ਅਮਰੀਕਾ : FDA ਨੇ ਫਾਈਜ਼ਰ-ਬਾਇਓਨਟੇਕ ਕੋਵਿਡ ਟੀਕੇ ਨੂੰ ਦਿੱਤੀ ਪ੍ਰਵਾਨਗੀ

Tuesday, Aug 24, 2021 - 10:33 PM (IST)

ਅਮਰੀਕਾ : FDA ਨੇ ਫਾਈਜ਼ਰ-ਬਾਇਓਨਟੇਕ ਕੋਵਿਡ ਟੀਕੇ ਨੂੰ ਦਿੱਤੀ ਪ੍ਰਵਾਨਗੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਸਿਹਤ ਰੈਗੂਲੇਟਰ ਏਜੰਸੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਦੁਆਰਾ ਸੋਮਵਾਰ ਨੂੰ ਫਾਈਜ਼ਰ ਕੋਵਿਡ-19 ਟੀਕੇ ਨੂੰ ਪੂਰੀ ਤਰ੍ਹਾਂ ਵਰਤੋਂ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜੋ ਕਿ ਹੁਣ ਤੱਕ ਐਮਰਜੈਂਸੀ ਅਧਿਕਾਰ ਤਹਿਤ ਸਨ। ਇਹ ਇੱਕ ਅਜਿਹਾ ਕਦਮ ਹੈ ਜੋ ਵਧੇਰੇ ਕਾਰੋਬਾਰਾਂ ਤੇ ਸੰਸਥਾਵਾਂ ਨੂੰ ਟੀਕੇ ਦੀਆਂ ਜ਼ਰੂਰਤਾਂ ਨੂੰ ਲਾਗੂ ਕਰਨ ਵਲ ਲਿਜਾ ਸਕਦਾ ਹੈ। ਇਸ ਪ੍ਰਵਾਨਗੀ ਨਾਲ ਫਾਈਜ਼ਰ ਤੇ ਇਸਦੇ ਜਰਮਨ ਸਹਿਭਾਗੀ ਬਾਇਓਨਟੈਕ ਦੁਆਰਾ ਵਿਕਸਤ ਕੀਤੀ ਗਈ ਦੋ ਖੁਰਾਕਾਂ ਵਾਲੀ ਵੈਕਸੀਨ ਹੁਣ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਸਭ ਤੋਂ ਮਜ਼ਬੂਤ ਸਮਰਥਨ ਪ੍ਰਾਪਤ ਕਰਦੀ ਹੈ।

ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਵਿਰੁੱਧ ਸੀਰੀਜ਼ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਨਿਊਜ਼ੀਲੈਂਡ ਦਾ ਕ੍ਰਿਕਟਰ


ਐੱਫ. ਡੀ. ਏ. ਦੇ ਕਾਰਜਕਾਰੀ ਕਮਿਸ਼ਨਰ ਜੇਨੇਟ ਵੁਡਕੌਕ ਨੇ ਸੋਮਵਾਰ ਨੂੰ ਇਸ ਵੈਕਸੀਨ ਦੀ ਪੂਰੀ ਪ੍ਰਵਾਨਗੀ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਟੀਕਾ ਸੁਰੱਖਿਆ, ਪ੍ਰਭਾਵਸ਼ੀਲਤਾ ਤੇ ਨਿਰਮਾਣ ਗੁਣਵੱਤਾ ਦੇ ਉੱਚ ਮਿਆਰਾਂ ਨੂੰ ਪੂਰਾ ਕਰਦਾ ਹੈ। ਅਮਰੀਕਾ 'ਚ ਐਮਰਜੈਂਸੀ ਵਰਤੋਂ ਦੇ ਅਧਿਕਾਰ ਅਧੀਨ ਵੀ ਦਸੰਬਰ ਤੋਂ ਫਾਈਜ਼ਰ ਦੀਆਂ 200 ਮਿਲੀਅਨ ਤੋਂ ਵਧ ਖੁਰਾਕਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ। ਯੂ. ਐੱਸ. ਸਰਜਨ ਜਨਰਲ ਨੇ ਐਤਵਾਰ ਨੂੰ ਭਵਿੱਖਬਾਣੀ ਕੀਤੀ ਸੀ ਕਿ ਇਸ ਟੀਕੇ ਦੀ ਪੂਰੀ ਪ੍ਰਮਾਣਿਕਤਾ ਵਧੇਰੇ ਵਿਦਿਅਕ ਸੰਸਥਾਵਾਂ ਤੇ ਕਾਰੋਬਾਰਾਂ ਨੂੰ ਟੀਕੇ ਦੇ ਆਦੇਸ਼ਾਂ ਨੂੰ ਲਾਗੂ ਕਰਨ ਦਾ ਕਾਰਨ ਬਣੇਗੀ। ਫਾਈਜਰ ਵੈਕਸੀਨ ਨੂੰ ਪ੍ਰਸ਼ਾਸਨ ਵੱਲੋਂ ਪੂਰੀ ਵਰਤੋਂ ਦੀ ਪ੍ਰਵਾਨਗੀ ਮਿਲਣ ਦੇ ਬਾਅਦ ਦੇਸ਼ 'ਚ ਕੋਰੋਨਾ ਟੀਕਾਕਰਨ ਪ੍ਰਕਿਰਿਆ 'ਚ ਤੇਜ਼ੀ ਆਉਣ ਦੀ ਸੰਭਾਵਨਾ ਵੀ ਹੈ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News