ਰਾਸ਼ਟਰਪਤੀ ਦੀ ਫੋਨ ''ਤੇ ਹੋਈ ਗੱਲਬਾਤ ਸੁਣਨ ''ਤੇ ਰੋਕ ਲਗਾ ਸਕਦੈ ਟਰੰਪ
Friday, Feb 14, 2020 - 11:50 AM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਉਸ ਰੁਝਾਨ 'ਤੇ ਰੋਕ ਲਗਾ ਸਕਦੇ ਹਨ ਜਿਸ ਵਿਚ ਰਾਸ਼ਟਰਪਤੀ ਦੀ ਵਿਦੇਸ਼ੀ ਨੇਤਾਵਾਂ ਨਾਲ ਫੋਨ 'ਤੇ ਹੋਣ ਵਾਲੀ ਗੱਲਬਾਤ ਪ੍ਰਬੰਧਕੀ ਅਧਿਕਾਰੀਆਂ ਨੂੰ ਸੁਣਨ ਦੀ ਇਜਾਜ਼ਤ ਹੁੰਦੀ ਹੈ। ਅਸਲ ਵਿਚ ਜੁਲਾਈ ਵਿਚ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ ਫੋਨ 'ਤੇ ਗੱਲਬਾਤ ਦੇ ਬਾਅਦ ਹੀ ਟਰੰਪ ਵਿਰੁੱਧ ਮਹਾਦੋਸ਼ ਦੀ ਕਾਰਵਾਈ ਸ਼ੁਰੂ ਹੋਈ ਸੀ। ਉਹਨਾਂ ਦੀ ਯੂਕਰੇਨ ਦੇ ਰਾਸ਼ਟਰਪਤੀ ਨਾਲ ਪਿਛਲੇ ਸਾਲ 25 ਜੁਲਾਈ ਨੂੰ ਹੋਈ ਗੱਲਬਾਤ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਵ੍ਹਾਈਟ ਹਾਊਸ ਦੇ ਕਰਮਚਾਰੀਆਂ ਨੇ ਸੁਣੀ ਸੀ।
ਟਰੰਪ ਨੇ ਗੇਰਾਲੋਡ ਰਿਵੇਰਾ ਨੂੰ ਦਿੱਤੇ ਰੇਡੀਓ ਇੰਟਰਵਿਊ ਵਿਚ ਕਿਹਾ,''ਮੈਂ ਉਸ ਪਰੰਪਰਾ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹਾਂ।'' ਇਹ ਇੰਟਰਵਿਊ ਵੀਰਵਾਰ ਨੂੰ ਪ੍ਰਸਾਰਿਤ ਹੋਇਆ। ਆਪਣੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ ਬਾਰੇ ਵਿਚ ਟਰੰਪ ਨੇ ਕਿਹਾ,''ਮੇਰੇ ਵਿਰੁੱਧ ਬਿਨਾਂ ਕਿਸੇ ਕਾਰਨ ਮਹਾਦੋਸ਼ ਚਲਾਇਆ ਗਿਆ, ਇਹ ਪੂਰੀ ਤਰ੍ਹਾਂ ਪਖਪਾਤਪੂਰਨ ਸੀ।''
ਕਿਸੇ ਵੀ ਪ੍ਰਸ਼ਾਸਨ ਵਿਚ ਇਹ ਪਰੰਪਰਾ ਹੁੰਦੀ ਹੈ ਕਿ ਵੇਸਟ ਵਿੰਗ ਬੇਸਮੈਂਟ ਵਿਚ ਇਕ ਸੁਰੱਖਿਅਤ ਅਤੇ ਸਾਊਂਡਪਰੂਫ ਸਿਚਵੇਸ਼ਨ ਰੂਮ ਵਿਚ ਕਰਮਚਾਰੀ ਰਾਸ਼ਟਰਪਤੀ ਦੀ ਗੱਲਬਾਤ ਨੂੰ ਲਿਪੀਬੱਧ ਕਰਦੇ ਹਨ। ਇਸ ਦੇ ਬਾਅਦ ਰਾਸ਼ਟਰੀ ਸੁਰੱਖਿਆ ਪਰੀਸ਼ਦ ਦੇ ਅਧਿਕਾਰੀ ਕਾਲ ਸਬੰਧੀ ਸ਼ੀਟ ਤਿਆਰ ਕਰਦੇ ਹਨ ਅਤੇ ਇਹ ਇਕ ਅਧਿਕਾਰਤ ਰਿਕਾਰਡ ਬਣ ਜਾਂਦਾ ਹੈ। ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਚਾਹੁਣ ਤਾਂ ਉਹ ਅਜਿਹਾ ਕਰ ਸਕਦੇ ਹਨ ਕਿ ਉਹਨਾਂ ਦੀ ਫੋਨ ਕਾਲ ਕੋਈ ਹੋਰ ਨਾ ਸੁਣੇ।