੜ੍ਹਦੀਆਂ ਨਜ਼ਰ ਆਈਆਂ। ਨਿਊ ਜਰਸੀ ਦੇ ਸਮਰਸੈਟ ਕਾਊਂਟੀ ਵਿਚ ਘੱਟੋ-ਘੱਟ 4 ਡਰਾਈਵਰ ਮਾਰੇ ਗਏ ਹਨ। ਪੁਲਸ ਮੁਤਾਬਕ ਨਿਊ ਜਰਸੀ ਦੇ ਮੇਪਲਵੁਡ ਟਾਊਨਸ਼ਿਪ ਵਿਚ ਇਕ ਪੀੜਤ ਰੁੜ੍ਹ ਗਿਆ ਜਦੋਂ ਇਹ ਇਲਾਕੇ ਵਿਚ ਤੂਫਾਨੀ ਨਾਲਿਆਂ ਤੋਂ ਮਲਬਾ ਹਟਾਉਣ ਦੀ ਕੋਸ਼ਿਸ ਕਰ ਰਿਹਾ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭਾਰਤੀ ਕਾਰੋਬਾਰੀ 2021 ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ 

ਅਮਰੀਕਾ ਦੇ ਨੈਸ਼ਨਲ ਵੈਦਰ ਸਰਵਿਸ ਮੁਤਾਬਕ ਬੁੱਧਵਾਰ ਨੂੰ ਮੈਰੀਲੈਂਡ ਵਿਚ ਦੋ ਤੂਫਾਨ ਆਏ।ਇਕ ਅੰਨਾਪੋਲਿਸ ਅਤੇ ਦੂਜਾ ਬਾਲਟੀਮਰ ਵਿਚ। ਵਾਸ਼ਿੰਗਟਨ ਪੋਸਟ ਮੁਤਾਬਕ ਰੌਕਵਿਲ, ਮੈਰੀਲੈਂਡ ਵਿਚ ਇਕ ਹੜ੍ਹ ਵਾਲੇ ਅਪਾਰਟਮੈਂਟ ਵਿਚ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਇਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਅਮਰੀਕਾ ਦੇ 4 ਰਾਜਾਂ ਵਿਚ ਆਈ ਭਿਆਨਕ ਤਬਾਹੀ ਵਿਚ ਘੱਟੋ-ਘੱਟ 45 ਲੋਕਾਂ ਨੇ ਹੁਣ ਤੱਕ ਜਾਨ ਗਵਾ ਦਿੱਤੀ ਹੈ।


author

Vandana

Content Editor

Related News