UNSC ਨੇ ਸ਼ਾਂਤੀ ਵਿਵਸਥਾ 'ਚ ਬੀਬੀਆਂ ਦੀ ਭੂਮਿਕਾ ਵਾਲੇ ਪ੍ਰਸਤਾਵ ਦੀ ਵਕਾਲਤ ਕੀਤੀ

Sunday, Aug 30, 2020 - 03:08 PM (IST)

UNSC ਨੇ ਸ਼ਾਂਤੀ ਵਿਵਸਥਾ 'ਚ ਬੀਬੀਆਂ ਦੀ ਭੂਮਿਕਾ ਵਾਲੇ ਪ੍ਰਸਤਾਵ ਦੀ ਵਕਾਲਤ ਕੀਤੀ

ਨਿਊਯਾਰਕ- ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਨੇ ਮਹਿਲਾ ਸ਼ਾਂਤੀ ਫ਼ੌਜੀਆਂ 'ਤੇ ਇੰਡੋਨੇਸ਼ੀਆ ਦੇ ਪ੍ਰਸਤਾਵ ਨੂੰ ਸਹਿ-ਪ੍ਰਯੋਜਿਤ ਕੀਤਾ ਹੈ। ਇਸ ਰਾਹੀਂ ਮਹਿਲਾ ਕਰਮਚਾਰੀਆਂ ਦੀ ਪੂਰੀ ਅਤੇ ਸਾਰਥਕ ਹਿੱਸੇਦਾਰੀ ਨੂੰ ਸਾਹਮਣੇ ਲਿਆਉਣ ਦਾ ਉਦੇਸ਼ ਹੈ। 

ਇਸ ਦੇ ਨਾਲ ਹੀ ਭਾਰਤੀ ਮਿਸ਼ਨ ਨੇ ਸ਼ਾਂਤੀ ਵਿਵਸਥਾ ਵਿਚ ਬੀਬੀਆਂ ਲਈ ਸੰਕਲਪ 2538 ਨੂੰ ਅਪਣਾਉਣ ਲਈ ਸੁਰੱਖਿਆ ਪ੍ਰੀਸ਼ਦ ਨੂੰ ਵਧਾਈ ਦਿੱਤੀ ਹੈ। ਭਾਰਤ ਦੇ ਸਥਾਈ ਮਿਸ਼ਨ ਨੇ ਕਿਹਾ ਹੈ ਕਿ ਭਾਰਤ ਹਰ ਖੇਤਰ ਵਿਚ ਬੀਬੀਆਂ ਵਲੋਂ ਵਧੇਰੇ ਭਾਗੀਦਾਰੀ ਲਈ ਜ਼ੋਰ ਦਿੰਦਾ ਰਹੇਗਾ। 

2007 ਵਿਚ ਭਾਰਤ ਨੇ ਉਸ ਸਮੇਂ ਇਤਿਹਾਸ ਬਣਾਇਆ ਸੀ, ਜਦ ਲਾਈਬੇਰੀਆ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਵਿਚ ਪਹਿਲੀ ਮਹਿਲਾ ਪੁਲਸ ਇਕਾਈ ਤਾਇਨਾਤ ਕੀਤੀ ਗਈ ਸੀ। 
ਇਸ ਸਾਲ ਦੇ ਸ਼ੁਰੂ ਵਿਚ ਭਾਰਤੀ ਮਹਿਲਾ ਸ਼ਾਂਤੀਦੂਤ ਮੇਜਰ ਸੁਮਨ ਗਵਾਨੀ ਨੇ ਯੂ. ਐੱਨ. ਮਿਲਟਰੀ ਜੈਂਡਰ ਐਡਵੋਕੇਟ ਅਵਾਰਡ ਜਿੱਤਿਆ ਸੀ। ਉਨ੍ਹਾਂ ਨੇ ਦੱਖਣੀ ਸੂਡਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਨਾਲ ਸ਼ਾਂਤੀਦੂਤ ਦੀ ਭੂਮਿਕਾ ਨਿਭਾਈ ਸੀ। 


author

Lalita Mam

Content Editor

Related News