ਅਮਰੀਕਾ ''ਚ ਪਰਮਾਣੂ ਬੰਬ ਦੇ 2 ਪਲੱਗ 72 ਲੱਖ ਰੁਪਏ ''ਚ ਨੀਲਾਮ
Tuesday, Jan 07, 2020 - 12:42 PM (IST)

ਵਾਸ਼ਿੰਗਟਨ (ਬਿਊਰੋ): ਜਾਪਾਨ ਦੇ ਹਿਰੋਸ਼ਿਮਾ 'ਤੇ ਪਰਮਾਣੂ ਬੰਬ ਸੁੱਟਣ ਤੋਂ ਪਹਿਲਾਂ ਵੱਖ ਕੀਤੇ ਗਏ ਦੋ ਪਲੱਗ 'ਲਿਟਿਲ ਬੁਆਏ' 72 ਲੱਖ ਰੁਪਏ ਵਿਚ ਨੀਲਾਮ ਹੋਏ। ਇਹ ਨੀਲਾਮੀ ਨਿਊਯਾਰਕ ਵਿਚ ਹੋਈ। ਬੋਨਹਾਮਸ ਨੀਲਾਮੀ ਘਰ ਦੇ ਬੁਲਾਰੇ ਨੇ ਦੱਸਿਆ,''3 ਇੰਚ ਦੇ ਹਰੇ ਅਤੇ ਲਾਲ ਰੰਗ ਦੇ ਦੋ ਪਲੱਗਾਂ ਦੀ ਬੋਲੀ ਲਗਾਈ ਗਈ ਜੋ 76 ਹਜ਼ਾਰ ਪੌਂਡ ਵਿਚ ਨੀਲਾਮ ਹੋਏ। ਇਹ ਦੋਵੇਂ ਕਿਸੇ ਲਾਈਟਰ ਵਾਂਗ ਦਿਸਦੇ ਹਨ।
ਰਿਪੋਰਟ ਮੁਤਾਬਕ 9 ਅਗਸਤ, 1945 ਨੂੰ ਦੁਨੀਆ ਵਿਚ ਪਹਿਲੀ ਵਾਰ ਪਰਮਾਣੂ ਹਮਲਾ ਕੀਤਾ ਗਿਆ ਸੀ। ਇਹ 4.4 ਟਨ ਵਜ਼ਨੀ ਸੀ। ਇਸ ਪਰਮਾਣੂ ਹਮਲੇ ਨਾਲ ਜਾਪਾਨ ਦਾ ਪੂਰਾ ਸ਼ਹਿਰ ਤਬਾਹ ਹੋ ਗਿਆ ਸੀ। ਹਮਲੇ ਵਿਚ 1.40 ਲੱਖ ਲੋਕ ਮਾਰੇ ਗਏ ਸਨ। ਅਮਰੀਕਾ ਵੱਲੋਂ ਪਰਮਾਣੂ ਹਮਲੇ ਦੇ ਨਾਲ ਹੀ ਜਾਪਾਨ ਨੇ ਸਮਰਪਣ ਕਰ ਦਿੱਤਾ ਸੀ।
ਮੈਟਲ ਅਤੇ ਲੱਕੜ ਨਾਲ ਬਣੇ ਇਹ ਪਲੱਗ ਲੈਫਟੀਨੈਂਟ ਮੌਰਿਸ ਜੈਪਸਨ ਕੋਲ ਨਿਸ਼ਾਨੀ ਦੇ ਰੂਪ ਵਿਚ ਰੱਖੇ ਹੋਏ ਸਨ। ਨੀਲਾਮੀ ਲੈਫਟੀਨੈਂਟ ਜੈਪਸਨ ਦੇ ਦੋਸਤ ਐਡਵਰਡ ਡਾਲ ਨੇ ਕੀਤੀ। ਉਹਨਾਂ ਨੂੰ ਲੈਫਟੀਨੈਂਟ ਨੇ ਇਹ ਪਲੱਗ ਤੋਹਫੇ ਦੇ ਤੌਰ 'ਤੇ ਦਿੱਤਾ ਸੀ।