ਅਮਰੀਕਾ ਨੇ 2020 ''ਚ ਕਤਲਾਂ ਦੀ ਗਿਣਤੀ ''ਚ ਕੀਤਾ ਰਿਕਾਰਡ ਵਾਧਾ ਦਰਜ਼

Thursday, Sep 23, 2021 - 10:40 PM (IST)

ਅਮਰੀਕਾ ਨੇ 2020 ''ਚ ਕਤਲਾਂ ਦੀ ਗਿਣਤੀ ''ਚ ਕੀਤਾ ਰਿਕਾਰਡ ਵਾਧਾ ਦਰਜ਼

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵਿੱਚ ਹਰ ਸਾਲ ਹਜ਼ਾਰਾਂ ਹੀ ਵਿਅਕਤੀ ਵੱਖ-ਵੱਖ ਕਾਰਨਾਂ ਕਰਕੇ ਕਤਲ ਕਰ ਦਿੱਤੇ ਜਾਂਦੇ ਹਨ। ਇਸ ਸਬੰਧੀ ਇੱਕ ਰਿਪੋਰਟ ਅਨੁਸਾਰ ਐੱਫ. ਬੀ. ਆਈ. ਦੁਆਰਾ 1960 ਵਿੱਚ ਰਾਸ਼ਟਰੀ ਅਪਰਾਧ ਰਿਕਾਰਡ ਸ਼ੁਰੂ ਕਰਨ ਤੋਂ ਬਾਅਦ ਅਮਰੀਕਾ ਨੇ ਪਿਛਲੇ ਸਾਲ 2020 ਵਿੱਚ ਰਿਕਾਰਡ ਤੋੜ ਕਤਲ ਦਰਜ਼ ਕੀਤੇ ਹਨ। ਐੱਫ. ਬੀ. ਆਈ. ਅੰਕੜਿਆਂ ਦੇ ਅਨੁਸਾਰ 2020 ਵਿੱਚ, ਇੱਕ ਸਾਲ ਪਹਿਲਾਂ ਦੇ ਮੁਕਾਬਲੇ ਦੇਸ਼ ਭਰ ਵਿੱਚ ਲਗਭਗ 5,000 ਹੋਰ ਕਤਲ ਹੋਏ, ਜਿਨ੍ਹਾਂ ਦੀ ਕੁੱਲ ਗਿਣਤੀ ਤਕਰੀਬਨ 21,500 ਦੇ ਕਰੀਬ ਹੈ।

ਇਹ ਵੀ ਪੜ੍ਹੋ - PM ਮੋਦੀ ਨੇ ਅਮਰੀਕਾ 'ਚ ਚੋਟੀ ਦੀਆਂ ਕੰਪਨੀਆਂ ਦੇ CEOs ਨਾਲ ਕੀਤੀ ਮੁਲਾਕਾਤ

ਅਮਰੀਕਾ ਨੇ ਪਿਛਲੇ ਸਾਲ ਕਤਲਾਂ ਵਿੱਚ 29 ਫੀਸਦੀ ਵਾਧਾ ਦਰਜ਼ ਕੀਤਾ ਹੈ ਅਤੇ ਏਜੰਸੀ ਦੀ ਸਾਲਾਨਾ ਯੂਨੀਫਾਰਮ ਕ੍ਰਾਈਮ ਰਿਪੋਰਟ ਦੇ ਹਿੱਸੇ ਵਜੋਂ ਐੱਫ. ਬੀ. ਆਈ. ਦੁਆਰਾ ਸੋਮਵਾਰ ਨੂੰ ਅੰਕੜੇ ਜਾਰੀ ਕੀਤੇ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ ਰਿਪੋਰਟ ਅਨੁਸਾਰ ਪਿਛਲੇ ਸਾਲ ਬਹੁਤ ਵੱਡੀ ਗਿਣਤੀ (77 ਫੀਸਦੀ) ਦੇ ਕਤਲ ਬੰਦੂਕਾਂ ਨਾਲ ਕੀਤੇ ਗਏ ਸਨ। ਅੰਕੜਿਆਂ ਅਨੁਸਾਰ ਇਹ ਖੂਨ-ਖਰਾਬਾ ਪਿਛਲੇ ਸਾਲ ਅਮਰੀਕਾ ਦੇ ਹਰ ਖੇਤਰ ਵਿੱਚ ਦੇਖਿਆ ਗਿਆ ਅਤੇ ਵੱਡੇ ਸ਼ਹਿਰ ਇਸ ਤੋਂ ਖਾਸ ਪ੍ਰਭਾਵਿਤ ਹੋਏ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News