ਟਰੰਪ ਨੇ 30 ਅਪ੍ਰੈਲ ਤੱਕ ਰਾਸ਼ਟਰੀ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ''ਚ ਕੀਤਾ ਵਾਧਾ

04/01/2020 3:07:28 PM

ਵਾਸ਼ਿੰਗਟਨ ਡੀ.ਸੀ (ਰਾਜ ਗੋਗਨਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 29 ਮਾਰਚ ਨੂੰ ਵਾਸ਼ਿੰਗਟਨ, ਡੀ.ਸੀ. ਦੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿੱਚ ਇੱਕ ਕੋਰੋਨਾਵਾਇਰਸ ਟਾਸਕ ਫੋਰਸ ਸੰਬੰਧੀ ਪ੍ਰੈੱਸ ਬ੍ਰੀਫਿੰਗ ਦੌਰਾਨ 30 ਅਪ੍ਰੈਲ ਤੱਕ ਸਮਾਜਿਕ ਦੂਰੀਆਂ ਤੱਕ ਪੱਕੇ ਤੌਰ 'ਤੇ ਵਾਧਾ ਕਰ ਦਿੱਤਾ ਹੈ।ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਰਾਸ਼ਟਰੀ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਨੂੰ 30 ਅਪ੍ਰੈਲ ਤੱਕ ਵਧਾਉਂਦਿਆਂ ਸੁਝਾਅ ਦਿੱਤਾ ਹੈ ਕਿ ਕੋਰੋਨਾਵਾਇਰਸ ਦੀ ਮੌਤ ਦਰ ਸੰਭਾਵਤ ਤੌਰ 'ਤੇ ਦੋ ਹਫਤਿਆਂ ਵਿੱਚ ਸਿੱਖਰ ਤੇ ਪਹੁੰਚ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਉਹਨਾਂ ਕੀਤੀ ਪ੍ਰੈਸ ਬ੍ਰੀਫਿੰਗ ਵਿੱਚ ਕੀਤਾ।

ਉਹਨਾਂ ਕਿਹਾ,“ਜਿੱਤ ਪ੍ਰਾਪਤ ਹੋਣ ਤੋਂ ਪਹਿਲਾਂ ਜਿੱਤ ਦਾ ਐਲਾਨ ਕਰਨ ਨਾਲੋਂ ਹੋਰ ਮਾੜੀ ਕੋਈ ਗੱਲ ਨਹੀਂ ਹੋ ਸਕਦੀ।ਇਸ ਲਈ ਅਸੀਂ ਆਪਣੇ ਦਿਸ਼ਾ ਨਿਰਦੇਸ਼ਾਂ ਨੂੰ 30 ਅਪ੍ਰੈਲ ਤੱਕ ਵਧਾਵਾਂਗੇ।'' ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ ਜਨਤਕ ਸਿਹਤ ਮਾਹਿਰਾਂ ਦੀਆਂ ਚੇਤਾਵਨੀਆਂ ਦੇ ਬਾਵਜੂਦ, 12 ਅਪ੍ਰੈਲ ਨੂੰ ਈਸਟਰ ਦੁਆਰਾ ਦੇਸ਼ ਨੂੰ ਕਾਰੋਬਾਰ ਲਈ ਦੁਬਾਰਾ ਖੋਲ੍ਹਣਾ ਚਾਹੁੰਦੇ ਹਨ। ਇਸ ਦੇ ਬਾਵਜੂਦ ਪਾਬੰਦੀ ਕਾਰਨ ਬੇਲੋੜੀ ਮੌਤ ਅਤੇ ਆਰਥਿਕ ਨੁਕਸਾਨ ਨਹੀਂ ਹੋਣ ਦੇਣਗੇ।

ਹਾਲਾਂਕਿ, ਟਰੰਪ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਈਸਟਰ ਸਿਰਫ ਇੱਕ "ਅਭਿਲਾਸ਼ਾ" ਸੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ 1 ਜੂਨ ਤੱਕ ਦੇਸ਼ ਬਿਲਕੁਲ ਠੀਕ ਹੋਣ ਦੇ ਰਾਹ 'ਤੇ ਹੋਵੇਗਾ।ਇਸ ਤੋਂ ਪਹਿਲਾਂ, ਵ੍ਹਾਈਟ ਹਾਊਸ ਦੇ ਸਿਹਤ ਸਲਾਹਕਾਰ ਡਾ. ਐਂਥਨੀ ਫੌਸੀ ਨੇ ਕਿਹਾ ਕਿ ਦੇਸ਼ ਵਿਚ 200,000 ਲੋਕਾਂ ਦੀ ਮੌਤ ਅਤੇ ਲੱਖਾਂ ਦੀ ਤਦਾਦ ਪ੍ਰਭਾਵਿਤ ਹੋ ਸਕਦੀ ਹੈ, ਹਾਲਾਂਕਿ ਉਸ ਨੇ ਚੇਤਾਵਨੀ ਦਿੱਤੀ ਕਿ ਕੁਝ ਵੀ ਨਿਸ਼ਚਿਤ ਨਹੀਂ ਹੈ। ਸੋ ਦਿਸ਼ਾ ਨਿਰਦੇਸ਼ਾਂ ਵਿੱਚ ਵਾਧਾ ਕਰਨਾ ਸਾਡੇ ਲਈ ਅਤਿਜ਼ਰੂਰੀ ਹੈ। ਤਾਂ ਹੀ ਇਸ ਮਹਾਮਾਰੀ 'ਤੇ ਕਾਬੂ ਪਾਇਆ ਜਾ ਸਕੇਗਾ।


Vandana

Content Editor

Related News