ਫੌਜੀ ਨੇ 200 ਡਾਲਰ ਖਰਚ ਕੇ ਆਪਣੇ ਬੱਚੇ ਲਈ ਮੰਗਵਾਈ ਦੇਸ਼ ਦੀ ਮਿੱਟੀ

Friday, Jan 24, 2020 - 11:18 AM (IST)

ਫੌਜੀ ਨੇ 200 ਡਾਲਰ ਖਰਚ ਕੇ ਆਪਣੇ ਬੱਚੇ ਲਈ ਮੰਗਵਾਈ ਦੇਸ਼ ਦੀ ਮਿੱਟੀ

ਵਾਸ਼ਿੰਗਟਨ (ਬਿਊਰੋ): ਇਕ ਫੌਜੀ ਆਪਣੀ ਜਾਨ ਨਾਲੋਂ ਜ਼ਿਆਦਾ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ। ਇਕ ਅਮਰੀਕੀ ਫੌਜੀ ਨੇ ਦੂਜੇ ਦੇਸ਼ ਵਿਰ ਡਿਊਟੀ ਨਿਭਾਉਂਦੇ ਹੋਏ ਵੀ ਆਪਣੇ ਦੇਸ਼ ਦੀ ਮਿੱਟੀ ਨੂੰ ਮਹੱਤਵਪੂਰਨ ਮੰਨਿਆ ਅਤੇ ਆਪਣੇ ਬੱਚੇ ਦੇ ਜਨਮ ਸਮੇਂ ਆਰਡਰ ਕਰ ਕੇ ਮਿੱਟੀ ਮੰਗਵਾਈ। ਅਮਰੀਕਾ ਪੈਰਾਟਰੂਪਰ ਟੋਨੀ ਟ੍ਰੇਕੋਨੀ ਚਾਹੁੰਦੇ ਸਨ ਕਿ ਜਦੋਂ ਵੀ ਉਹਨਾਂ ਦੇ ਬੱਚੇ ਦਾ ਜਨਮ ਹੋਵੇ ਉਹਨਾਂ ਦੇ ਦੇਸ਼ ਦੀ ਮਿੱਟੀ ਵਿਚ ਹੋਵੇ। ਜਦੋਂ ਉਹਨਾਂ ਦੀ ਪਤਨੀ ਗਰਭਵਤੀ ਹੋਈ ਤਾਂ ਉਹਨਾਂ ਦੀ ਪੋਸਟਿੰਗ ਇਟਲੀ ਦੇ ਸੂਬੇ ਪੇਡੋਵਾ ਵਿਚ ਸੀ। ਉਹਨਾਂ ਨੇ ਸੋਚਿਆ ਸੀ ਕਿ ਸ਼ਾਇਦ ਡਿਲੀਵਰੀ ਤੋਂ ਪਹਿਲਾਂ ਉਹਨਾਂ ਦੀ ਦੇਸ਼ ਵਾਪਸੀ ਹੋ ਜਾਵੇਗੀ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਅਜਿਹੇ ਵਿਚ ਡਿਲੀਵਰੀ ਤੋਂ ਇਕ ਮਹੀਨਾ ਪਹਿਲਾਂ ਉਹਨਾਂ ਨੇ ਆਪਣੇ ਸੂਬੇ ਟੈਕਸਾਸ ਦੀ ਮਿੱਟੀ ਇਟਲੀ ਵਿਚ ਮੰਗਵਾਈ ਤਾਂ ਕਿ ਜਦੋਂ ਬੱਚੇ ਦਾ ਜਨਮ ਹੋਵੇ ਤਾਂ ਉਸ ਦੇ ਕਦਮ ਉਸ ਮਿੱਟੀ ਨੂੰ ਛੂਹਣ ਜਿੱਥੇ ਉਸ ਦੇ ਮਾਤਾ-ਪਿਤਾ ਪੈਦਾ ਹੋਏ ਅਤੇ ਵੱਡੇ ਹੋਏ।

 

