ਅਮਰੀਕਾ ''ਚ ਮ੍ਰਿਤਕਾਂ ਦਾ ਅੰਕੜਾ 99 ਹਜ਼ਾਰ ਦੇ ਪਾਰ, ਵਿਸ਼ਵ ''ਚ ਪੀੜਤਾਂ ਦੀ ਗਿਣਤੀ 55 ਲੱਖ ਦੇ ਪਾਰ
Monday, May 25, 2020 - 06:06 PM (IST)
ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਕੋਰੋਨਾਵਾਇਰਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ।ਇੰਨੀਆ ਕੋਸ਼ਿਸ਼ਾਂ ਦੇ ਬਾਵਜੂਦ ਇੱਥੇ ਕੋਰੋਨਾਵਾਇਰਸ 'ਤੇ ਕੰਟਰੋਲ ਨਹੀਂ ਪਾਇਆ ਜਾ ਸਕਿਆ ਹੈ। ਭਾਵੇਂਕਿ ਇੱਥੇ ਮ੍ਰਿਤਕਾਂ ਦੀ ਗਿਣਤੀ ਵਿਚ ਕਮੀ ਆਈ ਹੈ ਪਰ ਪੀੜਤਾਂ ਅਤੇ ਮ੍ਰਿਤਕਾਂ ਦੇ ਮਾਮਲੇ ਵਿਚ ਅਮਰੀਕਾ ਹਾਲੇ ਵੀ ਸਿਖਰ 'ਤੇ ਬਣਿਆ ਹੋਇਆ ਹੈ।ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ 638 ਹੋਰ ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 99 ਹਜ਼ਾਰ ਦੇ ਪਾਰ ਜਾ ਪਹੁੰਚਿਆ ਹੈ। ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਹੁਣ ਤੱਕ 99,300 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1,686,436 ਪੀੜਤ ਹਨ। ਅਮਰੀਕਾ ਵਾਂਗ ਹੀ ਬ੍ਰਾਜ਼ੀਲ, ਰੂਸ, ਸਪੇਨ, ਯੂਕੇ, ਇਟਲੀ ਅਤੇ ਫਰਾਂਸ ਵਿਚ ਹੀ ਸਥਿਤੀ ਗੰਭੀਰ ਬਣੀ ਹੋਈ ਹੈ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਬਿਆਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਦੇ ਮਾਮਲੇ ਦੁਨੀਆ ਵਿਚ ਸਭ ਤੋਂ ਵੱਧ ਹੋਣੇ ਸਨਮਾਨ ਦੀ ਗੱਲ ਹੈ ਕਿਉਂਕਿ ਇਸ ਨਾਲ ਪਤਾ ਚੱਲਦਾ ਹੈਕਿ ਕੋਰੋਨਾਵਾਇਰਸ ਨੂੰ ਲੈ ਕੇ ਕੀਤੀ ਜਾ ਰਹੀ ਸਾਡੀ ਟੈਸਟਿੰਗ ਦੂਜਿਆਂ ਨਾਲੋਂ ਬਿਹਤਰ ਹੈ। ਮੈਂ ਇਸ ਨੂੰ ਸਨਮਾਨ ਦੇ ਤੌਰ 'ਤੇ ਦੇਖਦਾ ਹਾਂ। ਅਸਲ ਵਿਚ ਟਰੰਪ ਆਪਣੇ ਬਿਆਨ ਦੇ ਨਾਲ ਟਰੰਪ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਉਹਨਾਂ ਨੇ ਵਾਇਰਸ ਦੇ ਵਿਰੁੱਧ ਜੰਗ ਵਿਚ ਵੱਡੀ ਕਾਰਵਾਈ ਕਰਦਿਆਂ ਟੈਸਟਿੰਗ ਨੂੰ ਵੱਡੇ ਪੱਧਰ ਤੱਕ ਲੈ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਕੋਰੋਨਾ ਨਾਲ ਨਜਿੱਠਣ ਲਈ ਪਾਕਿ ਨੂੰ ਦੇਵੇਗਾ 60 ਲੱਖ ਡਾਲਰ
ਦੁਨੀਆ ਭਰ ਦੀ ਸਥਿਤੀ
ਗਲੋਬਲ ਪੱਧਰ 'ਤੇ ਫਿਲਹਾਲ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੁਨੀਆ ਭਰ ਵਿਚ ਹੁਣ ਤੱਕ 55 ਲੱਖ ਤੋਂ ਵਧੇਰੇ ਲੋਕ ਪੀੜਤ ਹਨ। ਇਹਨਾਂ ਦੀ ਗਿਣਤੀ 5,500,577 ਪਹੁੰਚ ਚੁੱਕੀ ਹੈ। ਜਦਕਿ 346,719 ਲੋਕਾਂ ਦੀ ਮੌਤ ਹੋਈ ਹੈ। ਦੁਨੀਆ ਭਰ ਵਿਚ ਹੁਣ ਤੱਕ 2,302,057 ਲੋਕ ਠੀਕ ਵੀ ਹੋਏ ਹਨ।ਕੋਰੋਨਾਵਾਇਰਸ ਕਾਰਨ ਨਾ ਸਿਰਫ ਮੌਤਾਂ ਹੋ ਰਹੀਆਂ ਹਨ ਸਗੋਂ ਬਚਾਅ ਲਈ ਲਗਾਏ ਗਏ ਲਾਕਡਾਊਨ ਕਾਰਨ ਆਮ ਲੋਕਾਂ ਲਈ ਪੇਟ ਭਰਨ ਦੀ ਸਮੱਸਿਆ ਪੈਦਾ ਹੋ ਗਈ ਹੈ।