ਅਮਰੀਕਾ ਸਮੇਤ 5 ਦੇਸ਼ਾਂ ਦੀ ਚੀਨ ਨੂੰ ਅਪੀਲ, ਹਾਂਗਕਾਂਗ ਦੇ ਲੋਕਾਂ ਦੇ ਅਧਿਕਾਰਾਂ ਨੂੰ ਨਾ ਕਰੇ ਘੱਟ

Thursday, Nov 19, 2020 - 01:51 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਅਗਵਾਈ ਵਿਚ ਪੰਜ ਦੇਸ਼ਾਂ ਦੇ ਇਕ ਸਮੂਹ ਨੇ ਬੁੱਧਵਾਰ ਨੂੰ ਚੀਨ ਨੂੰ ਕਿਹਾ ਕਿ ਉਹ ਜਨ ਪ੍ਰਤੀਨਿਧੀ ਦੀ ਚੋਣ ਕਰਨ ਦੇ ਹਾਂਗਕਾਂਗ ਦੇ ਲੋਕਾਂ ਦੇ ਅਧਿਕਾਰਾਂ ਨੂੰ ਘੱਟ ਨਾ ਕਰੇ। ਇਸ ਸਮੂਹ ਵਿਚ ਅਮਰੀਕਾ ਦੇ ਇਲਾਵਾ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਅਤੇ ਬ੍ਰਿਟੇਨ ਸ਼ਾਮਲ ਹਨ। ਇਹਨਾਂ ਪੰਜ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸੰਯੁਕਤ ਬਿਆਨ ਜਾਰੀ ਕਰਕੇ ਹਾਂਗਕਾਂਗ ਦੇ ਚੁਣੇ ਗਏ ਜਨ ਪ੍ਰਤੀਨਿਧੀ ਨੂੰ ਅਯੋਗ ਕਰਾਰ ਦੇਣ ਦੇ ਲਈ ਚੀਨ ਵੱਲੋਂ ਲਾਗੂ ਕੀਤੇ ਗਏ ਨਵੇਂ ਨਿਯਮ ਦੇ ਸੰਬੰਧ ਵਿਚ ਆਪਣੀ ਗੰਭੀਰ ਚਿੰਤਾ ਦੁਹਰਾਈ।

ਵਿਦੇਸ਼ ਮੰਤਰੀਆਂ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਅਤੇ ਸਤੰਬਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁਅੱਤਲ ਕੀਤੇ ਜਾਣ ਦੇ ਬਾਅਦ, ਇਸ ਫ਼ੈਸਲੇ ਨੇ ਹਾਂਗਕਾਂਗ ਦੀ ਉੱਚ ਪੱਧਰ ਦੀ ਖੁਦਮੁਖਤਿਆਰੀ ਅਤੇ ਅਧਿਕਾਰਾਂ ਅਤੇ ਆਜ਼ਾਦੀ ਨੂੰ ਕਮਜ਼ੋਰ ਕਰ ਦਿੱਤਾ ਹੈ। ਬਿਆਨ ਵਿਚ ਕਿਹਾ ਗਿਆ,''ਅਸੀਂ ਸੰਯੁਕਤ ਘੋਸ਼ਣਾ ਅਤੇ 'ਬੇਸਿਕ ਲਾਅ' ਨੂੰ ਧਿਆਨ ਵਿਚ ਰੱਖਦੇ ਹੋਏ ਚੀਨ ਨੂੰ ਜਨ ਪ੍ਰਤੀਨਿਧੀ ਚੁਣਨ ਦੇ ਹਾਂਗਕਾਂਗ ਦੇ ਲੋਕਾਂ ਦੇ ਅਧਿਕਾਰਾਂ ਨੂੰ ਘੱਟ ਨਾ ਕਰਨ ਲਈ ਕਹਿੰਦੇ ਹਾਂ। ਹਾਂਗਕਾਂਗ ਦੀ ਸਥਿਰਤਾ ਅਤੇ ਖੁਸ਼ਹਾਲੀ ਦੀ ਖਾਤਿਰ, ਇਹ ਜ਼ਰੂਰੀ ਹੈ ਕਿ ਚੀਨ ਅਤੇ ਹਾਂਗਕਾਂਗ ਦੇ ਅਧਿਕਾਰੀ ਉੱਥੋ ਦੇ ਲੋਕਾਂ ਦੀਆਂ ਚਿੰਤਾਵਾਂ ਅਤੇ ਵਿਚਾਰਾਂ ਨੂੰ ਪ੍ਰਗਟ ਕਰਨ ਵਾਲੇ ਮਾਧਿਅਮਾਂ ਦਾ ਸਨਮਾਨ ਕਰਨ।'' 

ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ, ਵਿਕਟੋਰੀਆ 'ਚ ਲਗਾਤਾਰ 20ਵੇਂ ਦਿਨ ਕੋਵਿਡ-19 ਦੇ ਜ਼ੀਰੋ ਨਵੇਂ ਮਾਮਲੇ

ਇਸ ਵਿਚ ਕਿਹਾ ਗਿਆ ਹੈ ਕਿ ਚੀਨ ਦੀ ਇਹ ਕਾਰਵਾਈ ਕਾਨੂੰਨੀ ਰੂਪ ਨਾਲ ਜਬਰੀ ਅਤੇ ਸੰਯੁਕਤ ਰਾਸ਼ਟਰ ਵਿਚ ਰਜਿਸਟਰਡ, ਚੀਨ-ਬ੍ਰਿਟਿਸ਼ ਸੰਯੁਕਤ ਘੋਸ਼ਣਾ ਦੇ ਤਹਿਤ ਉਸ ਦੇ ਅੰਤਰਰਾਸ਼ਟਰੀ ਫਰਜ਼ਾਂ ਦੀ ਸਪਸ਼ੱਟ ਉਲੰਘਣਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਚੀਨ ਦੀ ਉਸ ਵਚਨਬੱਧਤਾ ਦੀ ਵੀ ਉਲੰਘਣਾ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਹਾਂਗਕਾਂਗ ਨੂੰ ਉੱਚ ਪੱਧਰ ਦੀ ਖੁਦਮੁਖਤਿਆਰੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੋਵੇਗਾ।


Vandana

Content Editor

Related News