ਅਮਰੀਕਾ : ਅਪਲਾਚੀਆ ਸੂਬੇ ''ਚ ਭਿਆਨਕ ਹੜ੍ਹ ਕਾਰਨ 25 ਲੋਕਾਂ ਦੀ ਹੋਈ ਮੌਤ

Sunday, Jul 31, 2022 - 12:01 AM (IST)

ਫ੍ਰੈਂਕਫਰਟ (ਅਮਰੀਕਾ)-ਅਮਰੀਕਾ ਦੇ ਕੇਂਟੁਕੀ ਸੂਬੇ ਦੇ ਗਵਰਨਰ ਨੇ ਸ਼ਨੀਵਾਰ ਨੂੰ ਕਿਹਾ ਕਿ ਅਪਲਾਚੀਆ ਦੇ ਸ਼ਹਿਰਾਂ 'ਚ ਮੂਸਲੇਧਾਰ ਮੀਂਹ ਕਾਰਨ ਅਚਾਨਕ ਆਏ ਹੜ੍ਹ ਕਾਰਨ 4 ਬੱਚਿਆਂ ਸਮੇਤ ਘੋਟ-ਘੱਟ 25 ਲੋਕਾਂ ਦੀ ਮੌਤ ਹੋ ਗਈ। ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਕਿ ਇਸ ਕੁਦਰਤੀ ਆਫਤ 'ਚ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਅਤੇ ਭਿਆਨਕ ਹੜ੍ਹ ਦੀ ਲਪੇਟ 'ਚ ਆਏ ਲੋਕਾਂ ਦੀ ਭਾਲ ਕਰਨ 'ਚ ਕਈ ਹਫ਼ਤੇ ਲੱਗ ਸਕਦੇ ਹਨ।

ਇਹ ਵੀ ਪੜ੍ਹੋ : ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਰਾਸ਼ਟਰਮੰਡਲ ਖੇਡਾਂ 2022 'ਚ ਭਾਰਤ ਲਈ ਜਿੱਤਿਆ ਪਹਿਲਾ ਗੋਲਡ ਮੈਡਲ

ਉਨ੍ਹਾਂ ਕਿਹਾ ਕਿ ਅਸੀਂ ਅਜੇ ਵੀ ਖੋਜ ਅਤੇ ਬਚਾਅ ਮੁਹਿੰਮ ਚਲਾ ਰਹੇ ਹਾਂ। ਮੀਂਹ ਰੁਕਣ ਕਾਰਨ ਥੋੜੀ ਰਾਹਤ ਮਿਲੀ ਹੈ। ਪਰ ਐਤਵਾਰ ਦੁਪਹਿਰ ਤੋਂ ਮੀਂਹ ਹੋਣ ਦਾ ਖਦਸ਼ਾ ਹੈ। ਗਵਰਨਰ ਮੁਤਾਬਕ, ਬਚਾਅ ਦਲ ਨੇ ਹੈਲੀਕਾਪਟਰ ਅਤੇ ਕਿਸ਼ਤੀਆਂ ਦੀ ਮਦਦ ਨਾਲ 1200 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪੂਰਬੀ ਕੈਂਟਕੀ ਦੇ ਕੁਝ ਹਿੱਸਿਆਂ 'ਚ ਪਿਛਲੇ 48 ਘੰਟਿਆਂ ਦੌਰਾਨ ਭਾਰੀ ਮੀਂਹ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਚੀਨ ਨੇ ਤਾਈਵਾਨ ਦੇ ਨੇੜੇ ਫੌਜੀ ਅਭਿਆਸ ਕਰਨ ਦਾ ਕੀਤਾ ਐਲਾਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News