ਅਮਰੀਕਾ : ਫਰਿਜ਼ਨੋ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮਿਲੀ 4 ਮਿਲੀਅਨ ਡਾਲਰ ਦੀ ਗ੍ਰਾਂਟ

Wednesday, Jul 21, 2021 - 08:12 PM (IST)

ਅਮਰੀਕਾ : ਫਰਿਜ਼ਨੋ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮਿਲੀ 4 ਮਿਲੀਅਨ ਡਾਲਰ ਦੀ ਗ੍ਰਾਂਟ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਦੀ ਕਾਉਂਟੀ ਫਰਿਜ਼ਨੋ ਨੂੰ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਲੱਖਾਂ ਡਾਲਰ ਦੀ ਗ੍ਰਾਂਟ ਪ੍ਰਾਪਤ ਹੋਈ ਹੈ। ਮੇਅਰ ਡਾਇਰ ਦੇ ਦਫਤਰ ਦੇ ਅਨੁਸਾਰ ਫਰਿਜ਼ਨੋ ਸ਼ਹਿਰ ਨੂੰ ਕੋਵਿਡ-19 ਮਹਾਮਾਰੀ ਨਾਲ ਜੁੜੇ ਮੁੱਦਿਆਂ ਦਾ ਮੁਕਾਬਲਾ ਕਰਨ ਲਈ ਮੰਗਲਵਾਰ ਨੂੰ 4 ਮਿਲੀਅਨ ਡਾਲਰ ਦੀ ਗਰਾਂਟ ਦਿੱਤੀ ਗਈ। ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਅਨੁਸਾਰ ਕੋਰੋਨਾ ਵਾਇਰਸ ਦੀ ਟਰੇਸਿੰਗ, ਟੈਸਟਿੰਗ ਅਤੇ ਟੀਕਾਕਰਨ ਨੂੰ ਵਧਾਉਣ ਲਈ ਇਹ ਗ੍ਰਾਂਟ ਸਹਾਇਤਾ ਕਰੇਗੀ।

ਇਹ ਵੀ ਪੜ੍ਹੋ : PAK  ’ਚ ਮੀਂਹ ਨਾਲ ਢਹਿ ਰਹੀ ਚੀਨ ਵੱਲੋਂ ਬਣਾਏ ਇਸਲਾਮਾਬਾਦ ਏਅਰਪੋਰਟ ਦੀ ਛੱਤ

ਇਸ ਤਹਿਤ ਕਮਿਊਨਿਟੀ ਹੈਲਥ ਵਰਕਰ ਫਰਿਜ਼ਨੋ ਦੇ ਉਨ੍ਹਾਂ ਖੇਤਰਾਂ ’ਚ ਜਾਣਗੇ, ਜਿਥੇ ਕੋਵਿਡ-19 ਕੇਸ ਜ਼ਿਆਦਾ ਅਤੇ ਟੀਕਾਕਰਨ ਦੀ ਦਰ ਘੱਟ ਹੈ। ਫਰਿਜ਼ਨੋ ਦੇ ਸਹਾਇਕ ਸਿਟੀ ਮੈਨੇਜਰ ਗ੍ਰੇਗਰੀ ਬਾਰਫੀਲਡ ਅਨੁਸਾਰ ਕੋਰੋਨਾ ਟੀਕੇ ਲਗਾਉਣ ਲਈ ਜ਼ਿਪ ਕੋਡਾਂ ਨੂੰ ਧਿਆਨ ’ਚ ਰੱਖਿਆ ਜਾਵੇਗਾ। ਇਹ ਫੰਡ ਕਮਿਊਨਿਟੀ ਸਿਹਤ ਕਰਮਚਾਰੀਆਂ ਦੀ ਭਰਤੀ ਤੇ ਸਿਖਲਾਈ ਲਈ ਵੀ ਵਰਤੇ ਜਾਣਗੇ, ਜੋ ਸ਼ਹਿਰ ਦੇ ਸੱਤ ਜ਼ਿਆਦਾ ਕੋਰੋਨਾ ਪ੍ਰਭਾਵਿਤ ਜ਼ਿਪ ਕੋਡਾਂ ’ਚ ਘਰ-ਘਰ ਜਾਣਗੇ। ਸਿਹਤ ਅਧਿਕਾਰੀਆਂ ਅਨੁਸਾਰ ਇਸ ਗ੍ਰਾਂਟ ਕਾਰਨ ਸ਼ੁਰੂ ਕੀਤੀ ਜਾਣ ਵਾਲੀ ਮੁਹਿੰਮ ’ਚ ਪੱਛਮੀ ਫਰਿਜ਼ਨੋ ਕਾਉਂਟੀ ਸਾਈਟਾਂ ਤੋਂ ਇਲਾਵਾ, ਜਿਹੜੇ ਜ਼ਿਪ ਕੋਡਾਂ ਨੂੰ ਸ਼ਾਮਲ ਕੀਤਾ ਜਾਵੇਗਾ, ਉਨ੍ਹਾਂ ’ਚ 93701, 93702, 93703, 93704, 93705, 93706, ਅਤੇ 93727 ਆਦਿ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : ਬਾਈਡੇਨ ਪ੍ਰਸ਼ਾਸਨ ਨੇ ਕੀਤੀ ਸੋਮਾਲੀਆ ’ਚ ਪਹਿਲੀ ਏਅਰ ਸਟਰਾਈਕ

ਇਸ ਤੋਂ ਇਲਾਵਾ ਨਸਲੀ ਅਤੇ ਜਾਤੀਗਤ ਘੱਟਗਿਣਤੀ ਆਬਾਦੀ ਦਰਮਿਆਨ ਵੀ ਟੈਸਟਿੰਗ, ਸੰਪਰਕ ਟਰੇਸਿੰਗ ਅਤੇ ਟੀਕਾਕਰਨ ਲਈ ਧਿਆਨ ਕੇਂਦਰਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਯਤਨ ’ਚ ਪੰਜ ਕਮਿਊਨਿਟੀ ਬੇਸਡ ਸੰਸਥਾਵਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ, ਜਿਨ੍ਹਾਂ ’ਚ ਵੈਸਟ ਫਰਿਜ਼ਨੋ ਫੈਮਿਲੀ ਰਿਸੋਰਸ ਸੈਂਟਰ, ਸੈਂਟਰੋ ਲਾ ਫੈਮੀਲੀਆ, ਐੱਫ. ਆਈ. ਆਰ. ਐੱਮ., ਜਕਾਰਤਾ ਮੂਵਮੈਂਟ ਅਤੇ ਰੀਡਿੰਗ ਐਂਡ ਬੀਓਡ ਆਦਿ ਹਨ।


author

Manoj

Content Editor

Related News