ਕੋਵਿਡ-19 ਕਾਰਨ ਅਮਰੀਕਾ ਨੇ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ

03/19/2020 10:45:51 AM

ਵਾਸ਼ਿੰਗਟਨ (ਬਿਊਰੋ): ਕੋਵਿਡ-19 ਦੇ ਕਾਰਨ ਅਮਰੀਕਾ ਨੇ ਜ਼ਿਆਦਤਰ ਦੇਸ਼ਾਂ ਵਿਚ ਆਪਣੀਆਂ ਨਿਯਮਿਤ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਇਹ ਐਲਾਨ ਕੀਤਾ। ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਸੇਵਾਵਾਂ ਦੁਬਾਰਾ ਜਲਦੀ ਸ਼ੁਰੂ ਕੀਤੀਆਂ ਜਾਣਕੀਆਂ ਪਰ ਇਸ ਸਮੇਂ ਉਹ ਇਕ ਵਿਸ਼ੇਸ਼ ਤਰੀਕ ਦੇਣ ਵਿਚ ਅਸਮਰੱਥ ਹੈ।

ਆਪਣੀ ਵੈਬਸਾਈਟ 'ਤੇ ਇਕ ਬਿਆਨ ਵਿਚ ਟੋਕੀਓ ਵਿਚ ਅਮਰੀਕੀ ਦੂਤਾਵਾਸ ਨੇ ਕਿਹਾ ਹੈ ਕਿ ਜਾਪਾਨ ਵਿਚ ਸਾਰੇ ਅਮਰੀਕੀ ਵਣਜ ਦੂਤਾਵਾਸ ਨਿਯਮਿਤ ਗੈਰ ਪ੍ਰਵਾਸੀ ਵੀਜ਼ਾ ਨਿਯੁਕਤੀਆਂ ਨੂੰ ਮੁਅੱਤਲ ਕਰ ਦੇਣਗੇ ਅਤੇ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਨਿਯਮਿਤ ਨੋਟਰੀ ਸੇਵਾਵਾਂ ਲਈ ਨਿਯੁਕਤੀਆਂ ਨੂੰ ਸਵੀਕਾਰ ਕਰਨਾ ਬੰਦ ਦੇਣਗੇ।  ਵੀਜ਼ਾ ਮੁਅੱਤਲ ਦੀ ਜਾਣਕਾਰੀ ਬੁੱਧਵਾਰ ਨੂੰ ਵਿਦੇਸ਼ ਵਿਭਾਗ ਨੇ ਦਿੱਤੀ। ਇਸ ਦੇ ਮੁਤਾਬਕ 18 ਮਾਰਚ, 2020 ਤੋਂ ਦੁਨੀਆਭਰ ਦੇ ਕਈ ਦੇਸ਼ਾਂ ਵਿਚ ਨਿਯਮਿਤ ਪ੍ਰਵਾਸੀਆਂ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੀਜ਼ਾ ਨਿਯੁਕਤੀਆਂ ਰੱਦ ਕਰ ਦਿੱਤੀਆਂ ਗਈਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਫੇਸਬੁੱਕ ਕੋਰੋਨਾਵਾਇਰਸ ਨਾਲ ਜੁੜੀ 'ਅਧਿਕਾਰਤ' ਸਮੱਗਰੀ ਕਰੋਗਾ ਪੋਸਟ

ਇਸ ਵਿਚ ਇਹ ਨਹੀਂ ਦੱਸਿਆ ਗਿਆ ਹੈ ਕਿ ਕਿਹੜੇ ਦੇਸ਼ਾਂ ਨੂੰ ਇਸ ਵਿਚ ਛੋਟ ਦਿੱਤੀ ਗਈ ਹੈ ਪਰ ਦੱਖਣੀ ਕੋਰੀਆ, ਦੱਖਣੀ ਅਮਰੀਕਾ, ਜਰਮਨੀ ਅਤੇ ਸਪੇਸ ਸਮੇਤ ਅੱਧਾ ਦਰਜਨ ਤੋਂ ਵਧੇਰੇ ਦੇਸ਼ਾਂ ਵਿਚ ਅਮਰੀਕੀ ਮਿਸ਼ਨਾਂ ਨੇ ਆਪਣੀਆਂ ਵੈਬਸਾਈਟਾਂ 'ਤੇ ਐਲਾਨ ਕੀਤਾ ਕਿ ਉਹ ਸੇਵਾਵਾਂ ਨੂੰ ਰੋਕ ਰਹੇ ਹਨ ਜਾਂ ਕਾਫੀ ਘੱਟ ਕਰ ਰਹੇ ਹਨ। ਇਹਨਾਂ ਦੇਸ਼ਾਂ ਵਿਚ ਕੌਂਸਲੇਟ ਅਤੇ ਦੂਤਾਵਾਸ 18 ਮਾਰਚ, 2020 ਤੱਕ ਦੀਆਂ ਸਾਰੀਆਂ ਰੂਟੀਨ ਪ੍ਰਵਾਸੀਆਂ ਅਤੇ ਗੈਰ ਪ੍ਰਵਾਸੀ ਵੀਜ਼ਾਂ ਨਿਯੁਕਤੀਆਂ ਨੂੰ ਰੱਦ ਕਰ ਦੇਣਗੇ।

ਅਮਰੀਕਾ ਵਿਚ ਨੋਵਲ ਕੋਰੋਨਾਵਾਇਰਸ ਨੂੰ ਲੈ ਕੇ ਟੀਕੇ ਦੀ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ। ਇੱਥੋਂ ਦੇ ਸੀਏਟਲ ਸ਼ਹਿਰ ਵਿਚ ਕੋਵਿਡ-19 ਲਈ ਤਿਆਰ ਕੀਤਾ ਗਿਆ ਇਕ ਟੀਕੇ ਦਾ ਪਰੀਖਣ ਜੇਨੀਫਰ ਹਾਲਰ ਨਾਮ ਦੀ ਮਹਿਲਾ 'ਤੇ ਕੀਤਾ ਗਿਆ ਹੈ।  ਇੱਥੇ ਦੱਸ ਦਈਏ ਕਿ ਮਹਿਲਾ ਦੀ ਸਹਿਮਤੀ ਦੇ ਬਾਅਦ ਹੀ ਉਸ 'ਤੇ ਇਹ ਟੈਸਟ ਕੀਤਾ ਜਾ ਰਿਹਾ ਹੈ। ਦੁਨੀਆ ਭਰ ਵਿਚ ਇਸ ਜਾਨਲੇਵਾ ਵਾਇਰਸ ਨਾਲ 8,800 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਹਨਾਂ ਵਿਚੋਂ ਸਿਰਫ ਅਮਰੀਕਾ ਵਿਚ 150 ਲੋਕਾਂ ਦੀ ਮੌਤ ਹੋਈ ਹੈ।


Vandana

Content Editor

Related News