ਅਮਰੀਕਾ : ਡੈਨਵਰ ਦਾ ਹਵਾਈ ਅੱਡਾ ਬਰਫ਼ਬਾਰੀ ਤੋਂ ਬਾਅਦ ਮੁੜ ਖੁੱਲ੍ਹਿਆ

Wednesday, Mar 17, 2021 - 12:33 PM (IST)

ਅਮਰੀਕਾ : ਡੈਨਵਰ ਦਾ ਹਵਾਈ ਅੱਡਾ ਬਰਫ਼ਬਾਰੀ ਤੋਂ ਬਾਅਦ ਮੁੜ ਖੁੱਲ੍ਹਿਆ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਕੋਲੋਰਾਡੋ ਅਤੇ ਵੋਮਿੰਗ ਦੇ ਕੁਝ ਹਿੱਸਿਆਂ ਵਿੱਚ ਸਰਦੀਆਂ ਦੇ ਬਰਫ਼ੀਲੇ ਤੂਫਾਨ ਨੇ 3 ਫੁੱਟ ਤੱਕ ਭਾਰੀ ਬਰਫ਼ਬਾਰੀ ਕੀਤੀ, ਜਿਸ ਕਰਕੇ ਸੜਕਾਂ ਬੰਦ ਹੋਣ ਦੇ ਨਾਲ, ਦੋਵਾਂ ਰਾਜਾਂ ਵਿੱਚ ਵਿਧਾਨ ਸਭਾਵਾਂ ਅਤੇ ਕੋਰੋਨਾ ਟੀਕਾਕਰਨ ਪ੍ਰਕਿਰਿਆ ਵੀ ਪ੍ਰਭਾਵਿਤ ਹੋਈ।ਇਸ ਬਰਫ਼ਬਾਰੀ ਕਰਕੇ ਕੋਲੋਰਾਡੋ ਦੇ ਡੈਨਵਰ ਹਵਾਈ ਅੱਡੇ ਨੂੰ ਐਤਵਾਰ ਦੇ ਦਿਨ ਬੰਦ ਕੀਤਾ ਗਿਆ ਸੀ ਅਤੇ ਇਹ ਹਵਾਈ ਅੱਡਾ ਸੋਮਵਾਰ ਨੂੰ ਦੁਬਾਰਾ ਖੋਲ੍ਹਿਆ ਗਿਆ ਹੈ। 

ਬੋਲਡਰ ਵਿੱਚ ਰਾਸ਼ਟਰੀ ਮੌਸਮ ਸੇਵਾ ਅਨੁਸਾਰ ਸ਼ਹਿਰ ਦੇ ਪੂਰਬ ਵੱਲ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਤਵਾਰ ਦੇ ਦਿਨ 27 ਇੰਚ (68 ਸੈਂਟੀਮੀਟਰ) ਤੱਕ ਬਰਫ਼ਬਾਰੀ ਹੋਈ।ਜਿਸ ਕਾਰਨ ਡੈਨਵਰ ਦੇ ਹਵਾਈ ਅੱਡੇ ਦੇ ਰਨਵੇ 'ਤੇ ਐਤਵਾਰ ਨੂੰ ਰੁਕਾਵਟ ਪੈਦਾ ਹੋਈ ਅਤੇ ਕੁਝ ਫਸੇ ਯਾਤਰੀਆਂ ਨੇ ਹਵਾਈ ਅੱਡੇ 'ਤੇ ਰਾਤ ਬਤੀਤ ਕੀਤੀ। ਹਵਾਈ ਅੱਡੇ ਦੇ ਬੁਲਾਰੇ ਐਮੀਲੀ ਵਿਲੀਅਮਜ਼ ਅਨੁਸਾਰ ਸੋਮਵਾਰ ਨੂੰ ਸੂਰਜ ਨਿਕਲਣ ਕਾਰਨ 200 ਤੋਂ ਵੱਧ ਕਾਮਿਆਂ ਨੇ ਹਵਾਈ ਅੱਡੇ ਦੇ ਛੇ ਵਿਚੋਂ ਚਾਰ ਰਨਵੇ ਖੋਲ੍ਹਣ ਦਾ ਕੰਮ ਕੀਤਾ। 

ਪੜ੍ਹੋ ਇਹ ਅਹਿਮ ਖਬਰ - ਮੋਡਰਨਾ ਨੇ ਬੱਚਿਆਂ 'ਤੇ ਕੋਰੋਨਾ ਟੀਕੇ ਦਾ ਅਧਿਐਨ ਕੀਤਾ ਸ਼ੁਰੂ, 6 ਮਹੀਨੇ ਦੇ ਮਾਸੂਮ ਵੀ ਸ਼ਾਮਲ

ਵੋਮਿੰਗ ਵਿੱਚ ਵੀ, ਰਾਸ਼ਟਰੀ ਮੌਸਮ ਸੇਵਾ ਨੇ ਬਰਫ਼ ਨਾਲ ਢਕੀਆਂ ਸੜਕਾਂ ਕਾਰਨ ਅਗਲੇ ਕਈ ਦਿਨਾਂ ਤੱਕ ਵਾਹਨ ਚਲਾਉਣ ਸੰਬੰਧੀ ਚਿਤਾਵਨੀ ਦਿੱਤੀ ਹੈ। ਕੁਝ ਟਰੱਕ ਅਤੇ ਹੋਰ ਯਾਤਰੀ ਪੂਰਬੀ ਵੋਮਿੰਗ ਵਿੱਚ ਫਸੇ ਹੋਏ ਹਨ, ਜਿੱਥੇ ਸੋਮਵਾਰ ਨੂੰ ਚੀਯਨੇ ਅਤੇ ਕੈਸਪਰ ਸ਼ਹਿਰਾਂ ਵਿੱਚ ਅਤੇ ਬਾਹਰ ਜਾਣ ਵਾਲੇ ਰਸਤੇ ਸਮੇਤ ਕਈ ਵੱਡੀਆਂ ਸੜਕਾਂ ਬੰਦ ਰਹੀਆਂ ਸਨ।ਡੈਨਵਰ ਮੈਟਰੋ ਖੇਤਰ ਵਿੱਚ, ਸਾਰੇ ਬੱਸ ਰੂਟ ਮੁਅੱਤਲ ਕਰ ਦਿੱਤੇ ਗਏ ਸਨ ਜਦਕਿ ਸੀਮਤ ਰੇਲ ਸੇਵਾ ਚੱਲ ਰਹੀ ਸੀ।


author

Vandana

Content Editor

Related News