ਅਮਰੀਕਾ ਦੇ UN ਮਿਸ਼ਨ ''ਚ ਦੋ ਮਹੱਤਵਪੂਰਨ ਅਹੁਦਿਆਂ ''ਤੇ ਦੋ ਭਾਰਤੀ ਬੀਬੀਆਂ ਨਿਯੁਕਤ

Friday, Jan 29, 2021 - 06:04 PM (IST)

ਅਮਰੀਕਾ ਦੇ UN ਮਿਸ਼ਨ ''ਚ ਦੋ ਮਹੱਤਵਪੂਰਨ ਅਹੁਦਿਆਂ ''ਤੇ ਦੋ ਭਾਰਤੀ ਬੀਬੀਆਂ ਨਿਯੁਕਤ

ਵਾਸ਼ਿੰਗਟਨ (ਭਾਸ਼ਾ): ਬਾਈਡੇਨ ਪ੍ਰਸ਼ਾਸਨ ਨੇ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੇ ਮਿਸ਼ਨ ਵਿਚ ਦੋ ਮਹੱਤਵਪੂਰਨ ਡਿਪਲੋਮੈਟਿਕ ਅਹੁਦਿਆਂ 'ਤੇ ਦੋ ਭਾਰਤੀ-ਅਮਰੀਕੀ ਮਾਹਰਾਂ ਸੋਹਿਨੀ ਚੈਟਰਜੀ ਅਤੇ ਅਦਿਤੀ ਗੋਰੂਰ ਨੂੰ ਨਿਯੁਕਤ ਕੀਤਾ ਹੈ। ਅਧਿਕਾਰਤ ਬਿਆਨ ਮੁਤਾਬਕ, ਚੈਟਰਜੀ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਦੀ ਸੀਨੀਅਰ ਨੀਤੀ ਸਲਾਹਕਾਰ ਹੋਵੇਗੀ ਜਦਕਿ ਗੋਰੂਰ ਨੂੰ ਮਿਸ਼ਨ ਵਿਚ ਨੀਤੀ ਸਲਾਹਕਾਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। 

ਚੈਟਰਜੀ ਗਲੋਬਲ ਵਿਕਾਸ, ਸੰਘਰਸ਼ ਅਤੇ ਸਮੂਹਿਕ ਅੱਤਿਆਚਾਰ ਵਿਸ਼ੇ ਦੀ ਮਾਹਰ ਹਨ ਅਤੇ ਹੁਣ ਤੱਕ ਉਹ ਕੋਲੰਬੀਆ ਯੂਨੀਵਰਸਿਟੀ ਦੇ ਸਕੂਲ ਆਫ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼ ਵਿਚ ਟੀਚਰ ਦੇ ਅਹੁਦੇ 'ਤੇ ਸੀ। ਇਸ ਤੋਂ ਪਹਿਲਾਂ ਉਹਨਾਂ ਨੇ ਅਮਰੀਕਾ ਦੀ ਏਜੰਸੀ ਫੌਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਬਿਊਰੋ ਆਫ ਪਾਲਿਸੀ, ਪਲਾਨਿੰਗ ਐਂਡ ਲਰਨਿੰਗ ਵਿਚ ਕੰਮ ਕੀਤਾ ਸੀ। ਨਵੰਬਰ ਵਿਚ ਪੀ.ਟੀ.ਆਈ.-ਭਾਸ਼ਾ ਨੂੰ ਦਿੱਤੇ ਇੰਟਰਵਿਊ ਵਿਚ ਚੈਟਰਜੀ ਨੇ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਜਿਹੀਆਂ ਬਹੁਪੱਖੀ ਸੰਸਥਾਵਾਂ ਵਿਚ ਭਾਰਤ ਅਤੇ ਅਮਰੀਕਾ ਦੇ ਵਿਚ ਬਹੁਤ ਵੱਧ ਸਹਿਯੋਗ ਹੋ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ 28 ਰਾਜਾਂ 'ਚ ਫੈਲਿਆ ਯੂਕੇ ਕੋਰੋਨਾ ਵਾਇਰਸ ਦਾ ਨਵਾਂ ਰੂਪ : ਸੀ.ਡੀ.ਸੀ

ਉਹਨਾਂ ਨੇ ਕਿਹਾ ਸੀ ਕਿ ਬਾਈਡੇਨ ਪ੍ਰਸ਼ਾਸਨ ਭਾਰਤ ਦੇ ਨਾਲ ਹੋਰ ਸੋਚ ਸਮਝ ਕੇ ਅਤੇ ਸੂਝਵਾਨ ਭਾਗੀਦਾਰੀ ਕਰੇਗਾ ਅਤੇ ਖੇਤਰ ਵਿਚ ਚੀਨ ਦੇ ਵੱਧਦੇ ਦਬਦਬੇ ਨੂੰ ਸੰਤੁਲਿਤ ਕਰਨ ਦੀ ਖਾਤਰ ਇਹ ਨਵੀਂ ਦਿੱਲੀ ਦੇ ਨਾਲ ਮਿਲ ਕੇ ਕੰਮ ਕਰਨ ਦਾ ਇਕ ਮੌਕਾ ਹੋਵੇਗਾ। ਗੋਰੂਰ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਦੀ ਮਾਹਰ ਹਨ। ਉਹਨਾਂ ਦਾ ਮੁੱਢਲਾ ਅਧਿਐਨ ਆਮ ਨਾਗਰਿਕਾਂ ਦੇ ਖ਼ਿਲਾਫ਼ ਹਿੰਸਾ ਰੋਕਣਾ ਅਤੇ ਉਸ ਲਈ ਪ੍ਰਤੀਕਿਰਿਆ ਦੇਣ 'ਤੇ ਕੇਂਦਰਿਤ ਹੈ। ਉਹ ਸਟੀਮਸਨ ਕੇਂਦਰ ਨਾਲ ਵੀ ਜੁੜੀ ਰਹਿ ਚੁੱਕੀ ਹੈ ਅਤੇ ਉਸ ਤੋਂ ਪਹਿਲਾਂ ਉਹ ਭਾਰਤ ਵਿਚ ਇੰਡੀਅਨ ਇੰਸਟੀਚਿਊਟ ਫੌਰ ਹਿਊਮਨ ਸੈਟਲਮੈਂਟ ਨਾਲ ਜੁੜੀ ਸੀ।

ਨੋਟ- UN ਮਿਸ਼ਨ 'ਚ ਦੋ ਮਹੱਤਵਪੂਰਨ ਅਹੁਦਿਆਂ 'ਤੇ ਦੋ ਭਾਰਤੀ ਬੀਬੀਆਂ ਨਿਯੁਕਤੀ ਬਾਬਤ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।


author

Vandana

Content Editor

Related News