ਟਰੰਪ ''ਤੇ ਲੱਗਿਆ 2 ਮਿਲੀਅਨ ਡਾਲਰ ਦਾ ਜ਼ੁਰਮਾਨਾ

11/08/2019 10:00:35 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਨਿਊਯਾਰਕ ਦੀ ਇਕ ਅਦਾਲਤ ਨੇ 2 ਮਿਲੀਅਨ ਅਮਰੀਕੀ ਡਾਲਰ (20 ਲੱਖ ਡਾਲਰ) ਦਾ ਜ਼ੁਰਮਾਨਾ ਲਗਾਇਆ ਹੈ। ਟਰੰਪ ਨੇ 2016 ਵਿਚ ਆਪਣੇ ਚੈਰਿਟੀ ਫਾਊਂਡੇਸ਼ਨ ਦੀ ਰਾਸ਼ੀ ਨੂੰ ਸੰਸਦੀ ਚੋਣ ਪ੍ਰਚਾਰ ਵਿਚ ਖਰਚ ਕੀਤਾ ਸੀ। ਨਿਊਯਾਰਕ ਅਟਾਰਨੀ ਜਨਰਲ ਲੇਟੀਟੀਆ ਜੇਮਸ ਨੇ ਵੀਰਵਾਰ ਨੂੰ ਕਿਹਾ ਕਿ ਸਾਲ 2016 ਦੀ ਰਾਸ਼ਟਰਪਤੀ ਚੋਣ ਵਿਚ ਟਰੰਪ ਨੇ ਚੈਰਿਟੀ ਸੰਸਥਾਵਾਂ ਦੀ ਰਾਸ਼ੀ ਚੋਣ ਪ੍ਰਚਾਰ ਵਿਚ ਗਲਤ ਤਰੀਕੇ ਨਾਲ ਖਰਚ ਕੀਤੀ ਸੀ। ਇਸ ਲਈ ਉਨ੍ਹਾਂ 'ਤੇ 2 ਮਿਲੀਅਨ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਇਹ ਹੈ ਪੂਰਾ ਮਾਮਲਾ 
ਜੂਨ 2018 ਵਿਚ ਟਰੰਪ ਫਾਊਂਡੇਸ਼ਨ 'ਤੇ ਦੋਸ਼ ਲਗਾਇਆ ਗਿਆ ਸੀ ਕਿ ਉਸ ਦੀ ਰਾਸ਼ੀ 2016 ਦੀ ਰਾਸ਼ਟਰਪਤੀ ਚੋਣ ਵਿਚ ਡੋਨਾਲਡ ਟਰੰਪ ਨੇ ਨਿੱਜੀ, ਵਪਾਰਕ ਅਤੇ ਸਿਆਸੀ ਹਿੱਤਾਂ ਵਿਚ ਲਗਾਈ ਸੀ। ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਟਰੰਪ ਨੇ ਦੋਸ਼ ਸਵੀਕਾਰ ਕਰ ਲਿਆ ਸੀ। ਸੁਣਵਾਈ ਦੌਰਾਨ ਜੱਜ ਸੈਲੀਅਨ ਸਕਰਾਪੁਲਾ ਨੇ ਫੈਸਲਾ ਸੁਣਾਉਂਦੇ ਹੋਏ ਆਦੇਸ਼ ਦਿੱਤਾ ਕਿ ਟਰੰਪ ਫਾਊਂਡੇਸ਼ਨ ਨੂੰ ਬੰਦ ਕਰ ਦਿੱਤਾ ਜਾਵੇ। ਇਸ ਫਾਊਂਡੇਸ਼ਨ ਦੇ ਬਾਕੀ ਬਚੇ ਹੋਏ ਫੰਡ (ਕਰੀਬ 17 ਲੱਖ ਡਾਲਰ) ਨੂੰ ਹੋਰ ਗੈਰ ਲਾਭਕਾਰੀ ਸੰਗਠਨਾਂ ਵਿਚ ਵੰਡ ਦਿੱਤਾ ਜਾਵੇ। 

ਅਟਾਰਨੀ ਜਨਰਲ ਜੇਮਸ ਵੱਲੋਂ ਦਾਇਰ ਇਸ ਮੁਕੱਦਮੇ ਵਿਚ ਰਾਸ਼ਟਰਪਤੀ ਟਰੰਪ 'ਤੇ 2.8 ਮਿਲੀਅਨ ਡਾਲਰ ਦਾ ਜ਼ੁਰਮਾਨਾ ਲਗਾਉਣ ਦੀ ਮੰਗ ਕੀਤੀ ਗਈ ਸੀ ਪਰ ਜੱਜ ਸਕਰਾਪੁਲਾ ਨੇ 20 ਲੱਖ ਡਾਲਰ ਦਾ ਜ਼ੁਰਮਾਨਾ ਲਗਾਇਆ। ਫਾਊਂਡੇਸ਼ਨ ਦੇ ਵਕੀਲ ਨੇ ਪਹਿਲਾਂ ਕਿਹਾ ਸੀ ਰਾਸ਼ਟਰਪਤੀ ਟਰੰਪ 'ਤੇ ਇਹ ਮੁਕੱਦਮਾ ਰਾਜਨੀਤੀ ਨਾਲ ਪ੍ਰੇਰਿਤ ਹੈ।


Vandana

Content Editor

Related News