ਸੀਰੀਆ ''ਚ ਮਨੁੱਖੀ ਮਦਦ ਲਈ ਟਰੰਪ ਨੇ ਦਿੱਤੇ 5 ਕਰੋੜ ਡਾਲਰ

Sunday, Oct 13, 2019 - 09:29 AM (IST)

ਸੀਰੀਆ ''ਚ ਮਨੁੱਖੀ ਮਦਦ ਲਈ ਟਰੰਪ ਨੇ ਦਿੱਤੇ 5 ਕਰੋੜ ਡਾਲਰ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਵਿਚ ਅੱਤਿਆਚਾਰ ਦਾ ਸਾਹਮਣਾ ਕਰ ਰਹੇ ਨਸਲੀ ਅਤੇ ਧਾਰਮਿਕ ਘੱਟ ਗਿਣਤੀਆਂ ਦੀ ਰੱਖਿਆ ਲਈ ਅਤੇ ਮਨੁੱਖੀ ਮਦਦ ਨੂੰ ਅੱਗੇ ਵਧਾਉਣ ਜਿਹੇ ਕੰਮਾਂ ਲਈ 5 ਕਰੋੜ ਡਾਲਰ ਦੀ ਰਾਸ਼ੀ ਜਾਰੀ ਕੀਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਟੇਫਨੀ ਗ੍ਰਿਸ਼ਮ ਨੇ ਦੱਸਿਆ ਕਿ ਇਹ ਰਾਸ਼ੀ ਸੀਰੀਆ ਵਿਚ ਮਨੁੱਖੀ ਅਧਿਕਾਰ ਰੱਖਿਅਕਾਂ, ਨਾਗਰਿਕ ਸੰਗਠਨਾਂ ਅਤੇ ਅਜਿਹੇ ਪੁਨਰਵਾਸ ਪ੍ਰੋਗਰਾਮਾਂ ਨੂੰ ਆਰਥਿਕ ਮਦਦ ਮੁਹੱਈਆ ਕਰਵਾਏਗੀ ਜੋ ਹਿੰਸਾ ਨਾਲ ਪੀੜਤ ਨਸਲੀ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਸਿੱਧੇ ਤੌਰ 'ਤੇ ਮਦਦ ਕਰ ਰਹੇ ਹਨ। 

ਉਨ੍ਹਾਂ ਨੇ ਕਿਹਾ ਕਿ ਇਸ ਰਾਸ਼ੀ ਦੀ ਵਰਤੋਂ ਜ਼ਿੰਮੇਵਾਰੀ ਵਧਾਉਣ, ਯੁੱਧ ਤੋਂ ਬਚੇ ਵਿਸਫੋਟਕ ਹਟਾਉਣ, ਭਾਈਚਾਰੇ ਦੀ ਸੁਰੱਖਿਆ, ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮਾਮਲਿਆਂ ਨੂੰ ਦਰਜ ਕਰਨ, ਲਿੰਗ ਆਧਾਰਿਤ ਹਿੰਸਾ ਅਤੇ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਜਿਹੇ ਕੰਮਾਂ ਵਿਚ ਵੀ ਕੀਤੀ ਜਾਵੇਗੀ। ਗ੍ਰਿਸ਼ਮ ਨੇ ਕਿਹਾ,''ਅਸੀਂ ਆਸ ਕਰਦੇ ਹਾਂ ਕਿ ਖੇਤਰੀ ਅਤੇ ਅੰਤਰਾਰਸ਼ਟਰੀ ਸਹਿਯੋਗੀ ਵੀ ਆਪਣਾ ਯੋਗਦਾਨ ਜਾਰੀ ਰੱਖਣਗੇ। ਨਸਲੀ ਤੇ ਧਾਰਮਿਕ ਸੁਰੱਖਿਆ ਅਤੇ ਆਜ਼ਾਦੀ ਇਸ ਪ੍ਰਸ਼ਾਸਨ ਦੀ ਤਰਜੀਹ ਹੈ।''


author

Vandana

Content Editor

Related News