93 ਸਾਲਾ ਦਾਦੀ ਨੇ ਦਿਲਚਸਪ ਢੰਗ ਨਾਲ ਕਰਵਾਇਆ ਫੋਟੋਸ਼ੂਟ, ਤਸਵੀਰਾਂ ਵਾਇਰਲ

12/16/2019 1:13:08 PM

ਵਾਸ਼ਿੰਗਟਨ (ਬਿਊਰੋ): ਆਮਤੌਰ 'ਤੇ ਉਮਰ ਵਧਣ ਦੇ ਨਾਲ ਸਰੀਰਕ ਗਤੀਵਿਧੀਆਂ ਵਿਚ ਕਮੀ ਆ ਜਾਂਦੀ ਹੈ। ਜਿੱਥੇ ਉਮਰ ਦੇ ਇਸ ਪੜਾਅ ਵਿਚ ਲੋਕ ਸੁਸਤ ਪੈ ਜਾਂਦੇ ਹਨ ਉੱਥੇ ਇਕ 93 ਸਾਲਾ ਦਾਦੀ ਹਾਲੇ ਵੀ ਜਵਾਨ ਹੈ। ਉਹ ਆਪਣੇ 27 ਸਾਲ ਦੇ ਪੋਤੇ ਦੇ ਨਾਲ ਖੂਬ ਮਸਤੀ ਕਰਦੀ ਨਜ਼ਰ ਆਉਂਦੀ ਹੈ। ਉਹਨਾਂ ਨੇ ਹਾਲ ਹੀ ਵਿਚ ਆਪਣੇ ਪੋਤੇ ਨਾਲ ਫੋਟੋਸ਼ੂਟ ਕੀਤਾ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਅਮਰੀਕਾ ਦੇ ਸੂਬੇ ਓਹੀਓ ਦੀ ਰਹਿਣ ਵਾਲੀ 93 ਸਾਲਾ ਇਸ ਦਾਦੀ ਦਾ ਨਾਮ ਪਾਲੀਨ ਹੈ ਜਦਕਿ ਉਹਨਾਂ ਦੇ ਪੋਤੇ ਦਾ ਨਾਮ ਰਾਸ ਸਮਿਥ ਹੈ। ਉਹਨਾਂ ਨੇ ਇਕ ਖਾਸ ਫੋਟੋਸ਼ੂਟ ਕਰਵਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨਸਾਨ ਦੀ ਉਮਰ ਭਾਵੇਂ ਵੱਧ ਜਾਵੇ ਪਰ ਮਨ ਤੋਂ ਉਹ ਕਦੇ ਬੁੱਢਾ ਨਹੀਂ ਹੁੰਦਾ।

PunjabKesari

ਇੰਸਟਾਗ੍ਰਾਮ 'ਤੇ ਦਾਦੀ-ਪੋਤੇ ਦੀ ਇਹ ਜੋੜੀ ਖੂਬ ਚਰਚਿਤ ਹੈ। ਇੱਥੇ ਉਹਨਾਂ ਦੇ 27 ਲੱਖ ਫਾਲੋਅਰਜ਼ ਹਨ। ਇਸ ਦੇ ਇਲਾਵਾ ਫੇਸਬੁੱਕ 'ਤੇ ਵੀ ਲੋਕ ਉਹਨਾਂ ਨੂੰ ਪਸੰਦ ਕਰਦੇ ਹਨ। ਇੱਥੇ ਉਹਨਾਂ ਨਾਲ 9 ਲੱਖ ਲੋਕ ਅਤੇ ਯੂ-ਟਿਊਬ 'ਤੇ 8 ਲੱਖ 92 ਹਜ਼ਾਰ ਲੋਕ ਜੁੜੇ ਹਨ। 

PunjabKesari

ਦੇਖੋ ਦਾਦੀ-ਪੋਤੇ ਦੀਆਂ ਕੁਝ ਹੋਰ ਦਿਲਚਸਪ ਤਸਵੀਰਾਂ--
ਇਸ ਤਸਵੀਰ ਵਿਚ ਦਾਦੀ-ਪੋਤਾ ਕਿਸੇ ਜੰਗ ਵਿਚ ਜਾਣ ਦੀ ਤਿਆਰੀ ਵਿਚ ਲੱਗ ਰਹੇ ਹਨ।

PunjabKesari
ਦਾਦੀ ਖੇਡ ਰਹੀ ਹੈ ਜਾਂ ਬੌਡੀ ਦਿਖਾ ਰਹੀ ਹੈ।

PunjabKesari
ਇਕ ਖਾਸ ਅੰਦਾਜ਼ ਵਿਚ ਕ੍ਰਿਸਮਸ ਟ੍ਰੀ ਸਾਹਮਣੇ ਖੜ੍ਹੀ ਦਾਦੀ।

PunjabKesari
ਦੇਖੋ ਦਾਦੀ ਦਾ ਇਕ ਹੋਰ ਦਿਲਚਸਪ ਅੰਦਾਜ਼

PunjabKesari
ਸ਼ਾਇਦ ਕਿਸੇ ਜਿੱਤ ਦਾ ਜਸ਼ਨ ਮਨਾ ਰਹੀ ਹੈ ਦਾਦੀ-ਪੋਤੇ ਦੀ ਜੋੜੀ।

PunjabKesari
ਦਾਦੀ-ਪੋਤੇ ਦੀ ਇਕ ਹੋਰ ਦਿਲਚਸਪ ਤਸਵੀਰ।

PunjabKesari
ਇਕ ਖਾਸ ਸੰਦੇਸ਼ ਦੇ ਰਹੀ ਹੈ ਇਹ ਤਸਵੀਰ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

This news is Edited By Vandana