ਅਮਰੀਕਾ: ਡੇਲ ਰਿਓ ਪੁੱਲ ਦੇ ਹੇਠਾਂ ਇਕੱਠੀ ਹੋਈ ਪ੍ਰਵਾਸੀਆਂ ਦੀ ਭੀੜ ਨੂੰ ਹਟਾਇਆ

Saturday, Sep 25, 2021 - 11:50 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਟੈਕਸਾਸ 'ਚ ਡੇਲ ਰਿਓ ਦੇ ਅੰਤਰਰਾਸ਼ਟਰੀ ਪੁੱਲ ਦੇ ਹੇਠਾਂ ਡੇਰਾ ਲਗਾਏ ਹੋਏ ਤਕਰੀਬਨ 15,000 ਪ੍ਰਵਾਸੀਆਂ ਨੂੰ ਉੱਥੇ ਇਕੱਠੇ ਹੋਣ ਤੋਂ ਇੱਕ ਹਫਤੇ ਤੋਂ ਵੀ ਘੱਟ ਸਮੇਂ ਬਾਅਦ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਮਲੈਂਡ ਸੁਰੱਖਿਆ ਵਿਭਾਗ ਦੇ ਅਧਿਕਾਰੀ ਅਲੇਜੈਂਡਰੋ ਮਯੋਰਕਾਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 9 ਸਤੰਬਰ ਤੋਂ ਡੇਲ ਰਿਓ 'ਚ ਬਾਰਡਰ ਪੈਟਰੋਲਿੰਗ ਅਧਿਕਾਰੀਆਂ ਨੂੰ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ 'ਚੋਂ ਬਹੁਤ ਸਾਰੇ ਹੈਤੀ ਦੇ ਸਨ।

ਇਹ ਵੀ ਪੜ੍ਹੋ : ਸਕਾਟਲੈਂਡ 'ਚ ਸਿਗਨਲ ਬੂਸਟਰਾਂ ਦੀ ਵਰਤੋਂ ਨਾਲ ਹੋ ਰਹੀ ਹੈ ਕਾਰਾਂ ਦੀ ਚੋਰੀ

ਮਯੋਰਕਾਸ ਅਨੁਸਾਰ ਇੱਕ ਸਮੇਂ ਪੁੱਲ ਹੇਠਾਂ ਇਕੱਠੇ ਹੋਏ 15,000 ਦੇ ਕਰੀਬ ਅਜਿਹੇ ਪ੍ਰਵਾਸੀ ਜਿਨਾਂ ਦਾ ਕੋਵਿਡ -19 ਲਈ ਟੈਸਟ ਨਹੀਂ ਕੀਤਾ ਗਿਆ ਸੀ, ਨੂੰ ਸ਼ੁੱਕਰਵਾਰ ਸਵੇਰ ਤੱਕ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਵਾਸੀਆਂ 'ਚੋਂ ਲਗਭਗ 2,000 ਨੂੰ ਹੈਤੀ ਵਾਪਸ ਭੇਜਿਆ ਗਿਆ ਹੈ ਅਤੇ ਲਗਭਗ 8,000 ਮੈਕਸੀਕੋ ਵਾਪਸ ਗਏ ਹਨ ਜਦਕਿ 5,000 ਤੋਂ ਵੱਧ ਪ੍ਰਵਾਸੀਆਂ 'ਤੇ ਡੀ.ਐੱਚ.ਐੱਸ. ਦੁਆਰਾ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲਗਭਗ 12,400 ਪ੍ਰਵਾਸੀਆਂ ਦੇ ਕੇਸ ਇਮੀਗ੍ਰੇਸ਼ਨ ਜੱਜਾਂ ਦੁਆਰਾ ਸੁਣੇ ਜਾਣਗੇ ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਉਨ੍ਹਾਂ ਨੂੰ ਅਮਰੀਕਾ 'ਚ ਰਹਿਣ ਦੀ ਆਗਿਆ ਦਿੱਤੀ ਜਾਵੇਗੀ ਜਾਂ ਨਹੀਂ।

ਇਹ ਵੀ ਪੜ੍ਹੋ : ਅਮਰੀਕਾ ਤੋਂ ਹਜ਼ਾਰਾਂ ਸਾਲ ਪੁਰਾਣੀਆਂ 157 ਭਾਰਤੀ ਕਲਾਕ੍ਰਿਤੀਆਂ ਲਿਆਉਣਗੇ PM ਮੋਦੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News