ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਣ ਦੀ ਕੀਤੀ ਅਪੀਲ

Thursday, Aug 13, 2020 - 04:35 PM (IST)

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਣ ਦੀ ਕੀਤੀ ਅਪੀਲ

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕੋਵਿਡ-19 ਮਹਾਮਾਰੀ ਅਤੇ ਅੱਤਵਾਦੀ ਹਮਲੇ ਦੇ ਖ਼ਤਰੇ ਦੇ ਮੱਦੇਨਜ਼ਰ ਪਾਕਿਸਤਾਨ ਦੀ ਯਾਤਰਾ ਨਾ ਕਰਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਜਾਰੀ ਨਵੀਂ ਯਾਤਰਾ ਐਡਵਾਇਜ਼ਰੀ ਵਿਚ ਕਿਹਾ ਕਿ ਰੋਗ ਕਾਬੂ ਅਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਕੋਵਿਡ-19 ਦੇ ਮੱਦੇਨਜ਼ਰ ਪਾਕਿਸਤਾਨ ਲਈ ਲੈਵਲ 3 ਸ਼੍ਰੇਣੀ ਵਾਲੀ ਯਾਤਰਾ ਐਡਵਾਇਜ਼ਰੀ ਸਿਹਤ ਨੋਟਿਸ ਜਾਰੀ ਕੀਤਾ ਹੈ।

ਐਡਵਾਇਜ਼ਰੀ ਵਿਚ ਕਿਹਾ ਗਿਆ ਹੈ, 'ਕੋਵਿਡ-19 ਕਾਰਨ ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਉੱਥੇ ਸਰਹੱਦ ਬੰਦ ਕੀਤੇ ਜਾਣ, ਹਵਾਈਅੱਡੇ ਬੰਦ ਹੋਣ, ਆਵਾਜਾਈ ਪਾਬੰਦੀ, ਘਰ ਵਿਚ ਰਹਿਣ ਦੇ ਹੁਕਮ ਸਮੇਤ ਕਈ ਹੋਰ ਐਮਰਜੈਂਸੀ ਸਥਿਤੀਆਂ ਦਾ ਸਾਹਮਣਾ ਕਰਣਾ ਪੈ ਸਕਦਾ ਹਨ। ਐਡਵਾਇਜ਼ਰੀ ਵਿਚ ਅਮਰੀਕੀ ਨਾਗਰਿਕਾਂ ਨੂੰ ਬਲੂਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬੇ ਸਮੇਤ ਪੂਰਬ ਵਿਚ ਸੰਘ ਵੱਲੋਂ ਪ੍ਰਸ਼ਾਸਿਤ ਕਬਾਇਲੀ ਇਲਾਕਿਆਂ ਵਿਚ ਨਾ ਜਾਣ ਦੀ ਅਪੀਲ ਕੀਤੀ ਹੈ, ਕਿਉਂਕਿ ਇੱਥੇ ਅੱਤਵਾਦ ਅਤੇ ਅਗਵਾਹ ਦਾ ਖ਼ਤਰਾ ਹੈ। ਉਥੇ ਹੀ ਨਾਗਰਿਕਾਂ ਨੂੰ ਅੱਤਵਾਦ ਅਤੇ ਸੰਭਾਵਿਤ ਹਥਿਆਰਬੰਦ ਸੰਘਰਸ਼ ਕਾਰਨ ਕੰਟਰੋਲ ਰੇਖਾ ਨਾਲ ਲੱਗਣ ਵਾਲੇ ਇਲਾਕਿਆਂ ਵਿਚ ਵੀ ਜਾਣ ਤੋਂ ਬਚਣ ਨੂੰ ਕਿਹਾ ਗਿਆ ਹੈ। ਹਾਲਾਂਕਿ ਠੀਕ ਇਸੇ ਸਮੇਂ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਪਾਕਿਸਤਾਨ ਵਿਚ 2014 ਦੇ ਮੁਕਾਬਲੇ ਸੁਰੱਖਿਆ ਮਾਹੌਲ ਵਿਚ ਸੁਧਾਰ ਹੋਇਆ ਹੈ। ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ 2014 ਵਿਚ ਅੱਤਵਾਦੀ ਰੋਧੀ ਅਭਿਆਨ ਚਲਾਇਆ ਸੀ।


author

cherry

Content Editor

Related News