ਕੋਵਿਡ-19 : ਅਮਰੀਕਾ 'ਚ 24 ਘੰਟੇ 'ਚ 865 ਲੋਕਾਂ ਦੀ ਮੌਤ, ਦੁਨੀਆ 'ਚ ਅੰਕੜਾ 42 ਹਜ਼ਾਰ ਦੇ ਪਾਰ

Wednesday, Apr 01, 2020 - 10:01 AM (IST)

ਕੋਵਿਡ-19 : ਅਮਰੀਕਾ 'ਚ 24 ਘੰਟੇ 'ਚ 865 ਲੋਕਾਂ ਦੀ ਮੌਤ, ਦੁਨੀਆ 'ਚ ਅੰਕੜਾ 42 ਹਜ਼ਾਰ ਦੇ ਪਾਰ

ਵਾਸ਼ਿੰਗਟਨ (ਬਿਊਰੋ): ਕੋਵਿਡ-19 ਦਾ ਕਹਿਰ ਦਿਨ-ਬ-ਦਿਨ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਦੁਨੀਆ ਵਿਚ 8.5 ਲੱਖ ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ। ਉੱਥੇ 42 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ 1,611 ਲੋਕਾਂ ਕੋਰੋਨਾ ਨਾਲ ਇਨਫੈਕਟਿਡ ਹਨ ਜਦਕਿ 47 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤਾਂ ਦਾ ਇਹ ਅੰਕੜਾ ਵਿਸ਼ਵ ਦੇ ਕਈ ਦੇਸ਼ਾਂ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ। ਇਟਲੀ ਵਿਚ ਇਕ ਦਿਨ ਵਿਚ 837 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।

ਅਮਰੀਕਾ 'ਚ ਇਕ ਦਿਨ 'ਚ 865 ਲੋਕਾਂ ਦੀ ਮੌਤ
ਕੋਵਿਡ-19 ਅਮਰੀਕਾ ਵਿਚ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ। ਇੱਥੇ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕਾ ਵਿਚ ਇਕ ਦਿਨ ਵਿਚ 865 ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 3,989 ਪਹੁੰਚ ਗਿਆ ਹੈ। ਅਮਰੀਕਾ ਵਿਚ 188,530 ਲੋਕ ਇਨਫੈਕਟਿਡ ਹਨ ਅਤੇ 7,251 ਲੋਕ ਠੀਕ ਹੋ ਚੁੱਕੇ ਹਨ।

ਤੰਜਾਨੀਆ ਵਿਚ ਪਹਿਲੀ ਮੌਤ
ਤੰਜਾਨੀਆ ਵਿਚ ਕੋਰੋਨਾਵਾਇਰਸਨ ਨਾਲ ਇਨਫੈਕਟਿਡ 49 ਸਾਲਾ ਵਿਅਕਤੀ ਦੀ ਮੰਗਲਵਾਰ ਨੂੰ ਮੌਤ ਹੋ ਗਈ। ਇਸ ਪੂਰਬੀ ਅਫਰੀਕੀ ਦੇਸ਼ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਇਹ ਪਹਿਲੀ ਮੌਤ ਹੈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।

