ਅਮਰੀਕਾ ਚੀਨੀ ਏਅਰਲਾਈਨ ਕੰਪਨੀਆਂ ਨੂੰ ਸੀਮਤ ਉਡਾਣਾਂ ਸ਼ੁਰੂ ਕਰਨ ਦੀ ਦੇਵੇਗਾ ਇਜਾਜ਼ਤ

06/06/2020 7:38:22 AM

ਵਾਸ਼ਿੰਗਟਨ - ਟਰੰਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਅਮਰੀਕਾ ਚੀਨੀ ਏਅਰਲਾਈਨ ਕੰਪਨੀਆਂ ਨੂੰ ਅਮਰੀਕਾ ਵਿਚ ਸੀਮਤ ਗਿਣਤੀ ਵਿਚ ਉਡਾਣਾਂ ਸੰਚਾਲਿਤ ਕਰਨ ਦੀ ਇਜਾਜ਼ਤ ਦੇਵੇਗਾ ਅਤੇ ਉਨ੍ਹਾਂ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲੱਗੇਗੀ। ਉਥੇ ਹੀ ਅਮਰੀਕਾ ਵੱਲੋਂ ਬੁੱਧਵਾਰ ਨੂੰ ਐਲਾਨ ਕੀਤਾ ਗਿਆ ਸੀ ਕਿ ਉਹ ਚੀਨੀ ਏਅਰਲਾਈਨ ਕੰਪਨੀਆਂ ਦੀਆਂ ਅਮਰੀਕਾ ਆਉਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਪਾਬੰਦੀ ਲਾ ਰਹੇ ਹਨ। ਇਸ ਤੋਂ ਚੀਨ ਨੇ ਵੀਰਵਾਰ ਨੂੰ ਦੇਸ਼ ਵਿਚ ਲੱਗੀਆਂ ਪਾਬੰਦੀਆਂ ਨੂੰ ਘੱਟ ਕਰਨ ਅਤੇ ਵਿਦੇਸ਼ੀ ਏਅਰਲਾਈਨ ਕੰਪਨੀਆਂ ਵੱਲੋਂ ਜ਼ਿਆਦਾ ਉਡਾਣਾਂ ਦੀ ਇਜਾਜ਼ਤ ਦੇਣ 'ਤੇ ਹਾਮੀ ਭਰੀ ਸੀ। ਚੀਨ ਵਿਚ ਲੱਗੀਆਂ ਪਾਬੰਦੀਆਂ ਕਾਰਨ ਅਮਰੀਕੀ ਕੰਪਨੀਆਂ ਯੂਨਾਈਟੇਡ ਅਤੇ ਡੇਲਟਾ ਨੂੰ ਦੋਹਾਂ ਦੇਸ਼ਾਂ ਵਿਚਾਲੇ ਪਰਿਚਾਲਨ ਤੋਂ ਰੋਕ ਦਿੱਤਾ ਗਿਆ ਸੀ।

ਉਥੇ ਹੀ ਪਰਿਵਹਨ ਵਿਭਾਗ ਨੇ ਕਿਹਾ ਹੈ ਕਿ ਅਮਰੀਕਾ ਚੀਨੀ ਏਅਰਲਾਈਨ ਕੰਪਨੀਆਂ ਨੂੰ ਅਮਰੀਕਾ ਅਤੇ ਚੀਨ ਵਿਚਾਲੇ ਹਰ ਹਫਤੇ ਕੁਲ 4 (2ਰਾਊਂਡ) ਉਡਾਣਾਂ ਸੰਚਾਲਿਤ ਕਰਨ ਦੇਵੇਗਾ। ਦੱਸ ਦਈਏ ਕਿ ਅਮਰੀਕਾ ਵੱਲੋਂ ਇਹ ਕਦਮ ਚੀਨ ਵੱਲੋਂ ਫੈਲਾਏ ਕੋਰੋਨਾਵਾਇਰਸ ਅਤੇ ਹਾਂਗਕਾਂਗ ਵਿਚ ਆਪਣੀ ਹਕੂਮਤ ਚਲਾਉਣ ਕਾਰਨ ਗੁੱਸੇ ਵਿਚ ਆ ਕੇ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਅਮਰੀਕਾ ਅਤੇ ਚੀਨ ਵਿਚਾਲੇ ਟ੍ਰੇਡ ਵਾਰ ਕਾਰਨ ਕਈ ਵਾਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਇਕ-ਦੂਜੇ 'ਤੇ ਜਵਾਬੀ ਕਾਰਵਾਈ ਕੀਤੀ ਗਈ ਹੈ।


Khushdeep Jassi

Content Editor

Related News