ਇਸ ਲਈ ਉਹਨਾਂ ਨੇ ਆਪਣੇ ਮਾਤਾ-ਪਿਤਾ ਨੂੰ ਕਹਿ ਕੇ ਇਕ ਕੰਟੇਨਰ ਵਿਚ ਮਿੱਟੀ ਭਰਵਾ ਕੇ ਸ਼ਿਪ ਜ਼ਰੀਏ ਇਟਲੀ ਮੰਗਵਾਈ। ਇਸ 'ਤੇ ਸਾਢੇ 14 ਹਜ਼ਾਰ (200 ਡਾਲਰ) ਰੁਪਏ ਖਰਚ ਹੋਏ। ਜਦੋਂ ਪਤਨੀ ਦੀ ਡਿਲੀਵਰੀ ਦੀ ਤਰੀਕ ਆਈ ਤਾਂ ਟੋਨੀ ਨੇ ਹਸਪਤਾਲ ਦੇ ਬੈੱਡ ਦੇ ਹੇਠਾਂ ਉਹ ਮਿੱਟੀ ਲੁਕੋ ਦਿੱਤੀ ਤਾਂ ਕਿ ਬੱਚੇ ਦਾ ਜਨਮ ਟੈਕਸਾਸ ਦੀ ਮਿੱਟੀ 'ਤੇ ਹੋਵੇ ਅਤੇ ਅਜਿਹਾ ਹੋਇਆ ਵੀ। ਟੋਨੀ ਦੱਸਦੇ ਹਨ,''ਮੈਂ ਆਪਣੇ ਸੂਬੇ ਦੀ ਮਿੱਟੀ ਇੱਥੇ ਮੰਗਵਾਈ ਕਿਉਂਕਿ ਮੇਰੀ ਦਿਲੀ ਇੱਛਾ ਸੀ ਕਿ ਜਿਸ ਮਿੱਟੀ ਵਿਚ ਮੇਰਾ ਜਨਮ ਹੋਇਆ ਉਸੇ ਵਿਚ ਮੇਰੇ ਬੱਚੇ ਦਾ ਵੀ ਜਨਮ ਹੋਵੇ।'' 

 

ਟੋਨੀ ਨੇ ਅੱਗੇ ਦੱਸਿਆ,''ਪਿਛਲੇ ਸਾਲ ਜੁਲਾਈ ਵਿਚ ਮੇਰੇ ਬੇਟੇ ਚਾਰਲਸ ਦਾ ਜਨਮ ਹੋਇਆ ਅਤੇ ਮੈਂ ਇਸ ਬਾਰੇ ਵਿਚ ਟਵੀਟ ਵੀ ਕੀਤਾ ਸੀ ਜੋ ਕਿ ਸਿਰਫ ਕੁਝ ਲੋਕਾਂ ਲਈ ਹੀ ਸੀ। ਚਾਰਲਸ ਦੇ ਜਨਮ ਦੇ ਬਾਅਦ ਵੀ ਮੈਂ ਉਸ ਨੂੰ ਮਿੱਟੀ ਨੂੰ ਸਾਂਭ ਕੇ ਰੱਖਿਆ ਅਤੇ ਪਿਛਲੇ ਦਿਨੀਂ ਉਸ ਨੂੰ ਖੜ੍ਹਾ ਕਰ ਕੇ ਉਸ ਦੇ ਪੈਰ ਵੀ ਉਸ ਮਿੱਟੀ ਨਾਲ ਲਗਾਏ ਤਾਂ ਜੋ ਉਸ ਨੂੰ ਵੀ ਆਪਣੇ ਦੇਸ਼ ਦੀ ਮਿੱਟੀ ਦਾ ਅਹਿਸਾਸ ਹੋਵੇ। ਇਸ ਖੁਸ਼ੀ ਲਈ ਜਿੰਨੀ ਵੀ ਕੀਮਤ ਲੱਗਦੀ ਮੈਂ ਦੇਣ ਲਈ ਤਿਆਰ ਸੀ।''


author

Vandana

Content Editor

Related News