ਟਰੰਪ ਦੀ ਚੀਨ ਨੂੰ ਧਮਕੀ, ਜੇਕਰ ਨਿਕਲਿਆ ਕੋਰੋਨਾ ਫੈਲਾਉਣ ਦਾ ਜ਼ਿੰਮੇਵਾਰ ਤਾਂ ਭੁਗਤਣੇ ਪੈਣਗੇ ਅੰਜਾਮ
Sunday, Apr 19, 2020 - 06:00 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹ ਕੋਰੋਨਾਵਾਇਰਸ ਇਨਫੈਕਸ਼ਨ ਜਾਣਬੁੱਝ ਕੇ ਫੈਲਾਉਣ ਦਾ ਜ਼ਿੰਮੇਵਾਰ ਪਾਇਆ ਜਾਂਦਾ ਹੈ ਤਾਂ ਉਹ ਨਤੀਜੇ ਭੁਗਤਣ ਲਈ ਤਿਆਰ ਰਹੇ। ਟਰੰਪ ਨੇ ਕੋਵਿਡ-19 ਨੂੰ ਲੈਕੇ ਚੀਨ ਦੇ ਰਹੱਸਮਈ ਅੰਦਾਜ, ਇਸ ਬੀਮਾਰੀ ਨਾਲ ਜੁੜੇ ਸਾਰੇ ਤੱਥਾਂ ਦੀ ਪਾਰਦਰਸ਼ਿਤਾ ਵਿਚ ਕਮੀ ਅਤੇ ਸ਼ੁਰੂਆਤੀ ਦੌਰ ਵਿਚ ਅਮਰੀਕਾ ਦੇ ਨਾਲ ਅਸਹਿਯੋਗ ਦੇ ਰਵੱਈਏ 'ਤੇ ਨਿਰਾਸ਼ਾ ਜ਼ਾਹਰ ਕੀਤੀ।ਨਾਲ ਹੀ ਉਹਨਾਂ ਨੇ ਅਮਰੀਕਾ ਵਿਚ ਚੁੱਕੇ ਜਾ ਰਹੇ ਸਾਰੇ ਕਦਮਾਂ ਦੀ ਵੀ ਤਾਰੀਫ ਕੀਤੀ।
ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ,''ਜੇਕਰ ਚੀਨ ਜਾਣਬੁੱਝ ਕੇ ਵਾਇਰਸ ਫੈਲਾਉਣ ਦਾ ਜ਼ਿੰਮੇਵਾਰ ਪਾਇਆ ਜਾਂਦਾ ਹੈ ਤਾਂ ਉਹ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ। ਤੁਹਾਨੂੰ ਪਤਾ ਹੈ ਕਿ ਤੁਸੀਂ ਜ਼ਿੰਦਗੀਆਂ ਦੀ ਗੱਲ ਕਰ ਰਹੇ ਹੋ ਜਿਵੇਂ ਕਿ 1917 ਤੋਂ ਬਾਅਦ ਹੁਣ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।'' ਟਰੰਪ ਨੇ ਕਿਹਾ ਕਿ ਹੁਣ ਤੱਕ ਕੋਵਿਡ-19 ਦਾ ਇਨਫੈਕਸ਼ਨ ਪੂਰੀ ਦੁਨੀਆ ਵਿਚ ਫੈਲ ਚੁੱਕਾ ਹੈ। ਇਸ ਤੋਂ ਪਹਿਲਾਂ ਤੱਕ ਉਸ ਦੇ ਚੀਨ ਨਾਲ ਚੰਗੇ ਸੰਬੰਧ ਸਨ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਹਨਾਂ ਨੂੰ ਚੀਨ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ 'ਤੇ ਯਕੀਨ ਨਹੀਂ ਹੈ ਅਤੇ ਚੀਨ ਵਿਚ ਅਮਰੀਕਾ ਨਾਲੋਂ ਵੱਧ ਮੌਤਾਂ ਹੋਈਆਂ ਹਨ। ਟਰੰਪ ਨੇ ਇਹ ਬਿਆਨ ਉਦੋਂ ਦਿੱਤਾ ਜਦੋਂ ਚੀਨ ਨੇ ਕੋਰੋਨਾਵਾਇਰਸ ਦਾ ਕੇਂਦਰ ਰਹੇ ਵੁਹਾਨ ਵਿਚ ਮੌਤਾਂ ਦੀ ਗਿਣਤੀ ਵਿਚ ਅਚਾਨਕ ਨਾਲ 50 ਫੀਸਦੀ ਵਾਧਾ ਕਰ ਦਿੱਤਾ ਸੀ।
