ਅਮਰੀਕਾ ''ਚ ਰੂਸ ਲਈ ਜਾਸੂਸੀ ਕਰ ਰਿਹਾ ਸ਼ਖਸ ਗ੍ਰਿਫਤਾਰ

02/19/2020 11:43:22 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਮਿਯਾਮੀ ਸ਼ਹਿਰ ਵਿਚ ਮੈਕਸੀਕੋ ਦੇ ਇਕ ਨਾਗਰਿਕ ਨੂੰ ਰੂਸ ਲਈ ਜਾਸੂਸੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਇਸ ਮੈਕਸੀਕਨ ਨਾਗਰਿਕ ਨੂੰ ਅਮਰੀਕੀ ਸਰਕਾਰ ਦੇ ਇਕ ਵੱਡੇ ਸਰੋਤ 'ਤੇ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਸਿੰਗਾਪੁਰ ਵਿਚ ਰਹਿਣ ਵਾਲੇ ਇਕ ਮੈਕਸੀਕਨ ਨਾਗਰਿਕ ਹੇਕਟਰ ਐਲੇਜੈਂਡਰੋ ਕਬੇਰਾ ਫਿਊਏਨਟਸ 'ਤੇ ਸਾਜਿਸ਼ ਅਤੇ ਇਕ ਵਿਦੇਸ਼ੀ ਸਰਕਾਰ ਵੱਲੋਂ ਅਮਰੀਕਾ ਦੇ ਅੰਦਰ ਜਾਸੂਸੀ ਕਰਨ ਦਾ ਦੋਸ਼ ਹੈ।

ਅਮਰੀਕੀ ਖੁਫੀਆ ਅਧਿਕਾਰੀਆਂ ਨੇ ਸ਼ਖਸ ਦੀ ਪਛਾਣ ਆਪਣ ਦੇਸ਼ ਦੇ ਲਈ ਇਕ ਜਾਸੂਸੀ ਖਤਰੇ ਦੇ ਰੂਪ ਵਿਚ ਕੀਤੀ ਹੈ। ਪਿਛਲੇ ਸਾਲ ਵਿਸ਼ੇਸ਼ ਵਕੀਲ ਰੌਬਰਟ ਮੂਲਰ ਦੀ ਜਾਂਚ ਵਿਚ ਪਾਇਆ ਗਿਆ ਸੀ ਕਿ ਰੂਸ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਦਖਲ ਅੰਦਾਜ਼ੀ ਕੀਤੀ। ਇਕ ਅਜਿਹੀ ਧਾਰਨਾ ਜਿਸ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਰ-ਬਾਰ ਖਾਰਿਜ ਕੀਤਾ। ਅਮਰੀਕੀ ਨਿਆਂ ਵਿਭਾਗ ਦੇ ਸਮਾਚਾਰ ਬਿਆਨ ਵਿਚ ਦਿੱਤੇ ਗਏ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਇਕ ਰੂਸੀ ਸਰਕਾਰੀ ਅਧਿਕਾਰੀ ਨੇ ਪਿਛਲੇ ਸਾਲ ਫਿਊਏਨਟਸ ਦੀ ਭਰਤੀ ਕੀਤੀ ਅਤੇ ਕਿਹਾ ਕਿ ਉਸ ਨੂੰ ਆਪਣਾ ਨਾਮ ਨਾ ਵਰਤਦੇ ਹੋਏ ਮਿਯਾਮੀ-ਡੈੱਡ ਕਾਊਂਟੀ ਵਿਚ ਇਕ ਵਿਸ਼ੇਸ਼ ਜਾਇਦਾਦ ਕਿਰਾਏ 'ਤੇ ਲੈਣੀ ਚਾਹੀਦੀ ਹੈ। 

ਅਦਾਲਤੀ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈਕਿ ਪਿਛਲੇ ਹਫਤੇ ਫਿਊਏਨਟਸ ਨੇ ਮੈਕਸੀਕੋ ਸਿਟੀ ਤੋਂ ਮਿਯਾਮੀ ਦੀ ਯਾਤਰਾ ਕੀਤੀ ਅਤੇ ਆਪਣੇ ਟੀਚੇ ਦੀ ਰਿਹਾਇਸ਼ 'ਤੇ ਪਹੁੰਚਿਆ ਜਿੱਥੇ ਇਕ ਸੁਰੱਖਿਆ ਗਾਰਡ ਨੇ ਉਹਨਾਂ ਨੂੰ ਰੋਕ ਦਿੱਤਾ ਪਰ ਜਦੋਂ ਇਸ ਜੋੜੀ ਨੇ ਐਤਵਾਰ ਨੂੰ ਮੈਕਸੀਕੋ ਸਿਟੀ ਲਈ ਮਿਯਾਮੀ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਸਾਥੀ ਨੇ ਲਾਈਸੈਂਸ ਪਲੇਟ ਦੀ ਤਸਵੀਰ ਲੈ ਲਈ।ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਕਥਿਤ ਤੌਰ 'ਤੇ ਆਪਣੇ ਫੋਨ ਵਿਚ ਉਹਨਾਂ ਦੀਆਂ ਤਸਵੀਰਾਂ ਦੇਖੀਆਂ।


Vandana

Content Editor

Related News