ਅਮਰੀਕਾ : ਕੋਰੋਨਾ ਆਫ਼ਤ ਦਰਮਿਆਨ ਭਾਰਤ ਲਈ ਅੱਗੇ ਆਏ ਨਾਗਰਿਕ ਅਧਿਕਾਰ ਨੇਤਾ, ਬਾਈਡੇਨ ਨੂੰ ਕਰਨਗੇ ਇਹ ਅਪੀਲ

Wednesday, May 19, 2021 - 01:55 PM (IST)

ਅਮਰੀਕਾ : ਕੋਰੋਨਾ ਆਫ਼ਤ ਦਰਮਿਆਨ ਭਾਰਤ ਲਈ ਅੱਗੇ ਆਏ ਨਾਗਰਿਕ ਅਧਿਕਾਰ ਨੇਤਾ, ਬਾਈਡੇਨ ਨੂੰ ਕਰਨਗੇ ਇਹ ਅਪੀਲ

ਵਾਸ਼ਿੰਗਟਨ (ਭਾਸ਼ਾ)-ਅਮਰੀਕਾ ਦੇ ਪ੍ਰਸਿੱਧ ਨਾਗਰਿਕ ਅਧਿਕਾਰ ਬਾਰੇ ਨੇਤਾ ਰੇਵ ਜੇਸੀ ਐੱਲ. ਜੈਕਸਨ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਮਹਾਮਾਰੀ ਦੇ ਸਭ ਤੋਂ ਭਿਆਨਕ ਕਹਿਰ ਤੋਂ ਪ੍ਰਭਾਵਿਤ ਹੋਏ ਭਾਰਤ ਨੂੰ ਕੋਰੋਨਾ ਵੈਕਸੀਨ ਦੀਆਂ 6 ਕਰੋੜ ਖੁਰਾਕਾਂ ਜਾਰੀ ਕਰਨ ਦੀ ਅਪੀਲ ਕਰਨਗੇ। ਇਕ ਕਮਿਊਨਿਟੀ ਦੇ ਬਿਆਨ ਅਨੁਸਾਰ ਰੇਵ ਜੈਕਸਨ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ ਕਈ ਪ੍ਰਮੁੱਖ ਭਾਰਤੀ ਨੇਤਾਵਾਂ ਨਾਲ ਬਾਈਡੇਨ ਤੋਂ ਵੱਧ ਮਾਨਵਤਾਵਾਦੀ ਸਹਾਇਤਾ ਲਈ ਜਨਤਕ ਅਪੀਲ ਕਰਨਗੇ। ਰੇਵ ਜੈਕਸਨ ਨੇ ਇਕ ਬਿਆਨ ਵਿਚ ਕਿਹਾ, ‘‘ਮਹਾਮਾਰੀ ਕਿਸੇ ਇਕ ਦੇਸ਼ ਲਈ ਨਹੀਂ ਬਲਕਿ ਸਮੁੱਚੀ ਮਾਨਵਤਾ ਲਈ ਖ਼ਤਰਾ ਹੈ। ਖਤਰੇ ਦਾ ਸਾਹਮਣਾ ਕਰਨ ਲਈ ਸਾਡੀ ਪ੍ਰਤੀਕਿਰਿਆ ਵੱਡੀ ਪੱਧਰ ’ਤੇ ਹੋਣੀ ਚਾਹੀਦੀ ਹੈ।’’

ਉਨ੍ਹਾਂ ਕਿਹਾ ਕਿ ਉਹ ਬਾਈਡੇਨ ਨੂੰ ਅਪੀਲ ਕਰਨਗੇ ਕਿ ਉਹ ਭਾਰਤ ਨੂੰ ਐਸਟ੍ਰਾਜੇਨੇਕਾ ਵੈਕਸੀਨ ਦੀਆਂ 6 ਕਰੋੜ ਖੁਰਾਕਾਂ ਦੇਣ। ਯੂ. ਐੱਸ. ਇੰਡੀਆ ਫ੍ਰੈਂਡਸ਼ਿਪ ਕੌਂਸਲ ਦੇ ਪ੍ਰਧਾਨ ਡਾ. ਭਰਤ ਬਰਾਈ ਨੇ ਰਾਸ਼ਟਰਪਤੀ ਨੂੰ ਭਾਰਤ ਲਈ ਬਹੁਤ ਜ਼ਰੂਰੀ ਐਂਟੀ-ਵਾਇਰਸ ਦਵਾਈ ਰੈਮਡੇਸਿਵਿਰ ਅਤੇ ਟੋਸੀਲਿਜੁਮੈਬ ਦੀ ਜਲਦੀ ਸਪਲਾਈ ਕਰਨ ਦੀ ਅਪੀਲ ਕੀਤੀ। ਅਮੇਰਿਕਨ ਐਸੋਸੀਏਸ਼ਨ ਆਫ ਮਲਟੀਐਥਨਿਕ ਫਿਜ਼ੀਸ਼ੀਅਨ, ਯੂ. ਐੱਸ. ਏ. ਦੇ ਕੌਮੀ ਪ੍ਰਧਾਨ ਡਾ. ਵਿਜੇ ਪ੍ਰਭਾਕਰ ਨੇ ਇੱਕ ਬਿਆਨ ’ਚ ਬਾਈਡੇਨ ਨੂੰ ਸੰਘੀ ਅੰਤਰਰਾਸ਼ਟਰੀ ਐਮਰਜੈਂਸੀ ਉਤਪਾਦਨ ਕਾਨੂੰਨਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ, ਜਿਸ ਨਾਲ ਅਮਰੀਕਾ ’ਚ ਟੀਕੇ ਨਿਰਮਾਤਾ ਆਪਣੀ ਉਤਪਾਦਨ ਸਮਰੱਥਾ ਨੂੰ ਵਧਾ ਸਕਣਗੇ। ਪ੍ਰਭਾਕਰ ਨੇ ਕਿਹਾ, ‘‘ਸਾਨੂੰ ਪਹਿਲਾਂ ਭਾਰਤ ਦੀ ਰੱਖਿਆ ਕਰਨ ਦੀ ਜ਼ਰੂਰਤ ਹੈ, ਫਿਰ ਸਿਰਫ ਅਮਰੀਕਾ ਅਤੇ ਬਾਕੀ ਵਿਸ਼ਵ ਦੀ ਰੱਖਿਆ ਕੀਤੀ ਜਾ ਸਕਦੀ ਹੈ।’’ ਉਸ ਨੇ ਭਾਰਤ ਨੂੰ ਘੱਟੋ-ਘੱਟ 6 ਕਰੋੜ ਟੀਕੇ ਦੇਣ ਦੀ ਬੇਨਤੀ ਵੀ ਕੀਤੀ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ’ਚ ਕੋਵਿਡ-19 ਦੇ ਕੁੱਲ 2,52,28,996 ਮਾਮਲੇ ਹਨ ਅਤੇ 2,78,719 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 33,53,765 ਮਰੀਜ਼ ਇਲਾਜ ਅਧੀਨ ਹਨ ਅਤੇ 2,15,96,512 ਲੋਕ ਠੀਕ ਹੋ ਚੁੱਕੇ ਹਨ।


author

Manoj

Content Editor

Related News