ਜਾਣੋ ਬਾਕੀ ਦੇਸ਼ਾਂ ਦੀ ਸਥਿਤੀ

ਅਮਰੀਕਾ- 188,578 ਮਾਮਲੇ, 3,890 ਮੌਤਾਂ

ਇਟਲੀ- 105,792 ਮਾਮਲੇ, 12,428 ਮੌਤਾਂ

ਚੀਨ- 81,518 ਮਾਮਲੇ, 3,305 ਮੌਤਾਂ
 
ਸਪੇਨ- 95,923 ਮਾਮਲੇ, 8,464 ਮੌਤਾਂ

ਜਰਮਨੀ- 71,808 ਮਾਮਲੇ, 775 ਮੌਤਾਂ

ਈਰਾਨ- 44,605 ਮਾਮਲੇ, 2,898 ਮੌਤਾਂ

ਫਰਾਂਸ- 52,128 ਮਾਮਲੇ, 3,523 ਮੌਤਾਂ

ਬ੍ਰਿਟੇਨ- 25,150 ਮਾਮਲੇ, 1,789 ਮੌਤਾਂ

ਸਵਿਟਜ਼ਰਲੈਂਡ- 16,605 ਮਾਮਲੇ, 433 ਮੌਤਾਂ

ਨੀਦਰਲੈਂਡ- 12,595 ਮਾਮਲੇ, 1,039 ਮੌਤਾਂ

ਬੈਲਜੀਅਮ- 12,775 ਮਾਮਲੇ, 705 ਮੌਤਾਂ

ਦੱਖਣੀ ਕੋਰੀਆ- 9,887 ਮਾਮਲੇ, 165 ਮੌਤਾਂ

ਆਸਟ੍ਰੀਆ- 10,180 ਮਾਮਲੇ, 128 ਮੌਤਾਂ

ਤੁਰਕੀ- 13,531 ਮਾਮਲੇ, 214 ਮੌਤਾਂ

ਪੁਰਤਗਾਲ- 7,443 ਮਾਮਲੇ, 160 ਮੌਤਾਂ

ਕੈਨੇਡਾ- 8,612 ਮਾਮਲੇ, 101 ਮੌਤਾਂ

ਪੁਰਤਗਾਲ- 7,443 ਮਾਮਲੇ, 160 ਮੌਤਾਂ

ਇਜ਼ਰਾਈਲ- 5,358 ਮਾਮਲੇ, 20 ਮੌਤਾਂ

ਨਾਰਵੇ- 4,641 ਮਾਮਲੇ, 39 ਮੌਤਾਂ

ਆਸਟ੍ਰੇਲੀਆ- 4,804 ਮਾਮਲੇ, 20 ਮੌਤਾਂ

ਬ੍ਰਾਜ਼ੀਲ- 5,812ਮਾਮਲੇ, 202 ਮੌਤਾਂ

ਇਜ਼ਰਾਈਲ- 5,358 ਮਾਮਲੇ, 20 ਮੌਤਾਂ

ਸਵੀਡਨ- 4,435 ਮਾਮਲੇ, 180 ਮੌਤਾਂ

ਮਲੇਸ਼ੀਆ- 2,766 ਮਾਮਲੇ, 43 ਮੌਤਾਂ

ਆਇਰਲੈਂਡ- 3,235 ਮਾਮਲੇ, 71ਮੌਤਾਂ

ਡੈਨਮਾਰਕ 2,860 ਮਾਮਲੇ, 90 ਮੌਤਾਂ

ਚਿਲੀ- 2,738 ਮਾਮਲੇ, 12 ਮੌਤਾਂ

ਲਕਜ਼ਮਬਰਗ- 2,178 ਮਾਮਲੇ, 23 ਮੌਤਾਂ

ਇਕਵਾਡੋਰ- 2,302 ਮਾਮਲੇ, 79 ਮੌਤਾਂ

ਰੋਮਾਨੀਆ- 2,245 ਮਾਮਲੇ, 82 ਮੌਤਾਂ

ਪੋਲੈਂਡ- 2,311 ਮਾਮਲੇ, 33 ਮੌਤਾਂ

ਜਾਪਾਨ- 2,229 ਮਾਮਲੇ, 66 ਮੌਤਾਂ

ਰੂਸ- 1,534 ਮਾਮਲੇ, 8 ਮੌਤਾਂ

ਪਾਕਿਸਤਾਨ- 1,938 ਮਾਮਲੇ, 26 ਮੌਤਾਂ

ਫਿਲਪੀਨਜ਼- 2,084 ਮਾਮਲੇ, 88 ਮੌਤਾਂ

ਥਾਈਲੈਂਡ- 1,651ਮਾਮਲੇ, 10 ਮੌਤਾਂ

ਇੰਡੋਨੇਸ਼ੀਆ- 1,528 ਮਾਮਲੇ, 136 ਮੌਤਾਂ

ਫਿਨਲੈਂਡ- 1,418 ਮਾਮਲੇ,17 ਮੌਤਾਂ

ਸਾਊਦੀ ਅਰਬ- 1,563 ਮਾਮਲੇ, 10 ਮੌਤਾਂ

ਗ੍ਰੀਸ- 1,314 ਮਾਮਲੇ, 49 ਮੌਤਾਂ

ਭਾਰਤ- 1,397 ਮਾਮਲੇ, 35 ਮੌਤਾਂ
 


author

Vandana

Content Editor

Related News