ਟੀ.ਟੀ.ਪੀ. ਪਾਕਿ ਮੁਖੀ ਨੂਰ ਵਲੀ ਨੂੰ ਅਮਰੀਕਾ ਨੇ ਐਲਾਨਿਆ ਗਲੋਬਲ ਅੱਤਵਾਦੀ

09/11/2019 9:44:18 AM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਨੇ ਪਾਕਿਸਤਾਨ ਵਿਚ ਮੌਜੂਦ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਦੇ ਨੇਤਾ ਨੂਰ ਵਲੀ ਨੂੰ ਗਲੋਬਲ ਅੱਤਵਾਦੀ ਐਲਾਨਿਆ ਹੈ। ਉਸ ਨੂੰ ਗਲੋਬਲ ਅੱਤਵਾਦੀ ਨਾਮਜ਼ਦ ਕਰਨ ਦਾ ਫੈਸਲਾ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਲਿਆ ਗਿਆ ਹੈ। ਇਹ ਅੱਤਵਾਦੀ ਸੰਗਠਨ ਕਈ ਆਤਮਘਾਤੀ ਧਮਾਕਿਆਂ ਅਤੇ ਸੈਂਕੜੇ ਨਾਗਰਿਕਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਹੈ। ਅਮਰੀਕਾ ਟੀ.ਟੀ.ਪੀ. ਨੂੰ ਪਹਿਲਾਂ ਹੀ ਗਲੋਬਲ ਅੱਤਵਾਦੀ ਸਮੂਹ ਦੇ ਰੂਪ ਵਿਚ ਨਾਮਜ਼ਦ ਕਰ ਚੁੱਕਾ ਹੈ। ਨੂਰ ਵਲੀ, ਮੁਫਤੀ ਨੂਰ ਵਲੀ ਸਮੂਦ ਦੇ ਨਾਮ ਨਾਲ ਵੀ ਮਸ਼ਹੂਰ ਹੈ।

ਨੂਰ ਵਲੀ ਨੂੰ ਜੂਨ 2018 ਵਿਚ ਸਾਬਕਾ ਟੀ.ਟੀ.ਪੀ. ਪ੍ਰਮੁੱਖ ਮੁੱਲਾ ਫਜ਼ਲੁੱਲਾ (Mullah Fazlullah) ਦੀ ਮੌਤ ਦੇ ਬਾਅਦ ਟੀ.ਟੀ.ਪੀ. ਦਾ ਮੁਖੀ ਬਣਾਇਆ ਗਿਆ ਸੀ। ਨੂਰ ਵਲੀ ਦੀ ਅਗਵਾਈ ਵਿਚ ਟੀ.ਟੀ.ਪੀ. ਪਾਕਿਸਤਾਨ ਵਿਚ ਕਈ ਵੱਡੇ ਹਮਲਿਆਂ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ। ਅਮਰੀਕਾ ਨੇ ਕਿਹਾ ਹੈ ਕਿ ਟੀ.ਟੀ.ਪੀ. ਅਲ-ਕਾਇਦਾ ਜਿਹੇ ਵੱਡੇ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਟੀ.ਟੀ.ਪੀ. ਫੰਡਿੰਗ ਤੋਂ ਲੈ ਕੇ ਅੱਤਵਾਦੀਆਂ ਦੀ ਭਰਤੀ ਕਰਨ ਜਿਹੇ ਕੰਮਾਂ ਵਿਚ ਅਲ-ਕਾਇਦਾ ਦੀ ਮਦਦ ਕਰਦਾ ਹੈ।


Vandana

Content Editor

Related News