ਪੜ੍ਹੋ ਇਹ ਅਹਿਮ ਖਬਰ- ਨੇਪਾਲ 'ਚ 14 ਮਸਜਿਦਾਂ ਸੀਲ, 33 ਭਾਰਤੀ ਅਤੇ 7 ਪਾਕਿਸਤਾਨੀ ਕੁਆਰੰਟੀਨ
ਚੀਨ ਦੇ ਨਾਲ ਵਪਾਰ ਸਮਝੌਤੇ ਦੇ ਸਮੇਂ ਨੂੰ ਯਾਦ ਕਰਦਿਆਂ ਟਰੰਪ ਨੇ ਕਿਹਾ ਕਿ ਜਦੋਂ ਅਸੀਂ ਲੋਕ ਸਮਝੌਤੇ ਕਰ ਰਹੇ ਸੀ ਤਾਂ ਉਸ ਸਮੇਂ ਰਿਸ਼ਤੇ ਬਹੁਤ ਚੰਗੇ ਸਨ ਪਰ ਅਚਾਨਕ ਤੋਂ ਤੁਸੀਂ ਇਸ ਬਾਰੇ ਸੁਣਦੇ ਹੋ ਇਸ ਲਈ ਇਹ ਬਹੁਤ ਵੱਡਾ ਫਰਕ ਹੈ। ਟਰੰਪ ਨੇ ਕਿਹਾ,''ਤੁਹਾਨੂੰ ਪਤਾ ਹੈ ਕਿ ਸਵਾਲ ਪੁੱਛਿਆ ਗਿਆ ਸੀ ਕੀ ਤੁਸੀਂ ਚੀਨ 'ਤੇ ਗੁੱਸਾ ਹੋਵੋਗੇ। ਦੇਖੋ ਇਸ ਦਾ ਜਵਾਬ ਇਕ ਵੱਡੀ 'ਹਾਂ' ਹੋ ਸਕਦਾ ਹੈ ਪਰ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਕ ਗਲਤੀ ਕਾਰਨ ਚੀਜ਼ਾਂ ਕੰਟਰੋਲ ਤੋਂ ਬਾਹਰ ਹੋ ਜਾਣ ਅਤੇ ਕੁਝ ਜਾਣਬੁੱਝ ਕੇ ਕੀਤਾ ਜਾਵੇ ਤਾਂ ਇਸ ਵਿਚ ਅੰਤਰ ਹੈ।'' ਟਰੰਪ ਮੁਤਾਬਕ,''ਦੋਹਾਂ ਹੀ ਹਾਲਤਾਂ ਵਿਚ ਚੀਨ ਨੂੰ ਸਾਨੂੰ ਦੱਸਣਾ ਚਾਹੀਦਾ ਸੀ। ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਸ਼ੁਰੂਆਤ ਵਿਚ ਹੀ ਪੁੱਛਿਆ ਗਿਆ ਸੀ ਪਰ ਉਹਨਾਂ ਨੇ ਇਸ ਬਾਰੇ ਵਿਚ ਕੁਝ ਨਹੀਂ ਦੱਸਿਆ। ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਪਤਾ ਸੀ ਕਿ ਕੁਝ ਬੁਰਾ ਹੋਇਆ ਹੈ ਅਤੇ ਇਸ ਨੂੰ ਦੱਸਣ ਵਿਚ ਉਹਨਾਂ ਨੂੰ ਸ਼ਰਮ ਆ ਰਹੀ ਸੀ।''
ਟਰੰਪ ਨੇ ਦਾਅਵਾ ਕੀਤਾ ਕਿ ਚੀਨ ਚਾਹੁੰਦਾ ਹੈ ਕਿ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਸਾਬਕਾ ਰਾਸ਼ਟਰਪਤੀ ਜੋਅ ਬਿਡੇਨ ਜਿੱਤ ਜਾਣ। ਟਰੰਪ ਨੇ ਕਿਹਾ ਕਿ ਜੇਕਰ ਬਿਡੇਨ ਜਿੱਤ ਜਾਂਦੇ ਹਨ ਤਾਂ ਅਮਰੀਕਾ 'ਤੇ ਚੀਨ ਦਾ ਕਬਜ਼ਾ ਹੋਵੇਗਾ। ਉਹਨਾਂ ਨੇ ਕਿਹਾ ਕਿ ਅਮਰੀਕਾ ਦੀ ਅਰਥਵਿਵਸਥਾ ਕੁਝ ਹੀ ਦਿਨਾਂ ਵਿਚ ਪਟਰੀ 'ਤੇ ਆ ਜਾਵੇਗੀ। ਇੱਥੇ ਦੱਸ ਦਈਏ ਕਿ ਅਮਰੀਕਾ ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ।ਜਦਕਿ 7 ਲੱਖ 34 ਹਜ਼ਾਰ ਲੋਕ ਇਸ ਬੀਮਾਰੀ ਦੀ ਚਪੇਟ ਵਿਚ ਹਨ।