ਅਮਰੀਕਾ ''ਚ ਪਹਿਲੀ ਵਾਰ ਸਿੱਖਾਂ ਦੀ ਜਾਤੀ ਸਮੂਹ ਦੇ ਤੌਰ ਤੇ ਹੋਵੇਗੀ ਵੱਖਰੀ ਗਿਣਤੀ

Wednesday, Jan 15, 2020 - 10:07 AM (IST)

ਅਮਰੀਕਾ ''ਚ ਪਹਿਲੀ ਵਾਰ ਸਿੱਖਾਂ ਦੀ ਜਾਤੀ ਸਮੂਹ ਦੇ ਤੌਰ ਤੇ ਹੋਵੇਗੀ ਵੱਖਰੀ ਗਿਣਤੀ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਸਾਲ 2020 ਦੀ ਜਨਗਣਨਾ ਵਿਚ ਸਿੱਖ ਭਾਈਚਾਰੇ ਨੂੰ ਪਹਿਲੀ ਵਾਰ ਵੱਖਰੇ ਜਾਤੀ ਸਮੂਹ ਵਜੋਂ ਗਿਣਿਆ ਜਾਵੇਗਾ। ਸੈਨ ਡਿਏਗੋ ਦੇ ਸਿੱਖ ਭਾਈਚਾਰੇ ਦੇ ਪ੍ਰਧਾਨ ਬਲਜੀਤ ਸਿੰਘ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਇਸ ਨੂੰ 'ਮੀਲ ਦਾ ਪੱਥਰ' ਦੱਸਿਆ। ਉਹਨਾਂ ਨੇ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਕੋਸ਼ਿਸ਼ਾਂ ਸਫਲ ਹੋਈਆਂ ਹਨ।ਇਸ ਸਫਲਤਾ ਨਾਲ ਅਮਰੀਕਾ ਵਿਚ ਰਹਿਣ ਵਾਲੇ ਨਾ ਸਿਰਫ ਸਿੱਖ ਭਾਈਚਾਰੇ ਸਗੋਂ ਹੋਰ ਜਾਤੀ ਸਮੂਹਾਂ ਲਈ ਵੀ ਅੱਗੇ ਵਧਣ ਦਾ ਰਸਤਾ ਪੱਧਰਾ ਹੋਇਆ ਹੈ। 

ਇੱਥੇ ਦੱਸ ਦਈਏ ਕਿ ਯੂਨਾਈਟਿਡ ਸਿੱਖ ਭਾਈਚਾਰੇ ਦਾ ਵਫਦ ਕਈ ਵਾਰ ਅਮਰੀਕੀ ਆਬਾਦੀ ਗਣਨਾ ਵਿਭਾਗ ਨਾਲ ਮਿਲਦਾ ਰਿਹਾ ਹੈ। ਇਸ ਸਾਲ 6 ਜਨਵਰੀ ਨੂੰ ਉਸ ਨੇ ਸੈਨ ਡਿਏਗੋ ਵਿਚ ਮੁਲਾਕਾਤ ਕੀਤੀ ਸੀ। ਯੂਨਾਈਟਿਡ ਸਿੱਖਾਂ ਦੇ ਮੁਤਾਬਕ ਮੌਜੂਦਾ ਸਮੇਂ ਵਿਚ ਅਮਰੀਕਾ ਵਿਚ ਕਰੀਬ 10 ਲੱਖ ਸਿੱਖ ਰਹੇ ਹਨ। ਯੂ.ਐੱਸ. ਜਨਗਣਨਾ ਦੇ ਡਿਪਟੀ ਡਾਇਰੈਕਟਰ ਰੋਨ ਜਰਮਿਨ ਨੇ ਕਿਹਾ,''ਇਹ ਸਪੱਸ਼ਟ ਹੈ ਕਿ ਸੰਯੁਕਤ ਰਾਜ ਅਮਰੀਕਾ ਵਿਚ ਸਿੱਖਾਂ ਦੀ ਇਕ ਸਹੀ ਪਛਾਣ ਨੂੰ ਮਾਨਤਾ ਦੇਣ ਲਈ ਇਕ ਵੱਖਰੇ ਕੋਡ ਦੀ ਲੋੜ ਹੈ।'' ਜਨਗਣਨਾ ਬਿਊਰੋ ਆਫ ਪ੍ਰਬੰਧਨ ਬਜਟ ਦੇ ਨਾਲ ਸ਼ਫੁਗਤਾ ਅਹਿਮਦ ਨੇ ਕਿਹਾ,''ਸੰਯੁਕਤ ਸਿੱਖਾਂ ਦੇ ਨਾਲ ਕੰਮ ਕਰਦਿਆਂ ਅਸੀਂ ਸਮਝਦੇ ਹਾਂ ਕਿ ਤਬਦੀਲੀ ਰਾਸ਼ਟਰੀ ਸਿੱਖ ਭਾਈਚਾਰੇ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਜਿਸ ਨਾਲ ਅਸੀਂ 2020 ਦੀ ਜਨਗਣਨਾ ਲਈ ਇਸ ਕੋਡ ਨੂੰ ਸ਼ਾਮਲ ਕਰ ਰਹੇ ਹਾਂ।'' 


author

Vandana

Content Editor

Related News