ਅਮਰੀਕਾ ਨੇ ਵੀਅਤਨਾਮ ਨੂੰ ਦਿੱਤੀਆਂ ਕੋਰੋਨਾ ਵੈਕਸੀਨ ਦੀਆਂ 2 ਮਿਲੀਅਨ ਖੁਰਾਕਾਂ

Thursday, Jul 08, 2021 - 10:47 AM (IST)

ਅਮਰੀਕਾ ਨੇ ਵੀਅਤਨਾਮ ਨੂੰ ਦਿੱਤੀਆਂ ਕੋਰੋਨਾ ਵੈਕਸੀਨ ਦੀਆਂ 2 ਮਿਲੀਅਨ ਖੁਰਾਕਾਂ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅੰਤਰ ਰਾਸ਼ਟਰੀ ਪੱਧਰ 'ਤੇ ਕੋਰੋਨਾ ਮਹਾਮਾਰੀ ਨੂੰ ਹਰਾਉਣ ਲਈ ਟੀਕਾਕਰਨ ਮੁਹਿੰਮ ਵਿੱਚ ਸਹਾਇਤਾ ਕਰਨ ਦੇ ਉਦੇਸ਼ ਤਹਿਤ ਅਮਰੀਕਾ ਵੱਲੋਂ ਕੋਰੋਨਾ ਵੈਕਸੀਨ ਦੀਆਂ 2 ਮਿਲੀਅਨ ਖੁਰਾਕਾਂ ਨੂੰ ਵੀਅਤਨਾਮ ਭੇਜਿਆ ਗਿਆ ਹੈ। ਵ੍ਹਾਈਟ ਹਾਊਸ ਨੇ ਜਾਣਕਾਰੀ ਦਿੱਤੀ ਕਿ ਅਮਰੀਕਾ ਨੇ ਮੰਗਲਵਾਰ ਨੂੰ ਮੋਡਰਨਾ ਟੀਕੇ ਦੀਆਂ ਦੋ ਮਿਲੀਅਨ ਖੁਰਾਕਾਂ ਵੀਅਤਨਾਮ ਲਈ ਰਵਾਨਾ ਕੀਤੀਆਂ ਹਨ ਜੋ ਕਿ ਇਸ ਹੀ ਹਫ਼ਤੇ ਉੱਥੇ ਪਹੁੰਚ ਜਾਣਗੀਆਂ। 

ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਵਿਸ਼ਵ ਭਰ ਵਿੱਚ ਤਕਰੀਬਨ 80 ਮਿਲੀਅਨ ਖੁਰਾਕਾਂ ਦਾਨ ਕਰਨ ਦੇ ਮਿੱਥੇ ਟੀਚੇ ਵਜੋਂ ਇੱਕ ਮਿਲੀਅਨ ਖੁਰਾਕਾਂ ਸੋਮਵਾਰ ਨੂੰ ਮਲੇਸ਼ੀਆ ਵੀ ਗਈਆਂ ਹਨ ਜਦਕਿ ਇੰਡੋਨੇਸ਼ੀਆ ਨੂੰ ਵੀ ਚਾਰ ਮਿਲੀਅਨ ਖੁਰਾਕਾਂ ਭੇਜਣ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਦੇ ਨਾਲ ਹੀ ਕੰਬੋਡੀਆ, ਲਾਓਸ, ਪਾਪੁਆ ਨਿਊ ਗਿੰਨੀ, ਫਿਲੀਪੀਨਜ਼ ਅਤੇ ਥਾਈਲੈਂਡ ਵੀ ਅਮਰੀਕਾ ਵੱਲੋਂ ਕੋਰੋਨਾ ਵੈਕਸੀਨ ਪ੍ਰਾਪਤ ਕਰਨ ਲਈ ਲਾਈਨ ਵਿੱਚ ਹਨ। 

ਪੜ੍ਹੋ ਇਹ ਅਹਿਮ ਖਬਰ  -ਅਮਰੀਕਾ ਦੇ 13 ਸ਼ਹਿਰਾਂ ਦੇ 'ਮੇਅਰ' ਨੇ ਅਹੁਦਾ ਛੱਡਣ ਦਾ ਕੀਤਾ ਐਲਾਨ, ਕਿਹਾ-ਹੁਣ ਕੁਝ ਹੋਰ ਕਰਾਂਗੇ

ਲੱਗਭਗ 97 ਮਿਲੀਅਨ ਲੋਕਾਂ ਦੇ ਦੇਸ਼ ਵੀਅਤਨਾਮ ਵਿੱਚ ਟੀਕਾਕਰਨ ਦੀਆਂ ਦਰਾਂ ਘੱਟ ਹਨ ਅਤੇ ਪਿਛਲੇ ਕੁਝ ਹਫਤਿਆਂ ਵਿੱਚ ਲਾਗਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ। ਬਾਈਡੇਨ ਪ੍ਰਸ਼ਾਸਨ ਅਨੁਸਾਰ ਵੀਅਤਨਾਮ ਨੂੰ ਵੈਕਸੀਨ ਦੀ ਡਿਲੀਵਰੀ ਦੇ ਵਿਸ਼ਵ ਸਿਹਤ ਸੰਗਠਨ (ਡਬਲਯੂ ਐੱਚ ਓ) ਦੇ ਕੋਵੈਕਸ ਪ੍ਰੋਗ੍ਰਾਮ ਰਾਹੀਂ ਕੀਤੀ ਗਈ ਹੈ।


author

Vandana

Content Editor

Related News