ਦਿਲ ਸਬੰਧੀ ਲੱਖਾਂ ਮੌਤਾਂ ਦਾ ਕਾਰਨ ਫਲਾਂ ਤੇ ਸਬਜ਼ੀਆਂ ਦੀ ਘੱਟ ਵਰਤੋਂ
Monday, Jun 10, 2019 - 05:33 PM (IST)

ਵਾਸ਼ਿੰਗਟਨ (ਭਾਸ਼ਾ)— ਲੋੜੀਂਦੀ ਮਾਤਰਾ ਵਿਚ ਸਬਜ਼ੀਆਂ ਅਤੇ ਫਲ ਨਾ ਖਾਣ ਨਾਲ ਦੁਨੀਆ ਭਰ ਵਿਚ ਲੱਖਾਂ ਲੋਕ ਹਰੇਕ ਸਾਲ ਦਿਲ ਅਤੇ ਸਦਮੇ ਸਬੰਧੀ ਬੀਮਾਰੀਆਂ ਕਾਰਨ ਮੌਤ ਦੇ ਸ਼ਿਕਾਰ ਬਣਦੇ ਹਨ। ਇਕ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅਧਿਐਨ ਵਿਚ ਪਤਾ ਚੱਲਿਆ ਹੈ ਕਿ ਦਿਲ ਸਬੰਧੀ ਬੀਮਾਰੀ ਨਾਲ ਹੋਣ ਵਾਲੀ ਮੌਤ ਦੇ ਮਾਮਲੇ ਵਿਚ ਸੱਤ ਵਿਚੋਂ ਇਕ ਦੀ ਮੌਤ ਲੋੜੀਂਦੀ ਮਾਤਰਾ ਵਿਚ ਫਲ ਨਾ ਖਾਣ ਨਾਲ ਅਤੇ 12 ਵਿਚੋਂ ਇਕ ਵਿਅਕਤੀ ਦੀ ਮੌਤ ਲੋੜੀਂਦੀ ਮਾਤਰਾ ਵਿਚ ਸਬਜ਼ੀਆਂ ਨਾ ਖਾਣ ਨਾਲ ਹੁੰਦੀ ਹੈ।
ਖੋਜ ਕਰਤਾਵਾਂ ਨੇ ਦੱਸਿਆ ਕਿ ਲੋੜੀਂਦੀ ਮਾਤਰਾ ਵਿਚ ਫਲ ਨਾ ਖਾਣ ਕਾਰਨ 2010 ਵਿਚ 18 ਲੱਖ ਲੋਕਾਂ ਦੀ ਮੌਤ ਹੋ ਗਈ ਜਦਕਿ 10 ਲੱਖ ਲੋਕਾਂ ਦੀ ਮੌਤ ਲੋੜੀਂਦੀ ਮਾਤਰਾ ਵਿਚ ਸਬਜ਼ੀਆਂ ਨਾ ਖਾਣ ਕਾਰਨ ਹੋਈ। ਅਮਰੀਕਾ ਦੀ ਟੁਫਟਸ ਯੂਨੀਵਰਸਿਟੀ ਦੇ ਖੋਜਕਰਤਾ ਵਿਕਟੋਰੀਆ ਮਿਲਰ ਨੇ ਦੱਸਿਆ ਕਿ ਫਲ ਅਤੇ ਸਬਜ਼ੀਆਂ ਸਾਡੀ ਖੁਰਾਕ ਦੇ ਜ਼ਰੂਰੀ ਘਟਕ ਹਨ।