ਯੂਰੇਨੀਅਮ ਦੀ ਦਰਾਮਦ ''ਤੇ ਨਹੀਂ ਲਗਾਇਆ ਜਾਵੇਗਾ ਕੋਟਾ : ਟਰੰਪ
Sunday, Jul 14, 2019 - 10:48 AM (IST)

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਯੂਰੇਨੀਅਮ ਦੀ ਦਰਾਮਦ 'ਤੇ ਕੋਟਾ ਨਹੀਂ ਲਗਾਉਣਗੇ। ਅਜਿਹਾ ਇਕ ਸੰਭਾਵਿਤ ਵਪਾਰ ਟਕਰਾਅ ਤੋਂ ਪਿੱਛੇ ਹਟਣ ਅਤੇ ਵਣਜ ਵਿਭਾਗ ਦੇ ਉਸ ਅੰਦਾਜ਼ੇ ਵਿਰੁੱਧ ਕੀਤਾ ਜਾ ਰਿਹਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਅਮਰੀਕਾ ਵਲੋਂ ਵਿਦੇਸ਼ੀ ਯੂਰੇਨੀਅਮ ਦੀ ਵਰਤੋਂ ਕਰਨਾ ਰਾਸ਼ਟਰੀ ਸੁਰੱਖਿਆ ਲਈ ਚਿੰਤਾਜਨਕ ਹੈ।
ਅਮਰੀਕੀ ਪ੍ਰਮਾਣੂ ਹਥਿਆਰਾਂ ਲਈ ਯੂਰੇਨੀਅਮ ਮਹੱਤਵਪੂਰਣ ਤੱਤ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਵਿਲਬਰ ਰਾਸ ਦਾ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਅੰਦਾਜ਼ਾ 'ਮਹੱਤਵਪੂਰਣ ਚਿੰਤਾਵਾਂ' ਨੂੰ ਦਰਸਾਉਂਦਾ ਹੈ। ਫਿਰ ਵੀ ਰਾਸ਼ਟਰਪਤੀ ਘਰੇਲੂ ਯੂਰੇਨੀਅਮ ਉਦਯੋਗ ਲਈ ਸੁਝਾਏ ਗਏ ਕੋਟੇ ਖਿਲਾਫ ਹਨ, ਜੋ ਦਰਾਮਦ ਨੂੰ ਸੀਮਤ ਕਰਨ ਦੀ ਗਰੰਟੀ ਦਿੰਦਾ ਹੈ। ਅਮਰੀਕੀ ਖਾਨਾਂ ਤੋਂ ਘਰੇਲੂ ਉਪਯੋਗ ਲਈ 25 ਫੀਸਦੀ ਯੂਰੇਨੀਅਮ ਦੀ ਸਪਲਾਈ ਹੁੰਦਾ ਹੈ। ਵਣਜ ਮੰਤਰੀ ਵਿਲੰਬਰ ਰਾਸ ਨੇ ਕਿਹਾ ਸੀ ਕਿ ਅਮਰੀਕਾ 'ਚ ਫੌਜੀ ਅਤੇ ਬਿਜਲੀ ਉਤਪਾਦਨ ਲਈ ਸਿਰਫ 5 ਫੀਸਦੀ ਯੂਰੇਨੀਅਮ ਘਰੇਲੂ ਉਤਪਾਦਨ ਤੋਂ ਆਉਂਦਾ ਹੈ। ਬਾਕੀ ਰੂਸ, ਚੀਨ ਅਤੇ ਹੋਰ ਦੇਸ਼ਾਂ ਨੂੰ ਸਪਲਾਈ ਹੁੰਦੀ ਹੈ।