ਪੋਲ ਡਾਂਸ ਕਰਦਿਆਂ 20 ਫੁੱਟ ਦੀ ਉੱਚਾਈ ਤੋਂ ਡਿੱਗੀ ਡਾਂਸਰ, ਵੀਡੀਓ ਵਾਇਰਲ

02/12/2020 3:27:33 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਟੈਕਸਾਸ ਵਿਚ ਪੋਲ ਡਾਂਸ ਕਰਦੇ ਸਮੇਂ ਇਕ ਸਟ੍ਰਿਪ ਡਾਂਸਰ (ਬਿਨਾਂ ਕੱਪੜਿਆਂ ਦੇ ਡਾਂਸ ਕਰਨ ਵਾਲੀ ਡਾਂਸਰ) 20 ਫੁੱਟ ਉੱਚੇ ਪੋਲ ਤੋਂ ਹੇਠਾਂ ਡਿੱਗ ਪਈ। ਜੀਨੀਯਾ ਸਕਾਈ ਨਾਮ ਦੀ ਇਸ ਡਾਂਸਰ ਨੇ ਇੰਨੀ ਉੱਚਾਈ ਤੋਂ ਡਿੱਗਣ ਦੇ ਬਾਅਦ ਵੀ ਆਪਣਾ ਡਾਂਸ ਜਾਰੀ ਰੱਖਿਆ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਹੈ।

 

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਉੱਚਾਈ ਤੋਂ ਡਿੱਗਣ ਕਾਰਨ ਜੀਨੀਯਾ ਦੇ ਜਬਾੜੇ ਵਿਚ ਗੰਭੀਰ ਸੱਟ ਲੱਗੀ। ਉਸ ਦੇ ਕੁਝ ਦੰਦ ਵੀ ਟੁੱਟੇ। ਨਾਲ ਹੀ ਉਸ ਦੇ ਗੋਡਿਆਂ ਵਿਚ ਸੱਟ ਲੱਗੀ। ਸੋਸ਼ਲ ਮੀਡੀਆ 'ਤੇ ਉਸ ਦੇ ਪੋਲ ਤੋਂ ਡਿੱਗਣ ਦੀ ਵੀਡੀਓ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਉਹ ਜੀਨੀਯਾ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ। 

 

 
 
 
 
 
 
 
 
 
 
 
 
 
 

Today has been a very long day. My surgery went well. My jaw is currently wired shut so please refrain from calling me as of right now and bare with me on replies because my phone hasn’t stopped blowing up. Everyone’s love & kind words have not gone unnoticed whatsoever and it means so much to me that all of you have blessed me and uplifted me in so many ways. I am overwhelmed in the best way by all the support. I was really nervous as this all started blowing up because people are cruel and this is a very sensitive time for me. But I never imagined so many people would stand behind me in a situation like this and that has outweighed all the negativity by far. I am beyond grateful for you all. I am in a tremendous amount of pain but i am ready for this road to recovery so I can get back to my life. I will continue to update everyone over the course of my recovery but thank you once again for EVERYTHING 🙏🏽

A post shared by @ genea_sky on Feb 10, 2020 at 5:42pm PST

ਘਟਨਾ ਦੇ ਬਾਅਦ ਜੀਨੀਯਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਸਪਤਾਲ ਤੋਂ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਉਸ ਨੇ ਲਿਖਿਆ,''ਮੇਰੇ ਸ਼ੁਭਚਿੰਤਕਾਂ ਦਾ ਸ਼ੁਕਰੀਆ। ਮੇਰੇ ਜਬਾੜੇ ਵਿਚ ਸੱਟ ਲੱਗੀ ਹੈ ਅਤੇ ਮੈਂ ਫਿਲਹਾਲ ਬੋਲ ਨਹੀਂ ਪਾ ਰਹੀ। ਇਸ ਲਈ ਘੱਟ ਤੋਂ ਘੱਟ ਫੋਨ ਕਰੋ। ਮੈਂ ਫੋਨ ਦੀ ਵੀ ਜ਼ਿਆਦਾ ਵਰਤੋਂ ਨਹੀਂ ਕਰ ਰਹੀ। ਇਸ ਲਈ ਸਾਰਿਆਂ ਦੇ ਮੈਸੇਜ ਦਾ ਜਵਾਬ ਦੇਣਾ ਮੁਸ਼ਕਲ ਹੈ ਪਰ ਮੈਂ ਸਾਰਿਆਂ ਦੇ ਮੈਜੇਜ ਦੇਖ ਰਹੀ ਹਾਂ।''

 


Vandana

Content Editor

Related News