ਕੈਨੇਡਾ : ਇਨ੍ਹਾਂ 7 ਇਲਾਕਿਆਂ ''ਚ ਮਿਲੇਗਾ ਅਨਲਿਮਟਿਡ ਇੰਟਰਨੈੱਟ ਡਾਟਾ
Tuesday, Sep 01, 2020 - 11:04 AM (IST)

ਨਾਰਥ ਬੀ. ਸੀ. - ਜੇਕਰ ਤੁਸੀਂ ਜ਼ਿਆਦਾ ਇੰਟਰਨੈੱਟ ਇਸਤੇਮਾਲ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਕੈਨੇਡਾ ਦੀ ਪ੍ਰਮੁੱਖ ਦੂਰਸੰਚਾਰ ਕੰਪਨੀ ਨਾਰਥਵੈਸਟਲ ਦਾ ਕਹਿਣਾ ਹੈ ਕਿ 1 ਨਵੰਬਰ ਨੂੰ ਉਹ 7 ਇਲਾਕਿਆਂ ਵਿਚ ਅਸੀਮਤ ਇੰਟਰਨੈੱਟ ਸ਼ੁਰੂ ਕਰਨ ਲਈ ਪੱਬਾਂ ਭਾਰ ਹੈ।
ਨਾਰਥਵੈਸਟਲ ਨੇ ਕੈਨੇਡੀਅਨ ਰੇਡੀਓ-ਟੈਲੀਵਿਜ਼ਨ ਅਤੇ ਟੈਲੀਕਮਿਊਨੀਕੇਸ਼ਨਜ਼ ਕਮਿਸ਼ਨ (ਸੀ. ਆਰ. ਟੀ. ਸੀ.) ਨੂੰ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਯੋਜਨਾ 7 ਇਲ਼ਾਕਿਆਂ ਵਿਚ ਅਨਲਿਮਟਿਡ ਇੰਟਰਨੈੱਟ ਡਾਟਾ ਦੇਣ ਦੀ ਹੈ।
ਨਾਰਥਵੈਸਟਲ ਨੇ ਵ੍ਹਾਈਟਹਾਰਸ, ਕਾਰਕਰਾਸ (ਯੁਕੋਨ), ਯੈਲੋਨਾਈਫ, ਹੇਅ ਰਿਵਰ (ਨਾਰਥ ਵੈੱਸਟ ਟੈਰੇਟਰੀਜ਼), ਫੋਰਟ ਸਮਿਥ (ਨਾਰਥ ਵੈੱਸਟ ਟੈਰੇਟਰੀਜ਼). ਨਾਰਮਨ ਵੇਲਜ਼ (ਨਾਰਥ ਵੈੱਸਟ ਟੈਰੇਟਰੀਜ਼), ਫੋਰਟ ਨੈਲਸਨ (ਬ੍ਰਿਟਿਸ਼ ਕੋਲੰਬੀਆ) ਇਲਾਕਿਆਂ ਨੂੰ ਇਹ ਮੁਫਤ ਸੇਵਾ ਦੇਣ ਦਾ ਐਲਾਨ ਕੀਤਾ ਹੈ। ਨਾਰਥਵੈਸਟਲ ਨੇ ਕਿਹਾ ਕਿ ਉਹ ਟੈਰਿਫ ਦਰਾਂ ਨੂੰ ਲੈ ਕੇ ਸੀ. ਆਰ. ਟੀ. ਸੀ. ਨੂੰ ਵਿਸਥਾਰ ਜਾਣਕਾਰੀ ਸੌਂਪੇਗੀ। ਸੀ. ਆਰ. ਟੀ. ਸੀ. ਤੋਂ ਹਰੀ ਝੰਡੀ ਮਿਲਣ ਮਗਰੋਂ ਉਹ ਗਾਹਕਾਂ ਲਈ ਅਨਲਿਮਟਿਡ ਪੈਕ ਪੇਸ਼ ਕਰਨੇ ਸ਼ੁਰੂ ਕਰ ਦੇਵੇਗੀ। ਨਾਰਥਵੈਸਟਲ ਦੇ ਮੁਖੀ ਕਰਟੀਸ ਸ਼ਾਅ ਨੇ ਕਿਹਾ ਕਿ ਇੰਟਰਨੈੱਟ ਹਰੇਕ ਦੀ ਜ਼ਿੰਦਗੀ ਵਿਚ ਬਹੁਤ ਖਾਸ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਗਾਹਕਾਂ ਨੂੰ ਨਵੇਂ ਪਲਾਨ ਦੇਣ ਲਈ ਬਹੁਤ ਉਤਸ਼ਾਹਤ ਹਨ।