ਅਮਰੀਕਾ ਨੇ ਫਾਈਜ਼ਰ ਨੂੰ 5 ਸਾਲ ਤੋਂ ਘੱਟ ਬੱਚਿਆਂ ਲਈ ਕੋਵਿਡ ਟੀਕਿਆਂ ਲਈ ਅਰਜ਼ੀ ਦੇਣ ਦੀ ਕੀਤੀ ਅਪੀਲ

Tuesday, Feb 01, 2022 - 04:25 PM (IST)

ਅਮਰੀਕਾ ਨੇ ਫਾਈਜ਼ਰ ਨੂੰ 5 ਸਾਲ ਤੋਂ ਘੱਟ ਬੱਚਿਆਂ ਲਈ ਕੋਵਿਡ ਟੀਕਿਆਂ ਲਈ ਅਰਜ਼ੀ ਦੇਣ ਦੀ ਕੀਤੀ ਅਪੀਲ

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰੈਗੁਲੇਟਰ ਦਵਾਈ ਨਿਰਮਾਤਾ ਫਾਈਜ਼ਰ ਨੂੰ 6 ਮਹੀਨੇ ਤੋਂ 5 ਸਾਲ ਤੱਕ ਦੇ ਬੱਚਿਆਂ ਲਈ ਆਪਣੇ ਕੋਵਿਡ-19 ਟੀਕੇ ਦੀਆਂ ਦੋ ਖੁਰਾਕਾਂ ਲਈ ਐਮਰਜੈਂਸੀ ਵਰਤੋਂ ਲਈ ਅਰਜ਼ੀ ਦੇਣ ਦੀ ਅਪੀਲ ਕਰ ਰਹੇ ਹਨ, ਜਦਕਿ ਤਿੰਨ ਖੁਰਾਕ ਵਾਲੇ ਟੀਕੇ 'ਤੇ ਅੰਕੜੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਕਦਮ ਦਾ ਉਦੇਸ਼ ਜਲਦੀ ਤੋਂ ਜਲਦੀ ਫਰਵਰੀ ਦੇ ਅੰਤ ਤੱਕ ਉਹਨਾਂ ਲਈ ਟੀਕਿਆਂ ਦਾ ਰਾਹ ਸਾਫ਼ ਕਰਨਾ ਹੈ। ਇਸ ਮਾਮਲੇ ਦੇ ਬਾਰੇ ਜਾਣਕਾਰੀ ਰੱਖਣ ਵਾਲੇ ਇੱਕ ਸ਼ਖਸ ਨੇ ਸੋਮਵਾਰ ਨੂੰ ‘ਦ ਐਸੋਸੀਏਟ ਪ੍ਰੈਸ’ ਨੂੰ ਇਹ ਜਾਣਕਾਰੀ ਦਿੱਤੀ। 

ਕੰਪਨੀ ਵੱਲੋਂ ਮੰਗਲਵਾਰ ਨੂੰ ਅਰਜ਼ੀ ਦਿੱਤੇ ਜਾਣ ਦੀ ਉਮੀਦ ਹੈ। ਫਾਈਜ਼ਰ ਦੇ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਟੀਕਾ ਜੋ ਛੋਟੇ ਬੱਚਿਆਂ ਨੂੰ ਬਾਲਗਾਂ ਦੇ ਟੀਕੇ ਦੀ ਤੁਲਨਾ ਦੇ ਹਿਸਾਬ ਨਾਲ ਦਸਵੇਂ ਹਿੱਸੇ ਵਿਚ ਦਿੱਤਾ ਜਾਂਦਾ ਹੈ- ਸੁਰੱਖਿਅਤ ਹੈ ਅਤੇ ਇਹ ਇਕ ਪ੍ਰਤੀਰੱਖਿਆ ਪ੍ਰਤੀਕਿਰਿਆ ਪੈਦਾ ਕਰਦਾ ਹੈ। ਹਾਲਾਂਕਿ ਪਿਛਲੇ ਸਾਲ ਫਾਈਜ਼ਰ ਨੇ ਐਲਾਨ ਕੀਤਾ ਸੀ ਕਿ ਦੋ-ਖੁਰਾਕ ਵਾਲਾ ਟੀਕਾ ਦੋ ਤੋਂ ਪੰਜ ਸਾਲ ਦੇ ਬੱਚਿਆਂ ਵਿਚ ਕੋਵਿਡ-19 ਨੂੰ ਰੋਕਣ ਵਿੱਚ ਘੱਟ ਪ੍ਰਭਾਵਸ਼ਾਲੀ ਸਾਬਤ ਹੋਇਆ ਅਤੇ ਰੈਗੁਲੇਟਰਾਂ ਨੇ ਕੰਪਨੀ ਨੂੰ ਇਸ ਵਿਸ਼ਵਾਸ 'ਤੇ ਅਧਿਐਨ ਵਿੱਚ ਤੀਸਰੀ ਖੁਰਾਕ ਜੋੜਨ ਲਈ ਉਤਸ਼ਾਹਿਤ ਕੀਤਾ ਕਿ ਇੱਕ ਹੋਰ ਖੁਰਾਕ ਬਾਲਗਾਂ ਵਿਚ ਬੂਸਟਰ ਖੁਰਾਕ ਦੀ  ਤਰ੍ਹਾਂ ਪ੍ਰਭਾਵਸ਼ੀਲਤਾ ਨੂੰ ਵਧਾਏਗੀ। 

ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ : NSW 'ਚ 12,818 ਨਵੇਂ ਕੇਸ ਅਤੇ 30 ਮੌਤਾਂ ਦਰਜ

ਮਾਮਲੇ ਬਾਰੇ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੇ ਕਿਹਾ ਕਿ ਹੁਣ ਖੁਰਾਕ ਅਤੇ ਦਵਾਈ ਪ੍ਰਬੰਧਕ ਕੰਪਨੀ ਨੂੰ ਫਰਵਰੀ ਵਿੱਚ ਸੰਭਾਵੀ ਮਨਜ਼ੂਰੀ ਲਈ ਦੋ-ਖੁਰਾਕ ਦੇ ਅੰਕੜਿਆਂ ਨੂੰ ਆਧਾਰ 'ਤੇ ਆਪਣੀ ਅਰਜ਼ੀ ਜਮ੍ਹਾ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਫਿਰ ਤੀਸਰੀ ਖੁਰਾਕ ਦੇ ਅਧਿਐਨ ਦੇ ਅੰਕੜੇ ਪ੍ਰਾਪਤ ਹੋਣ ਦੇ ਬਾਅਦ ਵਧੀਕ ਅਥਾਰਿਟੀ ਲਈ ਮੁੜ ਅਰਜ਼ੀ ਦੇਣ ਲਈ ਕਿਹਾ ਜਾ ਰਿਹਾ ਹੈ। ਤੀਜੀ ਖੁਰਾਕ ਦੇ ਅਧਿਐਨ ਦੇ ਅੰਕੜੇ ਮਾਰਚ ਤੱਕ ਆਉਣੇ ਹਨ। ਵਿਅਕਤੀ ਦੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਇਹ ਸਾਰੀ ਜਾਣਕਾਰੀ ਦਿੱਤੀ। 


author

Vandana

Content Editor

Related News