ਟਰੰਪ ਨੇ ਸਰਿਤਾ ਕੌਮਾਟੈਡੀ ਨੂੰ ਜਿਲ੍ਹਾ ਅਦਾਲਤ ''ਚ ਜੱਜ ਵਜੋਂ ਕੀਤਾ ਨਾਮਜ਼ਦ

Monday, Feb 17, 2020 - 10:43 AM (IST)

ਟਰੰਪ ਨੇ ਸਰਿਤਾ ਕੌਮਾਟੈਡੀ ਨੂੰ ਜਿਲ੍ਹਾ ਅਦਾਲਤ ''ਚ ਜੱਜ ਵਜੋਂ ਕੀਤਾ ਨਾਮਜ਼ਦ

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੂਰਬੀ ਜਿਲ੍ਹਾ ਨਿਊਯਾਰਕ ਲਈ ਸੰਯੁਕਤ ਰਾਜ ਦੀ ਜਿਲ੍ਹਾ ਅਦਾਲਤ ਵਿਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨੂੰ ਨਾਮਜ਼ਦ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ। ਸਰਿਤਾ ਇਸ ਸਮੇਂ ਨਿਊਯਾਰਕ ਦੇ ਪੂਰਬੀ ਜਿਲ੍ਹੇ ਲਈ ਯੂ.ਐਸ. ਦੇ ਅਟਾਰਨੀ ਦਫ਼ਤਰ ਵਿੱਚ ਜਨਰਲ ਅਪਰਾਧ ਦੀ ਡਿਪਟੀ ਦੇ ਚੀਫ ਵਜੋਂ ਕੰਮ ਕਰਦੀ ਹੈ। ਉਸ ਨੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਅਤੇ ਮਨੀ ਲਾਂਡਰਿੰਗ ਦੇ ਕਾਰਜਕਾਰੀ ਡਿਪਟੀ ਚੀਫ਼ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ ਅਤੇ ਯੂ ਐਸ ਦੇ ਅਟਾਰਨੀ ਦੇ ਕੰਪਿਊਟਰ ਹੈਕਿੰਗ ਅਤੇ ਬੌਧਿਕ ਜਾਇਦਾਦ ਦੇ ਕੋਆਰਡੀਨੇਟਰ ਵਜੋਂ ਵੀ ਕੰਮ ਕੀਤਾ ਹੈ।  

ਪੂਰਬੀ ਜਿਲ੍ਹਾ ਨਿਊਯਾਰਕ ਲਈ ਦਫ਼ਤਰ, ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਰਿਤਾ ਇਸ ਤੋਂ ਪਹਿਲਾਂ ਬੀਪੀ ਨਾਂ ਦੀ ਡੀਪ ਵਾਟਰ ਹੋਰੀਜ਼ੋਨ ਆਇਲ ਸਪਿਲ ਕਮਿਸ਼ਨ ਦੇ ਸਲਾਹਕਾਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੀ ਹੈ ਅਤੇ ਕੈਲੋਗ, ਹੈਨਸੇਨ, ਟੌਡ, ਫੀਗਲ ਅਤੇ ਫਰੈਡਰਿਕ, ਪੀਐਲਐਲਸੀ ਵਿਖੇ ਨਿਜੀ ਅਭਿਆਸ ਵਿੱਚ ਰਹਿ ਚੁੱਕੀ ਸੀ। ਸਰਿਤਾ ਕੌਲੰਬੀਆ ਲਾਅ ਸਕੂਲ ਵਿਖੇ ਲਾਅ ਦੀ ਲੈਕਚਰਾਰ ਅਤੇ ਇਸ ਤੋਂ ਪਹਿਲਾਂ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਲਾਅ ਸਕੂਲ ਵਿੱਚ ਪੜ੍ਹਾਉਂਦੀ ਸੀ। 

ਲਾਅ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਹ ਕੋਲੰਬੀਆ ਸਰਕਟ ਜਿਲ੍ਹੇ ਲਈ ਅਮਰੀਕੀ ਕੋਰਟ ਆਫ਼ ਅਪੀਲਜ਼ ਦੇ ਤਤਕਾਲੀਨ ਜੱਜ ਬਰੇਟ ਕਾਨਾਨੌਕ ਲਈ ਕਾਨੂੰਨ ਕਲਰਕ ਵਜੋਂ ਵੀ ਸੇਵਾ ਨਿਭਾ ਚੁੱਕੀ ਹੈ। ਸਰਿਤਾ ਨੇ ਹਾਰਵਰਡ ਯੂਨੀਵਰਸਿਟੀ ਤੋਂ ਬੀ.ਏ., ਕਮ ਲਾਅ ਅਤੇ ਹਾਰਵਰਡ ਲਾਅ ਸਕੂਲ ਤੋਂ ਜੇ.ਡੀ. ਵੀ ਕੀਤੀ ਹੋਈ ਹੈ। ਇਹ ਅਮਰੀਕਾ ਵਿਚ ਵੱਸਦੇ ਭਾਰਤੀ ਮੂਲ ਦੇ ਲੋਕਾਂ ਲਈ ਬੜੇ ਮਾਣ ਵਾਲੀ ਗੱਲ ਹੈ।


author

Vandana

Content Editor

Related News