ਅਮਰੀਕਾ ਪਹੁੰਚਿਆ ਚੀਨ ਦਾ ਜਾਨਲੇਵਾ ਵਾਇਰਸ, ਪਹਿਲਾ ਮਾਮਲਾ ਆਇਆ ਸਾਹਮਣੇ

01/22/2020 11:35:03 AM

ਵਾਸ਼ਿੰਗਟਨ (ਬਿਊਰੋ): ਚੀਨ ਦੇ ਵੁਹਾਨ ਵਿਚ ਫੈਲਿਆ ਜਾਨਲੇਵਾ ਕੋਰੋਨਾਵਾਇਰਸ ਹੁਣ ਅਮਰੀਕਾ ਪਹੁੰਚ ਗਿਆ ਹੈ। ਇੱਥੇ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਆਪਣੀ ਧਰਤੀ 'ਤੇ ਇਸ ਰਹੱਸਮਈ ਵਾਇਰਸ ਦੇ ਫੈਲਣ ਦੀ ਪੁਸ਼ਟੀ ਕੀਤੀ। ਚੀਨ ਵਿਚ ਇਹ ਵਾਇਰਸ ਹੁਣ ਤੱਕ 9 ਲੋਕਾਂ ਦੀ ਜਾਨ ਲੈ ਚੁੱਕਾ ਹੈ।ਵਿਭਾਗ ਵੱਲੋਂ ਦੱਸਿਆ ਗਿਆ ਕਿ ਵਾਸ਼ਿੰਗਟਨ ਨੇੜੇ 30 ਸਾਲ ਦੇ ਸ਼ਖਸ ਵਿਚ ਇਹ ਵਾਇਰਸ ਪਾਇਆ ਗਿਆ। ਵਾਸ਼ਿੰਗਟਨ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ,''ਸ਼ਖਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਜਿਹਾ ਇਸ ਲਈ ਨਹੀਂ ਕਿਉਂਕਿ ਉਹ ਗੰਭੀਰ ਰੂਪ ਨਾਲ ਬੀਮਾਰ ਹੈ ਸਗੋਂ ਜਾਂਚ ਲਈ ਅਜਿਹਾ ਕੀਤਾ ਗਿਆ ਹੈ। 

ਸ਼ਖਸ ਦੀ ਹਾਲਤ ਫਿਲਹਾਲ ਬਿਹਤਰ ਦੱਸੀ ਜਾ ਰਹੀ ਹੈ। ਕੋਰੋਨਾਵਾਇਰਸ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਹੈ, ਜਿੱਥੇ ਵੱਡੀ ਗਿਣਤੀ ਵਿਚ ਲੋਕ ਇਸ ਦੀ ਚਪੇਟ ਵਿਚ ਹਨ। ਅਮਰੀਕਾ ਵਿਚ ਜਿਹੜੇ ਸ਼ਖਸ ਵਿਚ ਇਹ ਵਾਇਰਸ ਪਾਇਆ ਗਿਆ ਹੈ ਉਹ 15 ਜਨਵਰੀ ਨੂੰ ਵੁਹਾਨ ਤੋਂ ਇੱਥੇ ਪਹੁੰਚਿਆ ਸੀ। ਅਖਬਾਰਾਂ ਵਿਚ ਵਾਇਰਸ ਦੀ ਖਬਰ ਪੜ੍ਹਨ ਦੇ ਬਾਅਦ ਸ਼ਖਸ ਚੈਕਅੱਪ ਕਰਾਉਣ ਲਈ ਪਹੁੰਚਿਆ ਸੀ, ਜਿੱਥੇ ਇਸ ਵਾਇਰਸ ਦਾ ਖੁਲਾਸਾ ਹੋਇਆ। ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਵੁਹਾਨ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਯਾਤਰੀਆਂ ਦਾ ਚੈਕਅੱਪ ਕੀਤਾ ਜਾ ਰਿਹਾ ਹੈ।

ਹੋਰ ਦੇਸ਼ਾਂ ਦੇ ਇਲਾਵਾ ਭਾਰਤ ਵਿਚ ਵੀ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ, ਮੁੰਬਈ ਅਤੇ ਕੋਲਕਾਤਾ ਦੇ ਇਲਾਵਾ ਚੇਨਈ, ਬੇਂਗਲੁਰੂ, ਹੈਦਰਾਬਾਦ ਅਤੇ ਕੋਚੀਨ ਹਵਾਈ ਅੱਡੇ 'ਤੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।


Vandana

Content Editor

Related News