ਪੰਜਾਬ ਭਵਨ ਸਰੀ ਵੱਲੋਂ ਨਾਟਕ ‘ਪੀਟਰ ਕੈਨੇਡੀਅਨ' ਟੀਮ ਦਾ ਸਨਮਾਨ (ਤਸਵੀਰਾਂ)
Tuesday, Mar 10, 2020 - 10:30 AM (IST)
ਨਿਊਯਾਰਕ/ ਸਰੀ (ਰਾਜ ਗੋਗਨਾ): ਬੀਤੇ ਦਿਨ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵੱਲੋਂ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲੇ ਜਿੱਥੇ ਦੇਸ਼ ਅਤੇ ਵਿਦੇਸ਼ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਲਈ ਕਾਰਗਰ ਸਿੱਧ ਹੋ ਰਹੇ ਹਨ। ਉੱਥੇ ਕੈਨੇਡਾ ਵਿੱਚ ਪੰਜਾਬ ਭਵਨ ਦੀ ਉਸਾਰੀ ਤੋਂ ਪੰਜਾਬ ਅਤੇ ਪੰਜਾਬੀਅਤ ਨੂੰ ਚਾਰ ਚੰਨ ਲੱਗ ਚੁੱਕੇ ਹਨ।ਬੀਤੇ ਦਿਨੀਂ ਸੁੱਖੀ ਬਾਠ ਅਤੇ ਪੰਜਾਬ ਭਵਨ ਦੀ ਟੀਮ ਨਾਟਕ 'ਪੀਟਰ ਕੈਨੇਡੀਅਨ' ਦੀ ਸਫਲ ਪੇਸ਼ਕਾਰੀ ਦੇਖਦਿਆਂ ਟੀਮ ਨੂੰ ਹੋਰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਪੂਰੀ ਟੀਮ ਦਾ ਸਨਮਾਨ ਕਰਨ ਦਾ ਐਲਾਨ ਕੀਤਾ।
ਪੜ੍ਹੋ ਇਹ ਅਹਿਮ ਖਬਰ- US 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ 'ਚ ਪੰਜਾਬ ਦੇ 15 ਨੌਜਵਾਨ ਲਾਪਤਾ
ਸਨਮਾਨ ਸਮਾਗਮ 8 ਮਾਰਚ ਨੂੰ ਉਲੀਕਿਆ ਗਿਆ।ਭਰਵੀਂ ਹਾਜ਼ਰੀ ਵਿੱਚ ਨਾਟਕ ਦੀ ਸਾਰੀ ਟੀਮ ਦੇ ਸਨਮਾਨ ਉਪਰੰਤ ਸ੍ਰੀ ਸੁੱਖੀ ਬਾਠ ਵੱਲੋਂ ਆਉਂਦੇ ਦਿਨਾਂ ਵਿੱਚ ਨਾਟਕ ਦੀ ਮੁੜ ਪੇਸ਼ਕਾਰੀ ਦਾ ਵੀ ਐਲਾਨ ਕੀਤਾ ਗਿਆ ।ਟੀਮ ਮੈਂਬਰਾਂ ਦੀ ਲਿਸਟ ਹੇਠ ਅਨੁਸਾਰ ਹੈ।
“ਪੀਟਰ ਕੈਨੇਡੀਅਨ” ਨਾਟਕ ਦੀ ਪੂਰੀ ਟੀਮ ਜਿਹਨਾਂ ਵਿਚ ਮਨਪ੍ਰੀਤ ਰਿਆਤ, ਗੁਰਨਾਮ ਸਿੰਘ ਥਾਂਦੀਬਿੱਲਾ, ਤੱਖੜ ਬਲਵੀਰ ਢਿੱਲੋਂ, ਦਰਸ਼ਪ੍ਰੀਤ ਕੰਬੋਜ, ਹਰਮੀਤ ਗਿੱਲ, ਸਵਤੰਤਰ ਸਿੰਘ ਖੋਸਾ, ਸੁੱਖੀ ਰੋਡੇ ,ਨੂਤਨ ਠਾਕੁਰ, ਬਲਵਿੰਦਰ ਰੋਡੇ, ਇੰਦਰਜੀਤ ਰੋਡੇ, ਨਰਿੰਦਰ ਮੰਗੂਵਾਲ਼, ਨਵਰੀਤ ਸ਼ੇਖਾਂ, ਗੁਰਦੀਪ ਭੁੱਲਰ, ਪਰਮਿੰਦਰ ਕੌਰ ਭੁੱਲਰ, ਤਨਵੀਰ ਭੁੱਲਰ, ਗੁਰਪਾਲ ਸ਼ੋਕਰ ਅਤੇ ਅੰਮ੍ਰਿਤਪਾਲ ਸਿੰਘ ਦੇ ਨਾਂ ਵਰਨਣਯੋਗ ਹਨ।
ਪੜ੍ਹੋ ਇਹ ਅਹਿਮ ਖਬਰ- ਨਾਸਾ ਨੇ ਪੁਲਾੜ 'ਚ ਉਗਾਈ ਸਬਜ਼ੀ, ਦੇਖੋ ਤਸਵੀਰਾਂ